Patiala : 25 ਲੱਖ ਰੁਪਏ ਦੀ ਠੱਗੀ ਮਾਮਲੇ ਚ ਆਪ ਸਰਪੰਚ ਗ੍ਰਿਫ਼ਤਾਰ, ਅੰਬਾਲਾ ਚ ਦਰਜ ਹੋਇਆ ਕੇਸ, ਜਾਣੋ ਪੂਰਾ ਮਾਮਲਾ ?

AAP Punjab ਦੇ ਸਰਪੰਚ ਇਨ੍ਹੀਂ ਸੁਰਖੀਆਂ 'ਚ ਬਣੇ ਹੋਏ ਹਨ। ਬੀਤੇ ਦਿਨ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਪੰਜਾਬ ਪੁਲਿਸ ਨੇ ਜਿਥੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਉਥੇ ਹੀ ਤਾਜ਼ਾ ਮਾਮਲਾ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਵੱਲੋਂ ਠੱਗੀ ਦਾ ਸਾਹਮਣੇ ਆਇਆ ਹੈ।

By  KRISHAN KUMAR SHARMA March 20th 2026 03:53 PM -- Updated: March 20th 2026 04:12 PM

AAP Punjab ਦੇ ਸਰਪੰਚ ਇਨ੍ਹੀਂ ਦਿਨੀ ਲਗਾਤਾਰ ਸੁਰਖੀਆਂ ਬਣ ਰਹੇ ਹਨ। ਬੀਤੇ ਦਿਨ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਪੰਜਾਬ ਪੁਲਿਸ ਨੇ ਜਿਥੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਉਥੇ ਹੀ ਤਾਜ਼ਾ ਮਾਮਲਾ ਪਟਿਆਲਾ (Patiala News) ਤੋਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਵੱਲੋਂ ਠੱਗੀ (Sarpanch Fraud Case) ਦਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ, ਗੁਰਮੀਤ ਸਿੰਘ ਰਸੂਲਪੁਰ ਪਿੰਡ ਸ਼ੇਖਪੁਰ ਜਗੀਰ ਦਾ ਮੌਜੂਦਾ ਸਰਪੰਚ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਇੰਚਾਰਜ ਰਣਜੋਤ ਸਿੰਘ ਹਡਾਣਾ ਦਾ ਕਰੀਬੀ ਦੱਸਿਆ ਜਾ ਰਿਹਾ। ਗੁਰਮੀਤ ਸਿੰਘ ਖਿਲਾਫ਼ ਹਰਿਆਣਾ ਦੇ ਅੰਬਾਲਾ ਦੇ ਨਗਲ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ, ਜਿਸ ਤਹਿਤ ਉਸ ਉਪਰ 25 ਲੱਖ ਰੁਪਏ ਦੀ ਧੋਖਾਧੜੀ ਮਾਰਨ ਦੇ ਇਲਜ਼ਾਮ ਲਾਏ ਗਏ ਹਨ।

ਦੱਸ ਦਈਏ ਕਿ ਮੁਲਜ਼ਮ ਦੀ ਪਤਨੀ ਗਗਨਦੀਪ ਕੌਰ ਵੀ ਆਮ ਆਦਮੀ ਪਾਰਟੀ ਵੱਲੋਂ ਸਨੌਰ ਦੇ ਜ਼ਿਲ੍ਹਾ ਪ੍ਰੀਸ਼ਦ ਮਸੀਕਣ ਜ਼ੋਨ ਤੋਂ ਮੈਂਬਰ ਹੈ। ਪੁਲਿਸ ਨੇ ਮੁਲਜ਼ਮ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣੋ ਕੀ ਹੈ ਪੂਰਾ ਮਾਮਲਾ ? 

ਸ਼ਿਕਾਇਤਕਰਤਾ ਪੀੜਤ ਗੁਰਵਿੰਦਰ ਸਿੰਘ ਦਾ ਦੋਸ਼ ਹੈ ਕਿ ਗੁਰਮੀਤ ਸਿੰਘ ਨੇ ਕੈਨੇਡਾ ਭੇਜਣ ਦਾ ਵਾਅਦਾ ਕਰਕੇ ਉਸ ਨਾਲ ਲਗਭਗ 25 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ। ਸ਼ਿਕਾਇਤ ਦੇ ਅਨੁਸਾਰ, ਗੁਰਪ੍ਰੀਤ ਸਿੰਘ, ਜੋ ਕਿ ਇੱਕ ਤਜਰਬੇਕਾਰ ਏਜੰਟ ਹੋਣ ਦਾ ਦਾਅਵਾ ਕਰਦਾ ਹੈ, ਨੇ ਉਸ ਲਈ ਲਈ ਜਲਦੀ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਸ਼ੁਰੂ ਵਿੱਚ ਉਸਨੇ ਕੁਝ ਦਸਤਾਵੇਜ਼ਾਂ ਅਤੇ ਪ੍ਰਕਿਰਿਆ ਲਈ ਪੈਸੇ ਲਏ। ਹੌਲੀ-ਹੌਲੀ, ਉਸਨੇ ਵੱਖ-ਵੱਖ ਬਹਾਨਿਆਂ ਹੇਠ ਹੋਰ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਉਸ ਦੇ ਉੱਜਵਲ ਭਵਿੱਖ ਦੀ ਉਮੀਦ ਕਰਦੇ ਹੋਏ, ਜ਼ਮੀਨ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਪੈਸੇ ਇਕੱਠੇ ਕੀਤੇ।

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਜਾਅਲੀ ਵੀਜ਼ਾ ਦਸਤਾਵੇਜ਼ਾਂ ਅਤੇ ਟਿਕਟਾਂ ਨਾਲ ਭਰਮਾਇਆ। ਜਦੋਂ ਵੀ ਪਰਿਵਾਰ ਵਿਦੇਸ਼ ਭੇਜਣ ਦੀ ਤਾਰੀਖ ਬਾਰੇ ਪੁੱਛਦਾ ਸੀ, ਉਹ ਨਵੇਂ ਬਹਾਨੇ ਬਣਾਉਂਦਾ ਸੀ ਅਤੇ ਇਸਨੂੰ ਮੁਲਤਵੀ ਕਰ ਦਿੰਦਾ ਸੀ। ਉਪਰੰਤ, ਜਦੋਂ ਲੰਬੇ ਸਮੇਂ ਤੱਕ ਨਾ ਤਾਂ ਵੀਜ਼ਾ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ, ਤਾਂ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ ਉਸਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।

ਪੁਲਿਸ ਨੇ ਗੁਰਪ੍ਰੀਤ ਸਿੰਘ ਵਿਰੁੱਧ ਧੋਖਾਧੜੀ ਅਤੇ ਵਿਸ਼ਵਾਸਘਾਤ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਭਾਲ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਪੈਸੇ ਦੇਣ ਤੋਂ ਪਹਿਲਾਂ ਵਿਦੇਸ਼ ਭੇਜਣ ਦਾ ਵਾਅਦਾ ਕਰਨ ਵਾਲੇ ਕਿਸੇ ਵੀ ਏਜੰਟ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਹੈ।

Related Post