ਵਿਵਾਦਤ ਬਿਆਨ ਮਗਰੋਂ ਕੈਬਨਿਟ ਮੰਤਰੀ ਨਿੱਜਰ ਨੇ ਮੰਗੀ ਮਾਫ਼ੀ, ਪੰਜਾਬੀਆਂ ਨੂੰ ਦੱਸਿਆ ਦਲੇਰ ਕੌਮ

By  Ravinder Singh November 30th 2022 06:01 PM -- Updated: November 30th 2022 06:04 PM

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਨਿੱਜਰ (Inderbir Singh Nijjar) ਨੇ ਅੰਮ੍ਰਿਤਸਰ ਵਿਖੇ ਦਿੱਤੇ ਵਿਵਾਦਤ ਬਿਆਨ ਮਗਰੋਂ ਮਾਫ਼ੀ ਮੰਗ ਲਈ ਹੈ। ਕੈਬਨਿਟ ਮੰਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਦੇ ਲਈ ਮਾਫ਼ੀ ਮੰਗਦੇ ਹਨ।



ਕਾਬਿਲੇਗੌਰ ਹੈ ਕਿ ਅੱਜ ਹੀ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਨੇ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਪੰਜਾਬੀ ਕੌਮ ਉਤੇ ਭੱਦੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ , ''ਪੰਜਾਬੀਆਂ ਤੋਂ ਵੱਡੀ ਬੇਵਕੂਫ ਕੌਮ ਕੋਈ ਨਹੀਂ ਹੈ।" ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ  ਕਿ ਪੰਜਾਬ ਦੇ ਕਿਸਾਨ ਅਰਾਮਪ੍ਰਸਤ ਹੋ ਚੁੱਕੇ ਹਨ ਤੇ ਕਣਕ ਤੇ ਝੋਨੇ ਤੋਂ ਇਲਾਵਾ ਇਨ੍ਹਾਂ ਨੂੰ ਕੁਝ ਨਹੀਂ ਸੁਝਦਾ। ਲੋਕ ਨਹਿਰੀ ਪਾਣੀ ਲਈ ਕੋਈ ਚਾਰਾ ਨਹੀਂ ਕਰ ਰਹੇ। ਉਨ੍ਹਾਂ ਅੱਗੇ ਕਿਹਾ ਕਿ, ''ਨਾ ਹੀ ਲੋਕ ਨਹਿਰਾਂ ਰਾਹੀਂ ਪਾਣੀ ਦੀ ਮੰਗ ਕਰਦੇ ਹਨ ਅਤੇ ਨਾ ਹੀ ਨਹਿਰੀ ਵਿਭਾਗ ਵਾਲੇ ਪਾਣੀ ਛੱਡਦੇ ਹਨ।'' ਉਨ੍ਹਾਂ ਨੇ ਕਿਹਾ ਪਾਣੀ ਬਚਾਉਣ ਦੀ ਸਖ਼ਤ ਲੋੜ ਤੇ ਸਾਡਾ ਸੂਬਾ ਰੇਗਿਸਤਾਨ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰੀਬੰਦੀ ਰਾਹੀਂ ਪਾਣੀ ਲਗਦਾ ਸੀ ਪਰ ਹੁਣ ਮੁਫ਼ਤ ਬਿਜਲੀ ਦੇ ਚੱਲਦਿਆਂ ਮੋਟਰ ਆਟੋਮੈਟਿਕ ਸਟਾਰਟਰਾਂ ਉੱਤੇ ਲਾਈਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ : ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਨੇ ਈਡੀ ਨਾਲ ਨਸ਼ਰ ਕੀਤਾ ਰਿਕਾਰਡ, ਹੋ ਸਕਦਾ ਹੈ ਵੱਡਾ ਖੁਲਾਸਾ!

ਉਹ ਆਪ ਘਰ ਆਰਾਮ ਕਰਦੇ ਹਨ ਤੇ ਜਦੋਂ ਬਿਜਲੀ ਆਉਂਦੀ ਹੈ ਤਾਂ ਮੋਟਰਾਂ ਆਪਣੇ ਆਪ ਚੱਲ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਚੱਕਰ 'ਚ ਪੰਜਾਬ ਦੇ ਕਿਸਾਨ ਬਹੁਤ ਸਾਰਾ ਪਾਣੀ ਬਰਬਾਦ ਕਰ ਰਹੇ ਹਨ। ਇੰਦਰਬੀਰ ਨਿੱਜਰ ਦੇ ਇਸ ਬਿਆਨ ਮਗਰੋਂ ਵੱਡੇ ਪੱਧਰ ਉਤੇ ਉਨ੍ਹਾਂ ਦੀ ਅਲੋਚਨਾ ਸ਼ੁਰੂ ਹੋ ਗਈ ਸੀ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਜਨਤਕ ਤੌਰ ਉਤੇ ਮੁਆਫੀ ਮੰਗਣ ਲਈ ਕਿਹਾ ਸੀ।

Related Post