ਹੈਰਾਨੀਜਨਕ ! 2 ਸਾਲ ਦਾ ਤਨਮਯ 195 ਦੇਸ਼ਾਂ ਦੇ ਝੰਡਿਆਂ ਕਰ ਸਕਦਾ ਪਛਾਣ

By  Ravinder Singh February 20th 2023 03:52 PM -- Updated: February 20th 2023 03:53 PM

ਅੰਮ੍ਰਿਤਸਰ : ਗੁਰੂ ਨਗਰੀ ਵਿਚ ਜਨਮੇ ਤਨਮਯ ਨਾਰੰਗ ਨੇ ਮਹਿਜ਼ ਇਕ ਸਾਲ ਅੱਠ ਮਹੀਨੇ ਦੀ ਉਮਰ ਵਿਚ ਇਕ ਨਵਾਂ ਵਿਸ਼ਵ ਰਿਕਾਰਡ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਨਾਰੰਗ ਪਰਿਵਾਰ ਦਾ ਨੰਨ੍ਹਾ-ਮੁੰਨਾ ਤਨਮਯ ਨਾਰੰਗ 195 ਮੁਲਕਾਂ ਦੇ ਝੰਡਿਆਂ ਦੀ ਪਛਾਣ ਕਰ ਸਕਦਾ ਹੈ।


ਝੰਡਿਆਂ ਦੀਆਂ ਤਸਵੀਰਾਂ ਦੇਖ ਕੇ ਮੁਲਕ ਦਾ ਨਾਮ ਦੱਸਦਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਇੰਨੀ ਛੋਟੀ ਉਮਰ 'ਚ ਤਾਂ ਬੱਚੇ ਪਰਿਵਾਰਕ ਮੈਂਬਰਾਂ ਦੀ ਵੀ ਪੂਰੀ ਤਰ੍ਹਾਂ ਪਛਾਣ ਨਹੀਂ ਕਰਦੇ ਇਹ ਜੂਨੀਅਰ ਚੈਂਪੀਅਨ 195 ਮੁਲਕਾਂ ਦੇ ਝੰਡਿਆ ਦੇ ਨਾਲ ਨਾਲ 100 ਦੇ ਕਰੀਬ ਜਾਨਵਰਾਂ ਦੀ ਵੀ ਪਛਾਣ ਰੱਖਦਾ ਹੈ। ਮਾਪਿਆਂ ਅਨੁਸਾਰ 6 ਮਹੀਨੇ ਦੀ ਉਮਰ ਚ ਹੀ ਬੱਚੇ ਦੀ ਦਿਲਚਸਪੀ ਨੂੰ ਦੇਖ ਵੱਖ-ਵੱਖ ਦੇਸ਼ਾਂ ਦੇ ਨੈਸ਼ਨਲ ਫਲੇਗਸ ਦੇ ਕਾਰਡਸ ਦਿਖਾਉਣੇ ਸ਼ੁਰੂ ਕੀਤੇ ਤੇ ਸਾਰਾ ਪਰਿਵਾਰ ਹੀ ਤਨਮਯ ਦੀ ਦਿਲਚਸਪੀ ਦਾ ਧਿਆਨ ਰੱਖਦਾ ਹੈ। ਖ਼ਾਸ ਗੱਲ ਬੱਚੇ ਨੂੰ ਮੋਬਾਈਲ ਤੇ ਵੀਡੀਓ ਗੇਮਸ ਤੋਂ ਦੂਰ ਰੱਖਣ ਦਾ ਵੀ ਧਿਆਨ ਰੱਖਿਆ ਜਾਂਦਾ ਹੈ।

ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੀ ਉਪਲਬਧੀ ਉਤੇ ਬੇਹੱਦ ਖੁਸ਼ੀ ਹੈ ਪਰ ਬੱਚੇ ਉਪਰ ਆਸਾਂ ਉਮੀਦਾਂ ਦਾ ਕੋਈ ਦਬਾਅ ਨਹੀਂ ਬਣਾਉਣਗੇ। ਵੱਡਾ ਹੋ ਕੇ ਬੱਚਾ ਜੋ ਕਰਨਾ ਚਾਹੇ ਉਸ ਦੀ ਮਰਜ਼ੀ ਹੈ। ਉਨ੍ਹਾਂ ਨੇ ਇਹੀ ਸੁਨੇਹਾ ਹੋਰ ਮਾਪਿਆਂ ਨੂੰ ਵੀ ਦਿੱਤਾ। ਅੱਜ ਸਿਰਫ਼ 2 ਸਾਲ ਦੀ ਉਮਰ ਦਾ ਇਹ ਚੈਂਪੀਅਨ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿਚ ਨਾਮ ਦਰਜ ਕਰਵਾਉਣ ਜਾ ਰਿਹਾ ਜੋ ਸਿਰਫ ਪਰਿਵਾਰ ਲਈ ਨਹੀਂ ਸਗੋਂ ਪੂਰੇ ਪੰਜਾਬ ਲਈ ਮਾਣ ਵਾਲ਼ੀ ਗੱਲ ਹੈ।

ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਨਾਲ ਨਹੀਂ ਮੇਰਾ ਕੋਈ ਸਬੰਧ, ਅਕਾਲੀ ਹਾਂ ਅਕਾਲੀ ਰਹਾਂਗਾ : ਬਲਵੰਤ ਸਿੰਘ ਰਾਜੋਆਣਾ

ਤਨਮਯ ਸਤੰਬਰ 2022 ਵਿਚ 1 ਸਾਲ 8 ਮਹੀਨੇ ਦਾ ਸੀ। ਜਦੋਂ ਉਸ ਦੀ ਐਂਟਰੀ ਵਿਸ਼ਵ ਰਿਕਾਰਡ ਲਈ ਭੇਜੀ ਗਈ ਸੀ। ਇਸ ਤੋਂ ਬਾਅਦ ਰੂਲ ਬੁੱਕ ਉਨ੍ਹਾਂ ਨੂੰ ਭੇਜੀ ਗਈ। ਜਿਸ ਦੇ ਆਧਾਰ 'ਤੇ ਤਨਮਯ ਦਾ ਪੂਰਾ ਈਵੈਂਟ ਦਰਜ ਕੀਤਾ ਗਿਆ। ਇਸ ਦੇ ਸਬੂਤ ਭੇਜੇ ਗਏ ਸਨ। ਲਗਭਗ 4 ਮਹੀਨਿਆਂ ਬਾਅਦ ਹੁਣ ਉਨ੍ਹਾਂ ਦਾ ਸਰਟੀਫਿਕੇਟ, ਮੈਡਲ, ਕੈਟਾਲਾਗ ਤੇ ਗਿਫਟ ਆ ਗਏ ਹਨ।


Related Post