Thu, Dec 25, 2025
Whatsapp

Sangrur News : ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਡੀਸੀ ਦਫ਼ਤਰ ਸੰਗਰੂਰ ਦੇ ਗੇਟ ਅੱਗੇ ਲਾਇਆ ਗਿਆ ਪੱਕਾ ਮੋਰਚਾ

Sangrur News : ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਡੀਸੀ ਦਫਤਰ ਸੰਗਰੂਰ ਦੇ ਗੇਟ ਅੱਗੇ ਪੱਕਾ ਮੋਰਚਾ ਲਾਇਆ ਗਿਆ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਸੀਐਮ ਦੀ ਕੋਠੀ ਦੇ ਸਾਹਮਣੇ ਪ੍ਰੋਟੈਸਟ ਕਰਨ ਤੋਂ ਬਾਅਦ ਮਿਲੀਆਂ ਤਰੀਕਾਂ ਦਾ ਕੋਈ ਫਾਇਦਾ ਨਹੀਂ ਹੋਇਆ। ਸੀਐਮ ਦੀ ਕੋਠੀ ਅੱਗੇ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਲੈਟਰ ਵਿੱਚ ਦਿੱਤੀ ਤਾਰੀਕ 'ਤੇ ਚੰਡੀਗੜ੍ਹ ਕਈ ਵਾਰ ਪਹੁੰਚੇ ਪਰ ਮੀਟਿੰਗ ਰੱਦ ਹੁੰਦੀ ਰਹੀ ਹੈ

Reported by:  PTC News Desk  Edited by:  Shanker Badra -- December 25th 2025 04:16 PM
Sangrur News : ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਡੀਸੀ ਦਫ਼ਤਰ ਸੰਗਰੂਰ ਦੇ ਗੇਟ ਅੱਗੇ ਲਾਇਆ ਗਿਆ ਪੱਕਾ ਮੋਰਚਾ

Sangrur News : ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਡੀਸੀ ਦਫ਼ਤਰ ਸੰਗਰੂਰ ਦੇ ਗੇਟ ਅੱਗੇ ਲਾਇਆ ਗਿਆ ਪੱਕਾ ਮੋਰਚਾ

Sangrur News : ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਡੀਸੀ ਦਫਤਰ ਸੰਗਰੂਰ ਦੇ ਗੇਟ ਅੱਗੇ ਪੱਕਾ ਮੋਰਚਾ ਲਾਇਆ ਗਿਆ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਸੀਐਮ ਦੀ ਕੋਠੀ ਦੇ ਸਾਹਮਣੇ ਪ੍ਰੋਟੈਸਟ ਕਰਨ ਤੋਂ ਬਾਅਦ ਮਿਲੀਆਂ ਤਰੀਕਾਂ ਦਾ ਕੋਈ ਫਾਇਦਾ ਨਹੀਂ ਹੋਇਆ। ਸੀਐਮ ਦੀ ਕੋਠੀ ਅੱਗੇ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਲੈਟਰ ਵਿੱਚ ਦਿੱਤੀ ਤਾਰੀਕ 'ਤੇ ਚੰਡੀਗੜ੍ਹ ਕਈ ਵਾਰ ਪਹੁੰਚੇ ਪਰ ਮੀਟਿੰਗ ਰੱਦ ਹੁੰਦੀ ਰਹੀ ਹੈ।   

ਰਮਨ ਕੁਮਾਰ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਆਗੂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੰਦੀ, ਧਰਨਾ ਨਹੀਂ ਚੱਕਿਆ ਜਾਵੇਗਾ। ਪਹਿਲਾਂ ਸਾਡੇ ਧਰਨਿਆਂ ਵਿੱਚ ਆਪ ਆ ਕੇ ਸਾਨੂੰ ਵਿਸ਼ਵਾਸ ਦਿਵਾਉਂਦੇ ਰਹਿੰਦੇ ਸੀ ਕਿ ਸਾਡੀ ਸਰਕਾਰ ਆਉਣ 'ਤੇ  ਹਰਾ ਪੈਨ ਪਹਿਲ ਦੇ ਆਧਾਰ 'ਤੇ ਚਲਾਵਾਂਗੇ ਪਰ ਹੁਣ ਹਰਾ ਪੈਨ ਗਾਇਬ ਓ ਗਿਆ ਹੈ। 


ਸੁਖਵਿੰਦਰ ਸਿੰਘ ਢਿੱਲਵਾਂ ਕਨਵੀਨਰ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਕਿਹਾ ਸਰਕਾਰ ਵੱਲੋਂ ਚਾਰ ਸਾਲ ਪੂਰੇ ਹੋਣ 'ਤੇ ਆਏ ਹਨ ਪਰ ਅੱਜ ਤੱਕ ਸਾਡੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਨਹੀਂ ਹੋਈ। ਸਾਡੇ ਕੈਂਡੀਡੇਟ ਹਰ ਸਾਲ ਓਵਰੇਜ ਹੋ ਕੇ ਨੌਕਰੀਆਂ ਦਾ ਹੱਕ ਗਵਾ ਰਹੇ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਉਮਰ ਦੇ ਵਿੱਚ ਛੋਟ ਦਿੱਤੀ ਜਾਵੇਗੀ ਅਤੇ ਰੁਜ਼ਗਾਰ ਦਿੱਤਾ ਜਾਵੇਗਾ। 

ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸਾਰੇ ਕੇਡਰ ਵੱਲੋਂ ਵੱਖ -ਵੱਖ ਨੌਕਰੀਆਂ ਲਈ ਮਹਿੰਗੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ ਪਰ ਸਾਡੀ ਉਮਰ ਓਵਰਏਜ ਹੋਣ ਕਰਕੇ ਸਾਨੂੰ ਅਤੇ ਸਾਡੇ ਮਾਪਿਆਂ ਨੂੰ ਚਿੰਤਾ ਖਾ ਰਹੀ ਹੈ ਕਿ ਸਾਡਾ ਅਗਲਾ ਭਵਿੱਖ ਕੀ ਹੋਵੇਗਾ। ਜੇਕਰ ਸਾਨੂੰ ਜੁਆਇਨਿੰਗ ਲੈਟਰ ਨਾ ਦਿੱਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK