ਹਾਈਵੇਅ 'ਤੇ ਕਾਰ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਈ; 4 ਜ਼ਖਮੀ

By  Ravinder Singh November 9th 2022 11:37 AM

ਜਲੰਧਰ : ਠੰਢ ਤੇ ਪਰਾਲੀ ਦੇ ਧੂੰਏਂ ਨੇ ਸਮੋਗ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਈਵੇਅ ਉਤੇ ਵਿਜੀਬਿਲਟੀ ਦਿਨ-ਬ-ਦਿਨ ਘੱਟ ਹੋ ਰਹੀ ਹੈ। ਇਸ ਕਾਰਨ ਜਲੰਧਰ-ਲੁਧਿਆਣਾ ਹਾਈਵੇ ਉਤੇ ਕੁਝ ਦਿਖਾਈ ਨਾ ਦੇਣ ਕਾਰਨ ਇਕ ਤੇਜ਼ ਰਫਤਾਰ ਸਕਾਰਪਿਓ ਗੱਡੀ ਅੱਗੇ ਸਰੀਏ ਲੈ ਕੇ ਜਾ ਰਹੇ ਟਰੱਕ ਨਾਲ ਟਕਰਾ ਗਈ।

ਹਾਦਸੇ 'ਚ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਿਨ੍ਹਾਂ ਨੂੰ ਹਾਦਸੇ ਤੋਂ ਬਾਅਦ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਦਯਾਨੰਦ ਮੈਡੀਕਲ ਕਾਲਜ (ਡੀ.ਐੱਮ.ਸੀ.), ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਅਜੇ ਤੱਕ ਜ਼ਖਮੀਆਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਹ ਕਿੱਥੋਂ ਦੇ ਸਨ। ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਕਾਰਪੀਓ ਗੱਡੀ ਨੰਬਰ ਪੀ.ਬੀ.-19ਐਸ-0020 ਜਲੰਧਰ ਸਾਈਡ ਤੋਂ ਆ ਰਹੀ ਸੀ। ਗੱਡੀ ਕਮਾਲਪੁਰ ਫਾਟਕ ਸ਼੍ਰੀ ਹਨੂਮੰਤਾ ਸਕੂਲ ਨੇੜੇ ਪੁੱਜੀ ਤਾਂ ਸਰੀਏ ਨਾਲ ਭਰੇ ਟਰੱਕ ਦੇ ਪਿੱਛੇ ਜਾ ਵੱਜੀ।

ਇਹ ਵੀ ਪੜ੍ਹੋ : ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਅੱਜ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ ਟੱਕਰ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਵਿਜ਼ੀਬਿਲਟੀ ਨਾ ਹੋਣ ਕਾਰਨ ਵਾਪਰਿਆ ਹੈ। ਇਸ ਤੋਂ ਇਲਾਵਾ ਸਰੀਏ ਵੀ ਕਾਫੀ ਜ਼ਿਆਦਾ ਬਾਹਰ ਨੂੰ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਡੀਐਮਸੀ ਭੇਜ ਦਿੱਤਾ ਗਿਆ ਹੈ ਪਰ ਅਜੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਜ਼ਖਮੀ ਕਿੱਥੋਂ ਦੇ ਸਨ। ਦੱਸ ਦਈਏ ਕਿ ਜਿੱਥੇ ਇਹ ਹਾਦਸਾ ਵਾਪਰਿਆ ਉਹ ਹਾਦਸਾ ਖੇਤਰ ਹੈ। ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਵੀ ਇੱਥੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ ਸੀ। ਹਾਦਸਾਗ੍ਰਸਤ ਕਾਰ ਅਜੇ ਵੀ ਮੌਕੇ 'ਤੇ ਖੜ੍ਹੀ ਹੈ।

Related Post