ਜਾਮਨਗਰ ਸੜਕ ਹਾਦਸੇ ਵਿੱਚ ਏਅਰ ਫੋਰਸ ਜਵਾਨ ਅਤੇ ਪਤਨੀ ਦੀ ਮੌਤ, ਇੰਝ ਵਾਪਰਿਆ ਸੀ ਭਿਆਨਕ ਹਾਦਸਾ
ਜਾਣਕਾਰੀ ਮੁਤਾਬਕ ਗੁਰਜਿੰਦਰ ਸਿੰਘ ਜਾਮਨਗਰ ਏਅਰ ਫੋਰਸ ਸਟੇਸ਼ਨ ਵਿੱਚ ਐਲਏਸੀ ਆਟੋ ਟੈਕ ਵਜੋਂ ਤੈਨਾਤ ਸਨ। 23 ਅਗਸਤ ਦੀ ਸ਼ਾਮ ਕਰੀਬ ਸਾਢੇ 6 ਵਜੇ ਉਨ੍ਹਾਂ ਨੇ ਆਪਣੀ ਮਾਤਾ ਨਾਲ ਫੋਨ ’ਤੇ ਗੱਲ ਕੀਤੀ
ਸਮਾਣਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਭਾਰਤੀ ਏਅਰ ਫੋਰਸ ਵਿੱਚ ਜਾਮਨਗਰ ਵਿਖੇ ਤੈਨਾਤ ਸਮਾਣਾ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਲਵਲੀਨ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੋਵੇਂ ਪਤੀ-ਪਤਨੀ ਮੋਟਰਸਾਈਕਲ ’ਤੇ ਜਾ ਰਹੇ ਸਨ, ਇਸ ਦੌਰਾਨ ਇੱਕ ਬੱਸ ਨਾਲ ਉਨ੍ਹਾਂ ਦਾ ਹਾਦਸਾ ਹੋ ਗਿਆ।
ਬੱਸ ਨਾਲ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਗੁਰਜਿੰਦਰ ਸਿੰਘ ਜਾਮਨਗਰ ਏਅਰ ਫੋਰਸ ਸਟੇਸ਼ਨ ਵਿੱਚ ਐਲਏਸੀ ਆਟੋ ਟੈਕ ਵਜੋਂ ਤੈਨਾਤ ਸਨ। 23 ਅਗਸਤ ਦੀ ਸ਼ਾਮ ਕਰੀਬ ਸਾਢੇ 6 ਵਜੇ ਉਨ੍ਹਾਂ ਨੇ ਆਪਣੀ ਮਾਤਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਮਾਰਕੀਟ ਜਾ ਰਹੇ ਹਨ। ਇਸ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਇਸ ਮੰਦਭਾਗੇ ਹਾਦਸੇ ਦੀ ਸੂਚਨਾ ਮਿਲੀ।
ਏਅਰ ਫੋਰਸ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਏਅਰ ਫੋਰਸ ਦੇ ਅਧਿਕਾਰੀਆਂ ਅਤੇ ਜਾਮਨਗਰ ਪੁਲਿਸ ਵੱਲੋਂ ਪਰਿਵਾਰ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਦੋਵਾਂ ਦੀਆਂ ਮ੍ਰਿਤਕ ਦੇਹਾਂ ਸਮਾਣਾ ਪਹੁੰਚੀਆਂ, ਜਿੱਥੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।ਅੰਤਿਮ ਸੰਸਕਾਰ ਤੋਂ ਪਹਿਲਾਂ ਅੰਬਾਲਾ ਤੋਂ ਪਹੁੰਚੇ ਏਅਰ ਫੋਰਸ ਦੇ ਅਧਿਕਾਰੀਆਂ ਵੱਲੋਂ ਗੁਰਜਿੰਦਰ ਸਿੰਘ ਨੂੰ ਸਨਮਾਨ ਵਜੋਂ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਪਿਤਾ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਅਤੇ ਨੂੰਹ ਨੂੰ ਅੰਤਿਮ ਅਗਨੀ ਦਿੱਤੀ।
ਇਸ ਦੁੱਖ ਦੀ ਘੜੀ ਵਿੱਚ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਂ ਨੇ ਦੱਸਿਆ ਕਿ ਪੁੱਤਰ ਨਾਲ ਫੋਨ ’ਤੇ ਗੱਲ ਹੋਣ ਤੋਂ ਕੁਝ ਹੀ ਸਮੇਂ ਬਾਅਦ ਪਰਿਵਾਰ ਨੂੰ ਇਹ ਮੰਦਭਾਗੀ ਖ਼ਬਰ ਮਿਲੀ।
ਇਹ ਵੀ ਪੜ੍ਹੋ : Punjab Maha Bandh Update : 27 ਅਗਸਤ ਦੇ ਮਹਾ-ਬੰਦ ’ਤੇ ਆਮ ਲੋਕਾਂ ਨੂੰ ਵੱਡੀ ਰਾਹਤ; ਬਾਜ਼ਾਰ ਨਹੀਂ ਹੋਣਗੇ ਬੰਦ , ਜਾਣੋ ਹੋਰ ਕਿੱਥੇ ਹੋਵੇਗੀ ਰਾਹਤ