ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ, ਕਿਹਾ- ਬਾਹਰੀ ਪਾਰਟੀਆਂ ਸਿਰਫ ਪੰਜਾਬ ’ਚ ਕਰਦੀਆਂ ਹਨ ਰਾਜ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਦੀਆਂ ਤੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਰੈਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਲੁਧਿਆਣਾ ਦੇ ਸਾਹਨੇਵਾਲ ਹਲਕੇ ’ਚ ਕਰਵਾਈ ਗਈ। ਜਿੱਥੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ ਵਰਕਰ ਜੁਟੇ ਹਨ। ਸੂਬੇ ਦੇ 40 ਹਲਕਿਆਂ ’ਚ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਸੂਲੀ ਪਾਰਟੀ ਹੈ, ਅਕਾਲੀ ਦਲ ਵਾਸਤੇ ਪੰਜਾਬ ਪਹਿਲੇ ਹੈ, ਪੰਜਾਬ ਦੇ ਲੋਕ ਪਹਿਲੇ ਹਨ ,ਪੰਜਾਬ ਦੀਆਂ ਮੰਗਾਂ ਪਹਿਲੇ ਅਸੀਂ ਇੱਥੇ ਰਾਜ ਕਰਨ ਵਾਸਤੇ ਨਹੀਂ ਆਏ, ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਵਾਸਤੇ ਆਏ ਹਾਂ, ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਉਹ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਵਾਸਤੇ ਨਹੀਂ ਉਹ ਇੱਥੇ ਰਾਜ ਕਰਨ ਵਾਸਤੇ ਆਈਆ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮਰਹੂਮ ਵੱਡੇ ਬਾਦਲ ਸਾਬ੍ਹ ਨੂੰ ਬੜੀਆਂ ਲਾਲਚਾਂ ਦਿੱਤੀਆਂ ਗਈਆਂ ਅਸੀਂ ਝੁਕੇ ਨਹੀਂ 16 ਸਾਲ ਜੇਲਾਂ ਕਟਿਆ, ਪਰ ਇਕੱਲੇ ਅਸੀਂ ਲੜਾਈ ਲੜੀ,ਹੁਣ ਵੀ ਅਸੀਂ ਲੜਦੇ ਰਾਵਾਂਗੇ ਭਾਵੇਂ ਜਿੱਤ ਤੇ ਹਾਰ ਪਰਮਾਤਮਾ ਦੇ ਹੱਥ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ
- PTC NEWS