ਸ਼ਿਮਲਾ ’ਚ ਨਵੇਂ ਸਾਲ ਮੌਕੇ ਅੱਗ ਦਾ ਤਾਂਡਵ; 7 ਘਰ ਸੜ ਕੇ ਹੋਏ ਸੁਆਹ, ਜਾਣੋ ਮਾਮਲਾ

By  Aarti January 1st 2024 11:30 AM

Shimla Fire News: ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਜੁਬਲ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਭਿਆਨਕ ਅੱਗ ਨਾਲ ਹੋਈ ਹੈ। ਬੀਤੀ ਦੇਰ ਰਾਤ ਜੁਬਲ ਦੇ ਪਿੰਡ ਪਰੌਂਠੀ ਵਿੱਚ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਜਦੋਂ ਪਿੰਡ ਦੇ ਕਈ ਪਰਿਵਾਰ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਤਾਂ ਉਨ੍ਹਾਂ ਦੇ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਏ।

ਅੱਗ ਨਾਲ ਕਰੀਬ ਸੱਤ ਘਰ ਸੜ ਕੇ ਸੁਆਹ ਹੋ ਗਏ। ਅੱਗ ਦੀ ਲਪੇਟ ਵਿਚ ਆਉਣ ਵਾਲੇ ਸਾਰੇ ਘਰ ਲੱਕੜ ਦੇ ਬਣੇ ਹੋਏ ਸਨ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ ਸੜ ਕੇ ਸੁਆਹ ਹੋ ਗਏ। ਇਸ ਅੱਗ ਦੀ ਘਟਨਾ ਵਿੱਚ ਭਾਰੀ ਨੁਕਸਾਨ ਹੋਇਆ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਗਣੀਮਤ ਇਹ ਰਹੀ ਕਿ ਇਸ ਅੱਗ ਦੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਸਮੇਂ ਸਿਰ ਪਸ਼ੂਆਂ ਨੂੰ ਵੀ ਘਰਾਂ ਤੋਂ ਬਾਹਰ ਸੁੱਟ ਦਿੱਤਾ ਸੀ। ਜੁਬਲ ਫਾਇਰ ਸਟੇਸ਼ਨ ਨੂੰ ਸਵੇਰੇ 1.34 ਵਜੇ ਇਹ ਸੂਚਨਾ ਮਿਲੀ। ਥੋੜ੍ਹੇ ਸਮੇਂ ਵਿੱਚ ਹੀ ਜੁਬਲ, ਕੋਟਖਾਈ, ਰੋਹੜੂ ਅਤੇ ਚਿਰਗਾਂਵ ਤੋਂ ਛੇ ਤੋਂ ਸੱਤ ਫਾਇਰ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ। ਪਰ ਉਸ ਸਮੇਂ ਤੱਕ ਅੱਗ ਨੇ ਜ਼ਿਆਦਾਤਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਤੋਂ ਕੁਝ ਵੀ ਬਾਹਰ ਨਹੀਂ ਕੱਢ ਸਕੇ।

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਸਥਾਨਕ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ 'ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ: ਨਵੇਂ ਸਾਲ ਦਾ ਹੋਇਆ ਆਗਾਜ਼, ਲੋਕ ਗੁਰਦੁਆਰਿਆਂ ਤੇ ਮੰਦਰਾਂ ’ਚ ਹੋ ਰਹੇ ਨਤਮਸਤਕ

Related Post