ਨੇਪਾਲੀ ਔਰਤ ਨੂੰ ਡੇਟ ਕਰ ਰਿਹਾ ਸੀ ਫੌਜੀ ਅਧਿਕਾਰੀ, ਵਿਆਹ ਲਈ ਜ਼ੋਰ ਪਾਉਣ 'ਤੇ ਬੇਰਹਿਮੀ ਨਾਲ ਕਤਲ

By  Jasmeet Singh September 12th 2023 01:33 PM

ਦੇਹਰਾਦੂਨ: ਉੱਤਰਾਖੰਡ ਦੇ ਦੇਹਰਾਦੂਨ 'ਚ ਤਾਇਨਾਤ ਫੌਜ ਦੇ ਲੈਫਟੀਨੈਂਟ ਕਰਨਲ ਰੈਂਕ ਦੇ ਅਧਿਕਾਰੀ ਨੂੰ ਸੋਮਵਾਰ ਨੂੰ ਨੇਪਾਲੀ ਔਰਤ ਦੀ ਹੱਤਿਆ ਦੇ ਕਥਿਤ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਫੌਜੀ ਅਧਿਕਾਰੀ ਦਾ ਕਥਿਤ ਤੌਰ 'ਤੇ ਇਸ ਔਰਤ ਨਾਲ ਸਬੰਧ ਸੀ। ਦੇਹਰਾਦੂਨ ਪੁਲਿਸ ਨੇ ਦੱਸਿਆ ਕਿ ਔਰਤ ਦੀ ਲਾਸ਼ ਐਤਵਾਰ ਨੂੰ ਸ਼ਹਿਰ ਦੇ ਰਾਜਪੁਰ ਇਲਾਕੇ 'ਚ ਮਿਲੀ ਅਤੇ ਉਸ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।

ਦੇਹਰਾਦੂਨ ਸ਼ਹਿਰ ਦੀ ਪੁਲਿਸ ਸੁਪਰਡੈਂਟ ਸਰਿਤਾ ਡੋਭਾਲ ਨੇ ਦੱਸਿਆ ਕਿ ਕਲੇਮੈਂਟਟਾਊਨ ਇਲਾਕੇ 'ਚ ਤਾਇਨਾਤ ਲੈਫਟੀਨੈਂਟ ਕਰਨਲ ਰਾਮੇਂਦੂ ਉਪਾਧਿਆਏ ਨੂੰ ਔਰਤ ਦੀ ਹੱਤਿਆ ਦੇ ਕਥਿਤ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੌਜੀ ਅਧਿਕਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਲੌਂਗ ਡਰਾਈਵ 'ਤੇ ਲੈ ਕੇ ਜਾਣ ਦੇ ਬਹਾਨੇ ਕਤਲ
ਰਾਮੇਂਦੂ ਉਪਾਧਿਆਏ ਨੇ ਸ਼ਨੀਵਾਰ ਰਾਤ ਪੱਛਮੀ ਬੰਗਾਲ ਦੇ ਸਿਲੀਗੁੜੀ ਦੇ ਇੱਕ ਡਾਂਸ ਬਾਰ ਵਿੱਚ ਔਰਤ ਨਾਲ ਸ਼ਰਾਬ ਪੀਤੀ ਅਤੇ ਉਸਨੂੰ ਲੌਂਗ ਡਰਾਈਵ 'ਤੇ ਲਿਜਾਣ ਦੀ ਪੇਸ਼ਕਸ਼ ਕੀਤੀ। ਜਿਸ ਲਈ ਉਹ ਸਹਿਮਤ ਹੋ ਗਈ। ਸ਼ਹਿਰ ਦੀ ਪੁਲਿਸ ਸੁਪਰਡੈਂਟ ਸਰਿਤਾ ਡੋਵਾਲ ਨੇ ਦੱਸਿਆ ਕਿ ਸ਼ਹਿਰ ਦੇ ਬਾਹਰ ਸੁੰਨਸਾਨ ਜਗ੍ਹਾ 'ਤੇ ਪਹੁੰਚ ਕੇ ਉਪਾਧਿਆਏ ਨੇ ਆਪਣੀ ਕਾਰ ਖੜੀ ਕੀਤੀ ਅਤੇ ਉਸ ਦੇ ਸਿਰ 'ਤੇ ਹਥੌੜੇ ਨਾਲ ਵਾਰ-ਵਾਰ ਵਾਰ ਕਰਦਾ ਰਿਹਾ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ।



ਸਬੂਤ ਵੀ ਬਰਾਮਦ ਕੀਤੇ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਪਾਧਿਆਏ ਨੇ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਕਾਰ 'ਚ ਫ਼ਰਾਰ ਹੋ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਫੌਜੀ ਅਧਿਕਾਰੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਔਰਤ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਕਤਲ ਵਿੱਚ ਵਰਤਿਆ ਹਥਿਆਰ, ਕਾਰ ਅਤੇ ਵਾਰਦਾਤ ਸਮੇਂ ਮੁਲਜ਼ਮ ਵੱਲੋਂ ਵਰਤੇ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ।

ਕਥਿਤ ਦੋਸ਼ੀ ਹਾਲ ਹੀ 'ਚ ਤਬਾਦਲਾ ਹੋਣ ਤੋਂ ਬਾਅਦ ਸਿਲੀਗੁੜੀ ਤੋਂ ਦੇਹਰਾਦੂਨ ਆਇਆ ਸੀ। ਉਸ ਨੇ ਸਿਲੀਗੁੜੀ ਦੇ ਇੱਕ ਡਾਂਸ ਬਾਰ 'ਚ ਪਹਿਲੀ ਵਾਰ ਨੇਪਾਲੀ ਮੂਲ ਦੀ ਔਰਤ ਸ਼੍ਰੇਆ ਸ਼ਰਮਾ ਨਾਲ ਮੁਲਾਕਾਤ ਕੀਤੀ ਸੀ। ਅਧਿਕਾਰੀ ਦੇ ਪਹਿਲਾਂ ਹੀ ਵਿਆਹੇ ਹੋਏ ਹੋਣ ਦੇ ਬਾਵਜੂਦ ਉਨ੍ਹਾਂ ਦੀ ਦੋਸਤੀ ਰਿਸ਼ਤੇ ਵਿੱਚ ਬਦਲ ਗਈ। 

ਉਪਾਧਿਆਏ ਨੇ ਪੁਲਿਸ ਨੂੰ ਦੱਸਿਆ ਕਿ ਦੇਹਰਾਦੂਨ 'ਚ ਟਰਾਂਸਫਰ ਹੋਣ ਤੋਂ ਬਾਅਦ ਉਸ ਨੇ ਸ਼੍ਰੇਆ ਦੇ ਰਹਿਣ ਲਈ ਇਕ ਹੋਰ ਫਲੈਟ ਕਿਰਾਏ 'ਤੇ ਲਿਆ ਸੀ। ਦੋਸ਼ੀ ਨੇ ਦੱਸਿਆ ਕਿ ਉਹ ਔਰਤ ਨੂੰ ਉਸ ਦੇ ਫਲੈਟ 'ਤੇ ਮਿਲਦਾ ਸੀ ਪਰ ਔਰਤ ਅਕਸਰ ਸ਼ਿਕਾਇਤ ਕਰਦੀ ਸੀ ਕਿ ਉਹ ਉਸ ਨੂੰ ਪਤਨੀ ਦਾ ਦਰਜਾ ਨਹੀਂ ਦੇ ਰਿਹਾ।

Related Post