ਅਮਰੀਕਾ: ਭਾਰਤੀ-ਅਮਰੀਕੀ ਨੌਜਵਾਨ ਨੇ ਗੋਲਡਨ ਗੇਟ ਬ੍ਰਿਜ ਤੋਂ ਮਾਰੀ ਛਾਲ, ਗੰਭੀਰ

By  Ravinder Singh December 15th 2022 03:34 PM -- Updated: December 15th 2022 03:38 PM

ਵਾਸ਼ਿੰਗਟਨ : ਭਾਰਤੀ-ਅਮਰੀਕੀ ਅੱਲੜ ਨੇ ਸਾਂ ਫਰਾਂਸਿਸਕੋ ਦੇ ਮਸ਼ਹੂਰ ‘ਗੋਲਡਨ ਗੇਟ ਬ੍ਰਿਜ’ ਤੋਂ ਕਥਿਤ ਤੌਰ ਉਤੇ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਦੇ ਮਾਤਾ-ਪਿਤਾ ਅਤੇ ਅਮਰੀਕੀ ਕੋਸਟ ਗਾਰਡ ਅਧਿਕਾਰੀਆਂ ਨੇ ਦੱਸਿਆ ਕਿ ਪੁਲ 'ਤੇ 16 ਸਾਲਾ ਲੜਕੇ ਦਾ ਸਾਈਕਲ, ਫ਼ੋਨ ਤੇ ਬੈਗ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੇ ਮੰਗਲਵਾਰ ਸ਼ਾਮ ਕਰੀਬ 4.58 ਵਜੇ ਪੁਲ ਤੋਂ ਛਾਲ ਮਾਰ ਦਿੱਤੀ ਸੀ। ਲੜਕੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।



ਭਾਈਚਾਰੇ ਦੇ ਆਗੂ ਅਜੈ ਜੈਨ ਭੂਟੋਰੀਆ ਨੇ ਕਿਹਾ ਕਿ ਭਾਰਤੀ-ਅਮਰੀਕੀ ਵੱਲੋਂ ਕਥਿਤ ਤੌਰ 'ਤੇ ਗੋਲਡਨ ਬ੍ਰਿਜ ਤੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿਚ ਛਾਲ ਮਾਰਨ ਦਾ ਇਹ ਚੌਥਾ ਮਾਮਲਾ ਹੈ। 'ਬ੍ਰਿਜ ਰੇਲ ਫਾਊਂਡੇਸ਼ਨ' ਮੁਤਾਬਕ ਪਿਛਲੇ ਸਾਲ 25 ਲੋਕਾਂ ਨੇ ਇੱਥੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। 1937 'ਚ ਪੁਲ ਦੇ ਖੁੱਲ੍ਹਣ ਤੋਂ ਬਾਅਦ ਤੋਂ ਹੁਣ ਤੱਕ ਇਥੇ ਦੋ ਹਜ਼ਾਰ ਦੇ ਕਰੀਬ ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬਾ ਸਰਕਾਰ 1.7 ਮੀਲ ਲੰਬੇ ਪੁਲ ਦੇ ਦੋਵੇਂ ਪਾਸੇ 20 ਫੁੱਟ ਚੌੜਾ ਲੋਹੇ ਦਾ ਜਾਲ ਲਗਾਉਣ ਦਾ ਕੰਮ ਕਰ ਰਹੀ ਹੈ। ਇਸ ਦਾ ਕੰਮ ਇਸ ਸਾਲ ਜਨਵਰੀ ਤੱਕ ਪੂਰਾ ਕੀਤਾ ਜਾਣਾ ਸੀ ਪਰ ਅਜੇ ਤੱਕ ਇਹ ਨਹੀਂ ਹੋਇਆ। ਇਸ ਦੀ ਉਸਾਰੀ ਦੀ ਲਾਗਤ $13.72 ਮਿਲੀਅਨ ਤੋਂ ਵਧ ਕੇ ਲਗਭਗ $38.66 ਮਿਲੀਅਨ ਹੋ ਗਈ ਹੈ। ਇਸ ਪ੍ਰੋਜੈਕਟ 'ਤੇ ਕੰਮ 2018 'ਚ ਸ਼ੁਰੂ ਹੋਇਆ ਸੀ।

ਇਹ ਪੜ੍ਹੋ : ਜ਼ਬਰ-ਜਨਾਹ ਮਾਮਲੇ 'ਚ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕੀਤਾ ਕਾਬੂ :SSP ਸੰਦੀਪ ਗਰਗ

ਅਮਰੀਕਾ ਸਥਿਤ ਗੈਰ ਸਰਕਾਰੀ ਸੰਗਠਨ ਬ੍ਰਿਜ ਰੇਲ ਫਾਊਂਡੇਸ਼ਨ ਮੁਤਾਬਕ ਪਿਛਲੇ ਸਾਲ ਇੱਥੇ 25 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। 1937 ਵਿੱਚ ਪੁਲ ਦੇ ਖੁੱਲ੍ਹਣ ਤੋਂ ਬਾਅਦ ਇੱਥੇ ਲਗਭਗ 2,000 ਲੋਕਾਂ ਦੁਆਰਾ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਇਹ ਐਨਜੀਓ ਸਾਨ ਫਰਾਂਸਿਸਕੋ ਦੇ ਇਸ ਵਿਸ਼ਵ ਪ੍ਰਸਿੱਧ ਗੋਲਡਨ ਗੇਟ ਬ੍ਰਿਜ 'ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਇਹ ਪੁਲ ਸੈਲਾਨੀਆਂ ਲਈ ਵੀ ਕਾਫੀ ਖਿੱਚ ਦਾ ਕੇਂਦਰ ਹੈ।

Related Post