Advertisment

Parkash Singh Badal Birth Anniversary: ਪੰਜਾਬ ਕਰ ਰਿਹਾ ‘ਬਾਦਲ ਸਾਬ੍ਹ' ਨੂੰ ਯਾਦ, ਚੌਧਰੀ ਦੇਵੀਲਾਲ ਦੇ ਬੁੱਤ ਨਾਲ ਸ. ਬਾਦਲ ਦਾ ਬੁੱਤ ਕੀਤਾ ਸਥਾਪਤ

author-image
Aarti
Updated On
New Update
Parkash Singh Badal Birth Anniversary: ਪੰਜਾਬ ਕਰ ਰਿਹਾ ‘ਬਾਦਲ ਸਾਬ੍ਹ' ਨੂੰ ਯਾਦ, ਚੌਧਰੀ ਦੇਵੀਲਾਲ ਦੇ ਬੁੱਤ ਨਾਲ ਸ. ਬਾਦਲ ਦਾ ਬੁੱਤ ਕੀਤਾ ਸਥਾਪਤ
Advertisment

Sadbhavna Diwas: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ 8 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਦਭਾਵਨਾ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ।

Advertisment

ਸਦਭਾਵਨਾ ਦਿਵਸ ਵੱਜੋਂ ਮਨਾਇਆ ਜਾ ਰਿਹਾ ਜਨਮਦਿਨ

ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ’ਚ ਹਲਕੇ ਦੀਆਂ ਸਮੂਹ ਸੰਗਤਾਂ ਅਤੇ ਗੁਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ਼ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਸੰਗ ਜੀ ਪਿੰਡ ਸੰਗ ਢੇਸੀਆਂ (ਗੁਰਾਇਆ) ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਅਰਦਾਸ ਉਪਰੰਤ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। 

Advertismentਵੱਡੀ ਗਿਣਤੀ ’ਚ ਲੋਕਾਂ ਵੱਲੋਂ ਕੀਤਾ ਜਾ ਰਿਹਾ  ਬਲੱਡ ਡੋਨੇਸ਼ਨ

ਦੱਸ ਦਈਏ ਕਿ ਇਸ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਾਮਲ ਹੋ ਕਿ ਅਰਦਾਸ ਕੀਤੀ ਅਤੇ ਖੂਨਦਾਨ ਕੀਤਾ। ਇਹ ਖੂਨਦਾਨ ਦੇ ਯੂਨਿਟ ਡੀਐਮਸੀ ਹਸਪਤਾਲ ਲੁਧਿਆਣਾ ਅਤੇ ਗੁਰੂ ਨਾਨਕ ਬਲੱਡ ਬੈੰਕ ਲੁਧਿਆਣਾ ਨੂੰ ਦਿੱਤੇ ਗਏ। 

Advertisment">

ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਜਿਵੇਂ ਜ਼ੀਰਾ, ਸੰਗਰੂਰ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਹਰ ਵਰਗ ਦੇ ਲੋਕਾਂ ਵੱਲੋਂ ਬਲੱਡ ਡੋਨੇਸ਼ਨ ਕੀਤਾ ਜਾ ਰਿਹਾ ਹੈ। 

Advertismentਡੱਬਵਾਲੀ ’ਚ ਸਰਦਾਰ ਬਾਦਲ ਦਾ ਬੁੱਤ ਕੀਤਾ ਸਥਾਪਤ 

Advertisment

ਦੱਸ ਦਈਏ ਕਿ ਕਿ ਡੱਬਵਾਲੀ ’ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਨੂੰ ਚੌਧਰੀ ਦੇਵੀਲਾਲ ਦੇ ਬੁੱਤ ਦੇ ਨਾਲ ਨਾਲ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੇ ਬੁੱਤ ਦਾ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ। ਦੋਵੇਂ ਬੁੱਤ ਹਰਿਆਣਾ ਪੰਜਾਬ ਦੇ ਭਾਈਚਾਰੇ ਦਾ ਚਿੰਨ੍ਹ-ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ

ਸਿਰਸਾ ’ਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ। ਇਸ ਦੌਰਾਨ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਤਾਉ ਦੇਵੀਲਾਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਕਿਸਾਨਾਂ ਦੇ ਲਈ ਕੰਮ ਕੀਤਾ ਹੈ। ਦੋਹਾਂ ਦਾ ਆਸ਼ੀਰਵਾਦ ਅੱਜ ਉਨ੍ਹਾਂ ਨੂੰ ਮਿਲਿਆ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਬਣਾਉਣਾ ਸਾਡਾ ਫਰਜ ਸੀ। ਇਹ ਦੋਵੇਂ ਬੁੱਤ ਹਰਿਆਣਾ ਪੰਜਾਬ ਦੇ ਭਾਈਚਾਰੇ ਦਾ ਚਿੰਨ੍ਹ ਹੋਣਗੇ। ਨਾਲ ਹੀ ਇਹ ਬੁੱਤ ਆਉਣ ਵਾਲੀਆਂ ਪੀੜੀਆਂ ਦੇ ਲਈ ਭਾਈਚਾਰੇ ਦਾ ਮਿਸਾਲ ਹੋਣਗੀਆਂ। 

ਇਹ ਵੀ ਪੜ੍ਹੋ: ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਰਾਜਨੀਤਿਕ ਸਫ਼ਰ 'ਤੇ ਇੱਕ ਨਜ਼ਰ

sadbhavna-diwas parkash-singh-badal-statue punjab-blood-donation-camps
Advertisment

Stay updated with the latest news headlines.

Follow us:
Advertisment