ਪਹਿਲਾਂ ਚਿੱਟੇ ਦੀ ਤੇ ਹੁਣ ਪੰਜਾਬ 'ਚ ਸ਼ੁਰੂ ਹੋਈ ਅਫ਼ੀਮ ਦੀ ਸਪਲਾਈ

By  Jasmeet Singh November 4th 2022 11:07 AM -- Updated: November 4th 2022 12:36 PM

ਬਠਿੰਡਾ, 4 ਨਵੰਬਰ: ਬਠਿੰਡਾ 'ਚ ਪੰਜਾਬ ਪੁਲਿਸ ਦੇ ਸੀਆਈਏ-2 ਸਟਾਫ ਵੱਲੋਂ ਝਾਰਖੰਡ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 2 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਇਹ ਦੋਵੇਂ ਅਫ਼ੀਮ ਦੀ ਖੇਪ ਥਾਣਾ ਮੌੜ ਦੇ ਕਿਸੇ ਪਿੰਡ ਵਿੱਚ ਸਪਲਾਈ ਕਰਨ ਪਹੁੰਚੇ ਸਨ। ਦੋਵੇਂ ਨੌਜਵਾਨ ਝਾਰਖੰਡ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦਾ ਨਾਮ ਟੁਨ ਟੁਨ ਭਾਰਤੀ ਅਤੇ ਰਾਜ ਭਾਰਤੀ ਹੈ। ਮੁਲਜ਼ਮਾਂ ਉੱਤੇ ਐਨਡੀਪੀਸੀ ਐਕਟ ਅਧੀਨ ਥਾਣਾ ਮੌੜ ਮੰਡੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਜਾਰੀ ਹੈ ਕਿ ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਪੰਜਾਬ ਆਏ ਸਨ ਤੇ ਕਿੱਥੇ ਕਿੱਥੇ ਹੁਣ ਤੱਕ ਅਫ਼ੀਮ ਸਪਲਾਈ ਕਰ ਚੁੱਕੇ ਹਨ। ਫੜੀ ਗਈ ਅਫ਼ੀਮ ਕਿੱਥੇ ਪਹੁੰਚਣੀ ਸੀ ਉਸਦਾ ਪਤਾ ਲਗਾਇਆ ਜਾ ਰਿਹਾ ਹੈ। ਅੱਜ ਦੁਪਹਿਰ ਸੀਆਈਏ ਸਟਾਫ ਇਸ ਬਾਰੇ ਪ੍ਰੈੱਸ ਕਾਨਫਰੰਸ ਕਰੇਗੀ।

- ਰਿਪੋਰਟਰ ਮੁਨੀਸ਼ ਗਰਗ ਦੀ ਰਿਪੋਰਟ 

Related Post