Punjab Floods : AAP ਸੁਪਰੀਮੋ ਦੇ ਦੌਰੇ ਨੇ ਕਈ ਘੰਟੇ ਸੁੱਕਣੇ ਪਾਏ ਸਮਾਜ ਸੇਵੀ, VIP ਕਲਚਰ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਲਈ ਹੋਏ ਖੱਜਲ
Punjab Floods Visit Arvind Kejriwal : ਕੇਜਰੀਵਾਲ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸਨ। ਪਰ ਉਨ੍ਹਾਂ ਦੇ ਦੌਰੇ ਕਾਰਨ ਸਮਾਜ ਸੇਵੀ ਸੰਸਥਾਵਾਂ, ਜੋ ਰਾਹਤ ਸਮੱਗਰੀ ਲੈ ਕੇ ਪੀੜਤਾਂ ਤੱਕ ਪਹੁੰਚ ਰਹੀਆਂ ਸਨ, ਉਹਨਾਂ ਨੂੰ ਕਈ ਕਈ ਘੰਟੇ ਰੁਕਣਾ ਪਿਆ।
Punjab Floods Visit Arvind Kejriwal : ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਖਾਸ ਬਣੇ ਵਿਧਾਇਕਾਂ ਤੋਂ ਲੈ ਕੇ ਬਿਨਾਂ ਸਰਕਾਰੀ ਅਹੁਦੇ ਵਾਲੇ ਵੀ ਵੀਆਈਪੀ ਕਲਚਰ ਦਾ ਲਾਭ ਮਾਣ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਪੇਸ਼ਾਨੀਆਂ ਵੀ ਝੱਲਣੀਆਂ ਪੈਂਦੀਆਂ ਹਨ। ਅਜਿਹਾ ਹੀ ਮਾਮਲਾ ਬੀਤੇ ਦਿਨ ਵੇਖਣ ਨੂੰ ਮਿਲਿਆ ਜਿਥੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਦੌਰੇ 'ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ।
ਕੇਜਰੀਵਾਲ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸਨ। ਪਰ ਉਨ੍ਹਾਂ ਦੇ ਦੌਰੇ ਕਾਰਨ ਸਮਾਜ ਸੇਵੀ ਸੰਸਥਾਵਾਂ, ਜੋ ਰਾਹਤ ਸਮੱਗਰੀ ਲੈ ਕੇ ਪੀੜਤਾਂ ਤੱਕ ਪਹੁੰਚ ਰਹੀਆਂ ਸਨ, ਉਹਨਾਂ ਨੂੰ ਕਈ ਕਈ ਘੰਟੇ ਰੁਕਣਾ ਪਿਆ। ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ।
5-6 ਥਾਂਵਾਂ 'ਤੇ ਨਾਕੇ, 10-10 ਕਿਲੋਮੀਟਰ ਰੋਕੇ ਸਮਾਜ ਸੇਵੀ
ਅਰਵਿੰਦ ਕੇਜਰੀਵਾਲ ਦੇ ਦੌਰੇ ਲਈ ਮੰਡ ਖੇਤਰ ਵਿੱਚ ਪੰਜ-ਪੰਜ ਤੇ ਛੇ-ਛੇ ਪੁਲਿਸ ਨਾਕੇ ਲਗਾਏ ਗਏ। ਰਾਹਤ ਸਮੱਗਰੀ ਲੈ ਕੇ ਆ ਰਹੇ ਲੋਕਾਂ ਨੂੰ 10-10 ਕਿਲੋਮੀਟਰ ਪਹਿਲਾਂ ਹੀ ਰੋਕਿਆ ਗਿਆ। ਇਹੋ ਜਿਹੇ ਹਾਲਾਤਾਂ ਵਿੱਚ ਸਮਾਜ ਸੇਵੀਆਂ ਨੇ ਸਾਡੇ ਚੈਨਲ ਰਾਹੀਂ ਆਪਣੀਆਂ ਦੁੱਖ-ਤਕਲੀਫਾਂ ਸਾਂਝੀਆਂ ਕੀਤੀਆਂ।
ਉਹਨਾਂ ਕਿਹਾ ਕਿ ਜਿਹੜੀ ਸਰਕਾਰ ਵੀਆਈਪੀ ਕਲਚਰ ਖਤਮ ਕਰਨ ਦੇ ਵਾਅਦੇ ਕਰਦੀ ਸੀ, ਅੱਜ ਉਸੇ ਸਰਕਾਰ ਦੇ ਕਾਰਨ ਆਮ ਲੋਕਾਂ ਤੇ ਰਾਹਤ ਕਾਰਜਾਂ ਵਿੱਚ ਰੁਕਾਵਟ ਪੈ ਰਹੀ ਹੈ।
ਸਮਾਜ ਸੇਵੀਆਂ ਨੇ ਵੀਆਈਪੀ ਕਲਚਰ 'ਤੇ ਚੁੱਕੇ ਸਵਾਲ
ਇਸ ਮੌਕੇ ਸਮਾਜ ਸੇਵੀਆਂ ਨੇ ਕਿਹਾ, "ਅਸੀਂ ਹੜ ਪੀੜਤਾਂ ਲਈ ਰਾਹਤ ਲੈ ਕੇ ਆਏ ਹਾਂ, ਪਰ ਸਾਨੂੰ ਘੰਟਿਆਂ ਰੋਕਿਆ ਗਿਆ। ਇਹ ਵੀਆਈਪੀ ਕਲਚਰ ਖਤਮ ਕਰਨ ਦਾ ਵਾਅਦਾ ਕਰਨ ਵਾਲੇ ਹੀ ਅੱਜ ਰੁਕਾਵਟਾਂ ਪੈਦਾ ਕਰ ਰਹੇ ਨੇ।"
ਇੱਕ ਹੋਰ ਸਮਾਜ ਸੇਵੀ ਨੇ ਕਿਹਾ, "ਹਾਲਾਤ ਬਹੁਤ ਗੰਭੀਰ ਨੇ, ਲੋਕਾਂ ਨੂੰ ਮਦਦ ਦੀ ਲੋੜ ਹੈ ਪਰ ਨੱਕਿਆਂ ਤੇ ਸਾਨੂੰ ਰੁਕਾਇਆ ਗਿਆ। ਹੜ ਪੀੜਤਾਂ ਤੱਕ ਸਮੱਗਰੀ ਸਮੇਂ ਸਿਰ ਨਹੀਂ ਪਹੁੰਚ ਸਕੀ।"