Ludhiana : ਲੁਧਿਆਣਾ ਚ ਵਿਆਹ ਸਮਾਗਮ ਦੌਰਾਨ ਮੱਚੀ ਹੜਕੰਪ, ਵੇਟਰ ਦੇ ਭੇਸ ਚ ਆਇਆ ਸ਼ਖਸ ਗਹਿਣਿਆਂ ਦਾ ਬੈਗ ਲੈ ਕੇ ਹੋਇਆ ਫ਼ਰਾਰ
Ludhiana Marriage Theft : ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਿਤਾ ਨੇ ਦੱਸਿਆ ਕੀ ਉਸ ਦੇ ਹੱਥ ਵਿੱਚ ਗਹਿਣਿਆਂ ਵਾਲਾ ਬੈਗ ਸੀ, ਜਿਸ ਵਿੱਚ ਸ਼ਗਨਾਂ ਵਾਲੇ ਲਿਫਾਫੇ ਵੀ ਸਨ। ਇਸ ਦੌਰਾਨ ਜਦੋਂ ਉਹ ਸਿਰਫ ਇੱਕ ਮਿੰਟ ਲਈ ਉਹ ਕੁਰਸੀ ਤੋਂ ਉੱਠੇ ਤਾਂ ਪਿੱਛੇ ਕਾਲਾ ਕੋਟ ਪਾਈ ਇੱਕ ਸ਼ਖਸ ਬੈਗ ਚੁੱਕ ਕੇ ਫਰਾਰ ਹੋ ਗਿਆ।
Ludhiana Marriage Theft : ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਕਿੰਨੇ ਬੁਲੰਦ ਹਨ, ਇਸ ਦਾ ਅੰਦਾਜ਼ਾ ਲੁਧਿਆਣਾ ਵਿੱਚ ਵਾਪਰੀ ਤਾਜ਼ੀ ਘਟਨਾ ਤੋਂ ਲਗਾਇਆ ਜਾ ਸਕਦਾ ਹੈ। ਇੱਕ ਵਿਅਕਤੀ, ਵਿਆਹ ਸਮਾਗਮ ਵਿੱਚ ਕੁੜੀ ਦੇ ਪਿਤਾ ਦੇ ਹੱਥ ਵਿੱਚ ਫੜਿਆ ਗਹਿਣਿਆਂ ਦਾ ਬੈਗ ਲੈ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈਆਂ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਿਤਾ ਨੇ ਦੱਸਿਆ ਕੀ ਉਸ ਦੇ ਹੱਥ ਵਿੱਚ ਗਹਿਣਿਆਂ ਵਾਲਾ ਬੈਗ ਸੀ, ਜਿਸ ਵਿੱਚ ਸ਼ਗਨਾਂ ਵਾਲੇ ਲਿਫਾਫੇ ਵੀ ਸਨ। ਇਸ ਦੌਰਾਨ ਜਦੋਂ ਉਹ ਸਿਰਫ ਇੱਕ ਮਿੰਟ ਲਈ ਉਹ ਕੁਰਸੀ ਤੋਂ ਉੱਠੇ ਤਾਂ ਪਿੱਛੇ ਕਾਲਾ ਕੋਟ ਪਾਈ ਇੱਕ ਸ਼ਖਸ ਬੈਗ ਚੁੱਕ ਕੇ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਮੌਕੇ 'ਤੇ ਰੋਲਾ ਵੀ ਪਾਇਆ ਗਿਆ, ਪਰੰਤੂ ਸ਼ਖਸ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਫੜਿਆ ਜਾਵੇ ਅਤੇ ਗਹਿਣੇ ਤੇ ਨਕਦੀ ਵਾਪਸ ਦਿਵਾਈ ਜਾਵੇ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਇਹ ਕੋਈ ਵੇਟਰ ਹੈ, ਜਿਸ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕੀ ਉਹ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਅਰੋਪੀਆਂ ਨੂੰ ਫੜ ਕੇ ਉਹਨਾਂ ਦੀ ਨਗਦੀ ਅਤੇ ਸੋਨੇ ਨੂੰ ਵਾਪਸ ਦਵਾਇਆ ਜਾਵੇ।