Tue, Mar 17, 2026
Whatsapp

Sanjay Dutt ਤੇ Nora Fatehi ਦੇ ਗੀਤ 'ਤੇ ਖੜਾ ਹੋਇਆ ਵਿਵਾਦ, ਭੜਕੇ ਲੋਕ, ਗੀਤ 'ਸਰਕੇ ਚੁਨਰ ਤੇਰੀ ਸਰਕੇ..' ਨੂੰ Youtube ਤੋਂ ਹਟਾਇਆ

Sarke Chunar Teri Sarke : ਨੋਰਾ ਫਤੇਹੀ ਅਤੇ ਸੰਜੇ ਦੱਤ ਉਪਰ ਫਿਲਮਾਏ ਇਸ ਗੀਤ 'ਚ ਅਸ਼ਲੀਲਤਾ ਕਾਰਨ ਤਿੱਖੀ ਟ੍ਰੋਲਿੰਗ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਦੇ ਵਿਚਕਾਰ 17 ਮਾਰਚ ਦੀ ਸਵੇਰ ਨੂੰ ਯੂਟਿਊਬ ਤੋਂ ਗੀਤ ਦਾ ਹਿੰਦੀ ਸੰਸਕਰਣ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ।

Reported by:  PTC News Desk  Edited by:  KRISHAN KUMAR SHARMA -- March 17th 2026 01:48 PM -- Updated: March 17th 2026 01:59 PM
Sanjay Dutt ਤੇ Nora Fatehi ਦੇ ਗੀਤ 'ਤੇ ਖੜਾ ਹੋਇਆ ਵਿਵਾਦ, ਭੜਕੇ ਲੋਕ, ਗੀਤ 'ਸਰਕੇ ਚੁਨਰ ਤੇਰੀ ਸਰਕੇ..' ਨੂੰ Youtube ਤੋਂ ਹਟਾਇਆ

Sanjay Dutt ਤੇ Nora Fatehi ਦੇ ਗੀਤ 'ਤੇ ਖੜਾ ਹੋਇਆ ਵਿਵਾਦ, ਭੜਕੇ ਲੋਕ, ਗੀਤ 'ਸਰਕੇ ਚੁਨਰ ਤੇਰੀ ਸਰਕੇ..' ਨੂੰ Youtube ਤੋਂ ਹਟਾਇਆ

Sarke Chunar Teri Sarke : ਫਿਲਮ 'KD - The Devil' ਦੇ ਗੀਤ ਨੇ ਰਿਲੀਜ਼ ਹੁੰਦੇ ਹੀ ਮਨੋਰੰਜਨ ਜਗਤ ਵਿੱਚ ਵਿਵਾਦ ਖੜਾ ਕਰ ਦਿੱਤਾ ਹੈ। ਨੋਰਾ ਫਤੇਹੀ (Nora Fatehi) ਅਤੇ ਸੰਜੇ ਦੱਤ (Sanjay Dutt) ਉਪਰ ਫਿਲਮਾਏ ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਲੋਕਾਂ 'ਚ ਇੰਨਾ ਗੁੱਸਾ ਪੈਦਾ ਕਰ ਦਿੱਤਾ ਕਿ ਨਿਰਮਾਤਾਵਾਂ ਨੂੰ ਪੈਰ ਵਾਪਸ ਖਿੱਚਣ ਲਈ ਮਜਬੂਰ ਹੋਣਾ ਪਿਆ। ਤਿੱਖੀ ਟ੍ਰੋਲਿੰਗ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਦੇ ਵਿਚਕਾਰ 17 ਮਾਰਚ ਦੀ ਸਵੇਰ ਨੂੰ ਯੂਟਿਊਬ ਤੋਂ ਗੀਤ ਦਾ ਹਿੰਦੀ ਸੰਸਕਰਣ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ।

ਦੱਸ ਦੇਈਏ ਕਿ "ਸਰਕੇ ਚੁਨਰ ਤੇਰੀ ਸਰਕੇ" ਇਹ ਗੀਤ ਆਉਣ ਵਾਲੀ ਫਿਲਮ 'ਕੇਡੀ: ਦ ਡੇਵਿਲ' ਦਾ ਹੈ। ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਦੋਹਰੇ ਅਰਥੀ ਬੋਲਾਂ ਨੇ ਵਿਵਾਦ ਛੇੜ ਦਿੱਤਾ। ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਇਹ ਗੀਤ ਬਹੁਤ ਹੀ ਅਸ਼ਲੀਲ ਹੈ ਅਤੇ ਇਸਨੂੰ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਨਹੀਂ ਦੇਖਣਾ ਜਾਂ ਸੁਣਨਾ ਚਾਹੀਦਾ।


ਇਹ ਗੀਤ 15 ਮਾਰਚ ਨੂੰ ਰਿਲੀਜ਼ ਹੋਇਆ ਸੀ। ਜਿਵੇਂ ਹੀ ਇਹ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਤਾਂ ਵਿਵਾਦ ਖੜਾ ਹੋ ਗਿਆ। ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ, ਅਰਮਾਨ ਮਲਿਕ ਨੇ ਵੀ ਇਸ ਗਾਣੇ 'ਤੇ ਪ੍ਰਤੀਕਿਰਿਆ ਦਿੱਤੀ।

ਅਰਮਾਨ ਮਲਿਕ ਨੇ ਵੀ ਗਾਣੇ ਦੇ ਬੋਲਾਂ ਦੀ ਸਖ਼ਤ ਆਲੋਚਨਾ ਕੀਤੀ। ਉਸਨੇ ਲਿਖਿਆ, "ਇਹ ਗਾਣਾ ਮੇਰੀ ਟਾਈਮਲਾਈਨ 'ਤੇ ਆਇਆ ਅਤੇ ਮੈਂ ਇਸਨੂੰ ਦੁਬਾਰਾ ਚਲਾਇਆ, ਸਿਰਫ ਇਹ ਯਕੀਨੀ ਬਣਾਉਣ ਲਈ ਕਿ ਮੈਂ ਇਸਨੂੰ ਸਹੀ ਢੰਗ ਨਾਲ ਸੁਣਿਆ ਹੈ। ਇਹ ਦੁਖਦਾਈ ਹੈ ਕਿ ਵਪਾਰਕ ਗੀਤ ਲਿਖਣ ਦਾ ਪੱਧਰ ਇੰਨਾ ਹੇਠਾਂ ਡਿੱਗ ਗਿਆ ਹੈ।"

ਨੋਰਾ ਗੀਤ ਵਿੱਚ ਲਹਿੰਗਾ ਚੋਲੀ ਪਹਿਨੀ ਹੋਈ ਦਿਖਾਈ ਦੇ ਰਹੀ ਹੈ, ਜਿਸਨੂੰ ਖੂਬ ਪਸੰਦ ਕੀਤਾ ਗਿਆ ਸੀ। ਹਾਲਾਂਕਿ, ਗੀਤ ਦੇ ਅਸ਼ਲੀਲ ਬੋਲਾਂ ਨੇ ਹੰਗਾਮਾ ਮਚਾ ਦਿੱਤਾ। "ਸਰਕੇ ਚੁਨਰ ਤੇਰੀ ਸਰਕੇ" ਮੰਗਲੀ ਵੱਲੋਂ ਗਾਇਆ ਗਿਆ ਹੈ, ਅਤੇ ਬੋਲ ਰਕੀਬ ਆਲਮ ਵੱਲੋਂ ਲਿਖੇ ਗਏ ਹਨ।

- PTC NEWS

Top News view more...

Latest News view more...

PTC NETWORK
PTC NETWORK