ਮਾਨ ਸਰਕਾਰ ਵੱਲੋਂ ਅਕਾਲੀ ਆਗੂ ਨਛੱਤਰ ਸਿੰਘ ਗਿੱਲ ਦੀ ਬਿਨਾਂ ਕਿਸੇ ਵਜ੍ਹਾ ਗ੍ਰਿਫ਼ਤਾਰੀ ਗੈਰ-ਇਖਲਾਕੀ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

Advocate Harjinder Singh Dhami : ਐਡਵੋਕੇਟ ਧਾਮੀ ਨੇ ਕਿਹਾ ਕਿ ਨਛੱਤਰ ਸਿੰਘ ਦੀ ਗ੍ਰਿਫ਼ਤਾਰੀ, ਕਿਸੇ ਇੱਕ ਵਿਅਕਤੀ ਖਿਲਾਫ਼ ਨਹੀਂ, ਸਗੋਂ ਸੂਬੇ ਦੇ ਹਰ ਉਸ ਨੌਜਵਾਨ ਲਈ ਖ਼ਤਰਾ ਹੈ, ਜੋ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਕਰਦਾ ਹੈ।

By  KRISHAN KUMAR SHARMA November 16th 2025 07:59 PM

SGPC on Nachhattar Singh Arrest : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਨਛੱਤਰ ਸਿੰਘ ਦੀ ਬਿਨਾਂ ਕਿਸੇ ਵਜ੍ਹਾ ਦੇ ਕੀਤੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਹ ਕਾਰਵਾਈ ਗੈਰ-ਇਖਲਾਕੀ ਹੈ। ਇਹ ਸਰਕਾਰ ਦੀ ਅੰਦਰੂਨੀ ਘਬਰਾਹਟ, ਸਿਆਸੀ ਨਿਵਾਣ ਅਤੇ ਵਿਰੋਧੀ ਆਵਾਜ਼ ਤੋਂ ਡਰ ਦਾ ਨਤੀਜਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਜਦੋਂ ਕਿਸੇ ਸਰਕਾਰ ਦੇ ਪਾਸ ਲੋਕਾਂ ਲਈ ਕੰਮ ਕਰਨ ਦੀ ਸਮਝ, ਤਾਕਤ ਅਤੇ ਇਮਾਨਦਾਰੀ ਖ਼ਤਮ ਹੋਣ ਲੱਗਦੀ ਹੈ ਤਾਂ ਉਹ ਸਿਆਸੀ ਵਿਰੋਧੀਆਂ ਨੂੰ ਤੰਗ ਕਰਕੇ, ਝੂਠੇ ਕੇਸ ਦਰਜ ਕਰਕੇ ਅਤੇ ਦਬਾਅ ਬਣਾ ਕੇ ਆਪਣੀ ਕਮਜ਼ੋਰੀ ਨੂੰ ਲੁਕਾਉਂਦੀ ਹੈ। ਨਛੱਤਰ ਸਿੰਘ ਦੀ ਗ੍ਰਿਫ਼ਤਾਰੀ ਵੀ ਇਸੇ ਨੂੰ ਦਰਸਾਉਂਦੀ ਹੈ। ਇਹ ਕਾਰਵਾਈ ਕਿਸੇ ਇੱਕ ਵਿਅਕਤੀ ਖਿਲਾਫ਼ ਨਹੀਂ, ਸਗੋਂ ਸੂਬੇ ਦੇ ਹਰ ਉਸ ਨੌਜਵਾਨ ਲਈ ਖ਼ਤਰਾ ਹੈ, ਜੋ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਉਹ ਜਮਾਤ ਹੈ ਜੋ ਹਰ ਹਾਲਤ ਵਿੱਚ ਲੋਕਾਂ ਦੇ ਅਧਿਕਾਰਾਂ ਨਾਲ ਖੜ੍ਹੀ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਜੇ ਮਾਨ ਸਰਕਾਰ ਇਹ ਸਮਝਦੀ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਅਕਾਲੀ ਦਲ ਦੀ ਅਵਾਜ਼ ਨੂੰ ਦਬਾਇਆ ਜਾ ਸਕਦਾ ਹੈ ਤਾਂ ਇਹ ਉਸ ਦੀ ਭੁੱਲ ਹੈ। ਲੋਕਤੰਤਰ ਵਿੱਚ ਦਬਾਅ ਨਾਲ ਨਹੀਂ, ਲੋਕਾਂ ਦੇ ਭਰੋਸੇ ਨਾਲ ਰਾਜ ਚਲਦਾ ਹੈ।

ਐਡਵੋਕੇਟ ਧਾਮੀ ਨੇ ਆਖਿਆ ਕਿ ਇਹ ਵਰਤਾਰਾ ਰਾਜਨੀਤਿਕ ਬੇਇਮਾਨੀ ਦਾ ਸੰਕੇਤ ਹੈ। ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਤਰ੍ਹਾਂ ਦੇ ਡਰਾਉਣੇ ਹਥਕੰਡਿਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।

Related Post