ਦੁਬਈ ਤੋਂ ਆਏ ਨੌਜਵਾਨ ਕੋਲੋਂ ਬਰਾਮਦ 44.14 ਲੱਖ ਦੇ ਸੋਨੇ ਦੇ ਕੈਪਸੂਲ

ਏਅਰ ਇੰਟੈਲੀਜੈਂਸ ਯੂਨਿਟ ਨੇ ਕੇਰਲ ਦੇ ਕੋਚੀ ਹਵਾਈ ਅੱਡੇ 'ਤੇ ਇੱਕ ਨੌਜਵਾਨ ਕੋਲੋਂ 4 ਸੋਨੇ ਦੇ ਕੈਪਸੂਲ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

By  Aarti December 25th 2022 12:07 PM

Customs Seize Gold: ਕੇਰਲ ਦੇ ਕੋਚੀ ਹਵਾਈ ਅੱਡੇ 'ਤੇ ਏਅਰ ਇੰਟੈਲੀਜੈਂਸ ਯੂਨਿਟ ਨੇ ਇਕ ਨੌਜਵਾਨ ਕੋਲੋਂ 44.14 ਲੱਖ ਰੁਪਏ ਦੇ ਸੋਨੇ ਦੇ ਕੈਪਸੂਲ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਦੁਬਈ ਤੋਂ ਕੋਚੀ ਏਅਰਪੋਰਟ ਪਹੁੰਚਿਆ ਸੀ। ਤਲਾਸ਼ੀ ਦੌਰਾਨ ਉਨ੍ਹਾਂ ਨੂੰ ਸੋਨੇ ਦੇ ਚਾਰ ਕੈਪਸੂਲ ਬਰਾਮਦ ਹੋਏ। ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੁਬਈ ਤੋਂ ਕੋਚੀ ਏਅਰਪੋਰਟ ਪਹੁੰਚਿਆ ਜਿਸ ਨੇ ਆਪਣੇ ਸਰੀਰ ਦੇ ਅੰਦਰ ਇਨ੍ਹਾਂ ਕੈਪਸੂਲਾਂ ਨੂੰ ਲੁਕਾਇਆ ਹੋਇਆ ਸੀ ਜਿਸ ਨੂੰ ਉਨ੍ਹਾਂ ਨੇ ਬਰਾਮਦ ਕਰ ਲਿਆ ਹੈ ਅਤੇ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਹਿਰਾਸਤ ਚ ਲਏ ਗਏ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਨੇ ਇਕ ਹੋਰ ਸਖ਼ਤ ਫ਼ੈਸਲਾ ਲਿਆ

Related Post