Accident Viral Video: ਅੰਮ੍ਰਿਤਸਰ ਰੋਡ ਤੇ ਵਾਪਰਿਆ ਭਿਆਨਕ ਹਾਦਸਾ, CCTV ਚ ਕੈਦ ਹੋਈਆਂ ਤਸਵੀਰਾਂ
ਅੰਮ੍ਰਿਤਸਰ ਮੁਖ ਮਾਰਗ 'ਤੇ ਸਥਿਤ ਪਿੰਡ ਤਲਵੰਡੀ ਰਾਮਾ ਦੇ ਅੱਡੇ ਉੱਪਰ ਫਤਿਹਗੜ੍ਹ ਚੂੜੀਆਂ ਸਾਈਡ ਆ ਰਹੀ ਤੇਜ਼ ਰਫਤਾਰ ਸਵਿਫਟ ਗੱਡੀ ਪੀਬੀ 02 ਡੀਆਰ 4137 ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖਤ ਵਿੱਚ ਟਕਰਾਉਣ ਨਾਲ ਵੱਡਾ ਹਾਦਸਾ ਵਾਪਰ ਗਿਆ।
Dera Baba Accident Viral Video: ਅੰਮ੍ਰਿਤਸਰ ਮੁਖ ਮਾਰਗ 'ਤੇ ਸਥਿਤ ਪਿੰਡ ਤਲਵੰਡੀ ਰਾਮਾ ਦੇ ਅੱਡੇ ਉੱਪਰ ਫਤਿਹਗੜ੍ਹ ਚੂੜੀਆਂ ਸਾਈਡ ਆ ਰਹੀ ਤੇਜ਼ ਰਫਤਾਰ ਸਵਿਫਟ ਗੱਡੀ ਪੀਬੀ 02 ਡੀਆਰ 4137 ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖਤ ਵਿੱਚ ਟਕਰਾਉਣ ਨਾਲ ਵੱਡਾ ਹਾਦਸਾ ਵਾਪਰ ਗਿਆ।
ਟੱਕਰ ਇੰਨੀ ਭਿਆਨਕ ਸੀ ਕੇ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਉਸ ਦਾ ਇੰਜਣ ਅਤੇ ਬੈਟਰੀ ਗੱਡੀ ਨਾਲੋਂ ਵੱਖ ਹੋ ਗਏ, ਜੱਦ ਕੇ ਗੱਡੀ ਚਾਲਕ ਅਤੇ ਉਸਦਾ ਸਾਥੀ ਇਸ ਹਾਦਸੇ ਵਿੱਚੋਂ ਵਾਲ-ਵਾਲ ਬਚ ਗਏ।
ਮੋਕੇ 'ਤੇ ਜਾਣਕਾਰੀ ਦਿੰਦੇ ਹੋਏ ਜਿੰਮ ਵਿੱਚ ਕਸਰਤ ਕਰ ਰਹੇ ਨੌਜਵਾਨਾਂ ਨੇ ਦੱਸਿਆ ਉਹ ਡੇਲੀ ਰੁਟੀਨ ਦੀ ਤਰ੍ਹਾਂ ਜਿੰਮ ਵਿੱਚ ਕਸਰਤ ਕਰ ਰਹੇ ਸਨ ਤਾਂ ਬਾਹਰੋਂ ਇੱਕ ਜੋਰ ਦਾ ਖੜਾਕ ਸੁਨਾਈ ਦਿਤਾ। ਉਨ੍ਹਾਂ ਕਿਹਾ ਕਿ ਜਦ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਇਕ ਤੇਜ਼ ਰਫਤਾਰ ਗੱਡੀ ਸਫੈਦੇ ਨਾਲ ਟਕਰਾਅ ਕੇ ਪਲਟੀਆਂ ਖਾਂਦੀ ਹੋਈ ਸੜਕ 'ਤੇ ਮੂਦੀ ਪਈ ਸੀ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਤੁਰੰਤ ਦੋ ਨੌਜਵਾਨਾਂ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਫਤਿਹਗੜ੍ਹ ਦੇ ਇਕ ਨਿਜੀ ਹਸਪਤਾਲ ਲਜਾਇਆ ਗਿਆ। ਜਿੱਥੇ ਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਉਧਰ ਪੁਲਿਸ ਥਾਣਾ ਚੌਕੀ ਮਾਲੇਵਾਲ ਦੇ ਜਾਂਚ ਅਧਿਕਾਰੀਆਂ ਵੱਲੋਂ ਮੋਕੇ ਦਾ ਜਾਇਜ਼ਾ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਚਲਾਕ ਮਨਜੋਤ ਸਿੰਘ ਅਤੇ ਉਸ ਦਾ ਸਾਥੀ ਜਸਪ੍ਰੀਤ ਸਿੰਘ ਪਿੰਡ ਕਾਹਲਾਂਵਾਲੀ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਛੱਡ ਕੇ ਵਾਪਸ ਡੇਰਾ ਬਾਬਾ ਨਾਨਕ ਆ ਰਹੇ ਸਨ।