ਸਪੇਨ 'ਚ ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰਨ ਲਈ ਕਿਹਾ, ਪੂਰੀ ਟੀਮ ਨੇ ਰੈਫਰੀ ਦਾ ਕੀਤਾ ਵਿਰੋਧ

By  Pardeep Singh February 2nd 2023 06:29 PM

ਨਵੀਂ ਦਿੱਲੀ: ਸਪੇਨ ਵਿੱਚ  ਫੁੱਟਬਾਲ ਦਾ ਮੈਚ ਹੋ ਰਿਹਾ ਸੀ। ਇਸ ਦੌਰਾਨ ਇੰਗਲੈਂਡ ਦੀ ਫੁੱਟਬਾਲ ਟੀਮ ਵਿੱਚਲੇ ਇਕ ਬ੍ਰਿਟਿਸ਼ ਸਿੱਖ ਫੁੱਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਰੈਫਰੀ ਨੇ ਪਟਕਾ ਉਤਾਰਨ ਲਈ ਕਿਹਾ ਹੈ।ਰੈਫਰੀ ਦਾ ਕਹਿਣਾ ਸੀ ਕਿ ਉਹ ਪਟਕਾ ਉਤਾਰ ਕੇ ਹੀ ਖੇਡ ਸਕਦਾ ਹੈ।ਇਸ ਨੂੰ ਲੈ ਕੇ ਵਿਵਾਦ ਇਨ੍ਹਾਂ ਵੱਧ ਗਿਆ ਕਿ ਸਾਰੀ ਟੀਮ ਖਿਡਾਰੀ ਦੇ ਸਮਰਥਨ ਵਿੱਚ ਆ ਗਈ। ਟੀਮ ਵੱਲੋਂ ਵਿਰੋਧ ਕਰਨ ਉੱਤੇ ਰੈਫਰੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ।


15 ਸਾਲਾ ਸਿੱਖ ਨੌਜਵਾਨ ਨੂੰ ਪਟਕਾ ਉਤਾਰਨ ਲਈ ਕਿਹਾ ਸੀ ਇਸ ਤੋਂ ਬਾਅਦ ਟੀਮ ਨੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ। ਫੁੱਟਬਾਲ ਟੀਮ ਵੱਲੋਂ ਰੈਫਰੀ ਦੇ ਹੁਕਮ ਦਾ ਸਖਤ ਵਿਰੋਧ ਕੀਤਾ ਗਿਆ।ਟੀਮ ਦਾ ਕਹਿਣਾ ਹੈ ਕਿ ਗੁਰਦੀਪ ਹਮੇਸ਼ਾ ਪਟਕਾ ਪਹਿਣਨ ਕੇ ਹੀ ਖੇਡਦਾ ਹੈ। ਉਨ੍ਹਾਂ ਦਾ ਕਹਿਣਾ ਹੈ ਹਾਲੇ ਤੱਕ ਪਟਕੇ ਨਾਲ ਕਿਸੇ ਮੈਚ ਵਿੱਚ ਕੋਈ ਪਰੇਸ਼ਾਨੀ ਨਹੀਂ ਆਈ। 

ਫੁੱਟਬਾਲ ਦੀ ਟੀਮ ਨੇ ਰੈਫਰੀ ਨੂੰ ਸਮਝਾਇਆ ਕਿ ਇਹ ਸਿੱਖ ਧਰਮ ਨਾਲ ਅਨੁਸਾਰ ਸਿਰ ਢੱਕ ਕੇ ਰੱਖਣਾ ਹੁੰਦਾ ਹੈ ਤਾਂ ਰੈਫਰੀ ਨੂੰ ਆਪਣਾ ਫੈਸਲਾ ਬਦਲਣਾ ਪਿਆ। ਖਿਡਾਰੀਆਂ ਨੇ ਮੈਚ ਛੱਡਣ ਦੀ ਗੱਲ ਕਹੀ ਉਸ ਤੋਂ ਬਾਅਦ ਰੈਫਰੀ ਨੂੰ ਆਪਣਾ ਫੈਸਲਾ ਛੱਡਣਾ ਪਿਆ।

Related Post