ਵਿਧਾਨ ਸਭਾ ਚੋਣਾਂ 2022 : ਦਲਿਤ ਉਮੀਦਵਾਰਾਂ ਨੂੰ ਫੰਡ ਦੇਣ ਵੇਲੇ 'ਆਪ' ਨੇ ਘੁੱਟਿਆ ਹੱਥ

By  Ravinder Singh October 30th 2022 03:37 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣ ਮੁਹਿੰਮ ਦੌਰਾਨ ਅਨੁਸੂਚਿਤ ਜਾਤੀ ਤੇ ਪਛੜੇ ਵਰਗ ਦੇ ਭਾਈਚਾਰੇ ਨਾਲ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਨ੍ਹਾਂ ਦਾਅਵਿਆਂ ਦਾ ਇਕ ਹੋਰ ਵੀ ਪਹਿਲੂ ਹੈ। 'ਆਪ' ਵੱਲੋਂ ਦਲਿਤ ਵਰਗ ਨਾਲ ਸਬੰਧਤ ਪਾਰਟੀ ਦੇ ਹੀ ਉਮੀਦਵਾਰਾਂ ਨਾਲ ਵੱਡੇ ਪੱਧਰ ਉਤੇ ਵਿਤਕਰਾ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਨੇ 2022 ਵਿਧਾਨ ਸਭਾ ਚੋਣਾਂ ਵਿਚ ਰਾਖਵੀਂਆਂ ਸੀਟਾਂ ਉਤੇ ਚੋਣ ਲੜਨ ਵਾਲੇ ਦਲਿਤ ਉਮੀਦਵਾਰਾਂ ਨਾਲ ਪੱਖਪਾਤ ਕੀਤਾ ਗਿਆ ਸੀ। ਵਿਧਾਨ ਸਭਾ ਚੋਣਾਂ 'ਚ ਰਾਖਵੀਆਂ ਸੀਟਾਂ ਉਤੇ ਚੋਣ ਲੜ ਰਹੇ ਉਮੀਦਵਾਰਾਂ ਲਈ 'ਆਪ' ਨੇ ਫੰਡ ਦੇਣ ਵੇਲੇ ਹੱਥ ਘੁੱਟ ਲਿਆ ਸੀ ਜਦਕਿ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਗੱਫੇ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਦਾ ਆਸ਼ੀਰਵਾਦ ਲੈਣ ਪਹੁੰਚੇ ਮਾਨ ਸਰਕਾਰ ਦੇ ਮੰਤਰੀ, CM ਨੇ ਨੋਟਿਸ ਕੀਤਾ ਜਾਰੀ

ਚਮਕੌਰ ਸਾਹਿਬ ਸੀਟ ਤੋਂ ਚੋਣ ਲੜਨ ਵਾਲੇ ਉਮੀਦਵਾਰ ਨੂੰ ਇਕ ਵੀ ਪੈਸਾ ਨਹੀਂ ਦਿੱਤਾ ਗਿਆ ਸੀ। ਡਾ. ਚਰਨਜੀਤ ਚੰਨੀ ਨੇ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਬਗੈਰ ਕੋਈ ਵਿੱਤੀ ਸਹਾਇਤਾ ਤੋਂ ਆਪਣੇ ਬਲਬੂਤੇ ਉਤੇ ਚੋਣ ਲੜੀ ਗਈ ਸੀ। ਨਸ਼ਰ ਹੋਈ ਸੂਚੀ ਵਿਚੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਤੋਂ ਵੱਧ 32 ਲੱਖ ਰੁਪਏ ਅਤੇ ਸ਼ਾਹਕੋਟ ਤੋਂ ਚੋਣ ਲੜ ਰਹੇ ਉਮੀਦਵਾਰ ਨੂੰ 1000 ਰੁਪਏ ਹੀ ਦਿੱਤੇ ਗਏ ਸਨ। ਪੰਜਾਬ ਦੀਆਂ 34 ਰਾਖਵੀਆਂ ਸੀਟਾਂ ਵਿੱਚੋਂ 10 ਉਮੀਦਵਾਰਾਂ ਨੂੰ 17 ਲੱਖ 56 ਹਜ਼ਾਰ ਦਿੱਤੇ ਗਏ ਸਨ। ਕੁਲ ਫੰਡ ਵਿੱਚੋਂ 81 ਫ਼ੀਸਦੀ ਜਨਰਲ ਵਰਗ ਤੇ ਸਿਰਫ਼ 19 ਫ਼ੀਸਦ ਦਲਿਤ ਵਰਗ ਦੇ ਉਮੀਦਵਾਰਾਂ ਨੂੰ ਫੰਡ ਦਿੱਤਾ ਗਿਆ ਸੀ। ਪਾਰਟੀ ਕੋਲ ਕੁਲ ਫੰਡ 91 ਲੱਖ 58 ਹਜ਼ਾਰ ਸੀ। 10 ਉਮੀਦਵਾਰਾਂ ਨੂੰ 17 ਲੱਖ ਰੁਪਏ ਦਿੱਤੇ ਗਏ ਸਨ।


ਇਨ੍ਹਾਂ ਅੰਕੜਿਆਂ ਨਾਲ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਸਿਆਸੀ ਜਮਾਤ ਵੱਲੋਂ ਦਲਿਤਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਇਹ ਅਸਲੀਅਤ ਤੋਂ ਕੋਹਾਂ ਦੂਰ ਹਨ। ਅਜੋਕੇ ਹਾਲਾਤ ਅੰਦਰ ਦਲਿਤਾਂ ਦੇ ਹੱਕਾਂ ਦੀ ਰਾਖੀ ਦੂਰ ਦੀ ਗੱਲ ਨਜ਼ਰ ਆਉਂਦੀ ਹੈ।

ਰਿਪੋਰਟ-ਰਵਿੰਦਰ ਮੀਤ


Related Post