ਵਧ ਬੱਚੇ ਪੈਦਾ ਕਰਨ 'ਤੇ ਇਸ ਸੂਬੇ ਵੱਲੋਂ ਇਨਾਮ ਦੇਣ ਦਾ ਐਲਾਨ, ਜਣੇਪਾ ਦਰ ਵਧਾਉਣ ਲਈ ਮੁਹਿੰਮ ਆਰੰਭ

By  Ravinder Singh January 17th 2023 10:17 AM -- Updated: January 17th 2023 10:19 AM

ਸਿੱਕਮ : ਇਕ ਪਾਸੇ ਦੇਸ਼ ਦੀ ਆਬਾਦੀ ਦਿਨੋਂ ਦਿਨ ਵਧ ਰਹੀ ਹੈ। ਕੇਂਦਰ ਸਰਕਾਰ ਵੀ ਆਬਾਦੀ ਨੂੰ ਘਟਾਉਣ ਲਈ ਜਾਗਰੂਕਤਾ ਮੁਹਿੰਮ ਅਤੇ ਕੈਂਪ ਚਲਾ ਰਹੀ ਹੈ ਤਾਂ ਦੂਜੇ ਪਾਸੇ, ਭਾਰਤ ਵਿੱਚ ਇੱਕ ਅਜਿਹਾ ਸੂਬਾ ਹੈ ਜਿੱਥੇ ਸਰਕਾਰ ਨੇ ਹੋਰ ਬੱਚੇ ਪੈਦਾ ਕਰਨ 'ਤੇ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਹੋਰ ਬੱਚੇ ਪੈਦਾ ਕਰਨ ਲਈ ਸਥਾਨਕ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਲਈ ਵੱਖ-ਵੱਖ ਪ੍ਰੋਤਸਾਹਨ ਦਾ ਐਲਾਨ ਕੀਤਾ। ਐਤਵਾਰ ਨੂੰ ਦੱਖਣੀ ਸਿੱਕਮ ਦੇ ਜੋਰੇਥਾਂਗ ਕਸਬੇ ਵਿੱਚ ਮਾਘੇ ਸੰਕ੍ਰਾਂਤੀ ਦੇ ਜਸ਼ਨਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਸਿੱਕਮ ਦੀ ਜਣੇਪਾ ਦਰ 'ਚ ਹਾਲ ਹੀ ਦੇ ਸਾਲਾਂ 'ਚ ਪ੍ਰਤੀ ਔਰਤ ਇਕ ਬੱਚੇ ਦੀ ਸਭ ਤੋਂ ਘੱਟ ਵਿਕਾਸ ਦਰ ਦਰਜ ਕੀਤੀ ਗਈ ਹੈ।



ਤਮਾਂਗ ਨੇ ਕਿਹਾ, "ਸਾਨੂੰ ਔਰਤਾਂ ਸਮੇਤ ਸਥਾਨਕ ਲੋਕਾਂ ਨੂੰ ਹੋਰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਕੇ ਘਟਦੀ ਜਣਨ ਦਰ ਨੂੰ ਰੋਕਣ ਦੀ ਲੋੜ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਸੇਵਾ 'ਚ ਔਰਤਾਂ ਨੂੰ 365 ਦਿਨਾਂ ਦੀ ਜਣੇਪਾ ਛੁੱਟੀ ਤੇ ਪੁਰਸ਼ ਮੁਲਾਜ਼ਮਾਂ ਨੂੰ 30 ਦਿਨਾਂ ਦੀ ਛੁੱਟੀ ਪ੍ਰਦਾਨ ਕੀਤੀ ਹੈ।

ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਹਿਲਾ ਕਰਮਚਾਰੀਆਂ ਨੂੰ ਦੂਜੇ ਬੱਚੇ ਦੇ ਜਨਮ 'ਤੇ ਇਕ ਤੇ ਤੀਜੇ ਬੱਚੇ ਦੇ ਜਨਮ 'ਤੇ ਦੋ ਇੰਕਰੀਮੈਂਟ ਦੇਣ ਦਾ ਪ੍ਰਸਤਾਵ ਰੱਖਿਆ ਹੈ। ਤਮਾਂਗ ਨੇ ਸਪੱਸ਼ਟ ਕੀਤਾ ਕਿ ਇਹ ਵਿੱਤੀ ਲਾਭ ਸਿਰਫ਼ ਇੱਕ ਬੱਚੇ ਵਾਲੀ ਔਰਤ ਨੂੰ ਉਪਲਬਧ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕ ਵੀ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਲਈ ਵਿੱਤੀ ਸਹਾਇਤਾ ਲਈ ਯੋਗ ਹੋਣਗੇ, ਜਿਸ ਦੇ ਵੇਰਵੇ ਸਿਹਤ ਅਤੇ ਇਸਤਰੀ ਤੇ ਬਾਲ ਸੰਭਾਲ ਵਿਭਾਗ ਵੱਲੋਂ ਤਿਆਰ ਕੀਤੇ ਜਾਣਗੇ।

ਇਹ ਵੀ ਪੜ੍ਹੋ : ਠੰਢੀਆਂ ਹਵਾਵਾਂ ਕਾਰਨ ਕੰਬਿਆ ਪੰਜਾਬ, ਧੁੰਦ ਤੋਂ ਮਿਲੀ ਰਾਹਤ

ਤਮਾਂਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਕਮ ਦੇ ਹਸਪਤਾਲਾਂ ਵਿੱਚ ਆਈ.ਵੀ.ਐੱਫ. ਦੀ ਸਹੂਲਤ ਸ਼ੁਰੂ ਕੀਤੀ ਹੈ ਤਾਂ ਜੋ ਔਰਤਾਂ ਨੂੰ ਕੁਦਰਤੀ ਤੌਰ 'ਤੇ ਅਜਿਹਾ ਕਰਨ ਵਿੱਚ ਦਿੱਕਤ ਆ ਰਹੀ ਹੋਵੇ, ਜਿਸ ਲਈ ਇਸ ਪ੍ਰਕਿਰਿਆ ਰਾਹੀਂ ਜਨਮ ਦੇਣ ਵਾਲੀਆਂ ਸਾਰੀਆਂ ਮਾਵਾਂ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੁਣ ਤੱਕ 38 ਔਰਤਾਂ ਆਈਵੀਐਫ ਸਹੂਲਤ ਦੀ ਮਦਦ ਨਾਲ ਗਰਭ ਧਾਰਨ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਮਾਵਾਂ ਵੀ ਬਣ ਚੁੱਕੀਆਂ ਹਨ।

Related Post