Bathinda Double Murder : ਬਠਿੰਡਾ ਪੁਲਿਸ ਨੇ ਦੋਹਰਾ ਕਤਲ ਕੇਸ ਕੀਤਾ ਹੱਲ, ਮਹੀਨੇ ਭਰ ਚ ਫੜੇ ਭਰਾਵਾਂ ਦੇ ਸਾਰੇ ਕਾਤਲ

Bathinda Double Murder : ਬਠਿੰਡਾ ਵਿਖੇ ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਮਾਮਲੇ ਵਿੱਚ ਵੱਖ ਵੱਖ ਰਾਜਾਂ 'ਚ ਛਾਪਾਮਾਰੀ ਤਹਿਤ ਕਾਰਵਾਈ ਕਰਦੇ ਹੋਏ ਮਹੀਨੇ ਭਰ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

By  KRISHAN KUMAR SHARMA December 26th 2025 03:39 PM -- Updated: December 26th 2025 03:44 PM

Bathinda Double Murder : ਬਠਿੰਡਾ ਵਿਖੇ ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਮਾਮਲੇ ਵਿੱਚ ਵੱਖ ਵੱਖ ਰਾਜਾਂ 'ਚ ਛਾਪਾਮਾਰੀ ਤਹਿਤ ਕਾਰਵਾਈ ਕਰਦੇ ਹੋਏ ਮਹੀਨੇ ਭਰ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਬਿਆਨਾ ਬਸਤੀ ਨਜਦੀਕ ਮਾਮੂਲੀ ਲੜਾਈ ਦੇ ਚਲਦੇ ਦੋ ਸਕੇ ਭਰਾਵਾਂ ਦਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸਦੇ ਚਲਦੇ ਇੱਕ ਭਰਾ ਦੀ ਤੁਰੰਤ ਮੌਤ ਹੋ ਚੁੱਕੀ ਸੀ ਅਤੇ ਦੂਜੇ ਦੀ ਇਲਾਜ ਅਧੀਨ ਮੌਤ ਹੋ ਚੁੱਕੀ ਸੀ ਸਾਡੀ ਥਾਣਾ ਸਿਵਲ ਐਨ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਕੁਝ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸਦੇ ਚਲਦੇ ਕੁੱਲ ਪੰਜ ਵਿਅਕਤੀ ਪਾਏ ਗਏ ਸਨ ਇਸ ਕਤਲ ਮਾਮਲੇ ਦੇ ਵਿੱਚ ਅਤੇ ਕੁਝ ਨੂੰ ਸਾਡੇ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਦੋ ਵਿਅਕਤੀਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਮਨ ਸਿੰਘ ਤੇ ਨੂਰਜੋਤ ਉਰਫ਼ ਨੂਰ (ਦਿੱਲੀ ਤੋਂ ਗ੍ਰਿਫ਼ਤਾਰ), ਪ੍ਰਿੰਸ ਉਰਫ਼ ਪ੍ਰਿੰਸ ਅਮਲੀ (ਹਰਿਆਣਾ ਤੋਂ ਗ੍ਰਿਫ਼ਤਾਰ), ਸੁਖਪ੍ਰੀਤ ਸਿੰਘ ਉਰਫ਼ ਚੇਚੇ (ਜਲੰਧਰ ਤੋਂ ਗ੍ਰਿਫ਼ਤਾਰ) ਅਤੇ ਵਿਸਕੀ ਵਾਸੀ ਧੋਬੀਆਣਾ (ਬਠਿੰਡਾ ਤੋਂ ਗ੍ਰਿਫ਼ਤਾਰ) ਵੱਜੋਂ ਹੋਈ ਹੈ।

ਵੱਖ-ਵੱਖ ਰਾਜਾਂ 'ਚ ਕੀਤੀ ਗਈ ਸੀ ਛਾਪੇਮਾਰੀ

ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਬਠਿੰਡਾ ਪੁਲਿਸ ਨੇ ਹਰਿਆਣਾ, ਤਾਮਿਲਨਾਡੂ, ਦਿੱਲੀ, ਰਾਜਸਥਾਨ ਅਤੇ ਪੰਜਾਬ ਵਿੱਚ ਫੈਲੀ ਇਕ ਵਿਸ਼ਾਲ ਕਾਰਵਾਈ ਚਲਾਈ, ਜਿਸ ਦੌਰਾਨ ਕਈ ਰਾਜਾਂ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ। ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ, ਮੌਜੂਦਾ ਦੁਹਰਾ ਕਤਲ ਕੇਸ ਦੇ ਸਾਰੇ ਮੁਲਜ਼ਮਾਂ ਦੇ ਨਾਲ-ਨਾਲ ਪਿਛਲੇ ਕਤਲ ਕੇਸਾਂ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਉਹ ਮੁਲਜ਼ਮ ਵੀ ਗ੍ਰਿਫ਼ਤਾਰ ਕੀਤੇ ਗਏ, ਜੋ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ।

Related Post