ਗੁਜਰਾਤ 'ਚ ਭੂਪੇਂਦਰ ਪਟੇਲ ਨੇ ਦੂਜੀ ਵਾਰ CM ਵਜੋਂ ਚੁੱਕੀ ਸਹੁੰ

By  Pardeep Singh December 12th 2022 04:00 PM

ਗੁਜਰਾਤ: ਭੂਪੇਂਦਰ ਪਟੇਲ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਸੋਮਵਾਰ ਨੂੰ ਦੂਜੀ ਵਾਰ ਭੂਪੇਂਦਰ ਪਟੇਲ ਦੀ ਤਾਜਪੋਸ਼ੀ ਕੀਤੀ ਗਈ। ਉਨ੍ਹਾਂ ਦੇ ਨਾਲ 16 ਹੋਰ ਵਿਧਾਇਕਾਂ ਨੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਪਹਿਲਾਂ ਭੂਪੇਂਦਰ ਪਟੇਲ ਨੇ ਸਤੰਬਰ 2021 ਵਿੱਚ ਆਖਰੀ ਕਾਰਜਕਾਲ ਲਈ ਸਹੁੰ ਚੁੱਕੀ ਸੀ।

ਇਸ ਸਹੁੰ ਚੁੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਨੇ ਸ਼ਿਰਕਤ ਕੀਤੀ।

ਸਹੁੰ ਚੁੱਕਣ ਵਾਲੇ ਮੰਤਰੀਆਂ ਦੇ ਨਾਮ ਇਸ ਪ੍ਰਕਾਰ ਹਨ।

1.    ਕਨੂਭਾਈ ਦੇਸਾਈ,  2.  ਰਿਸ਼ੀਕੇਸ਼ ਪਟੇਲ,  3.  ਰਾਘਵਜੀ ਪਟੇਲ,  4.  ਬਲਵੰਤ ਸਿੰਘ ਰਾਜਪੂਤ, 5.  ਭਾਨੂਬੇਨ ਬਾਬਰੀਆ, 6.  ਕੁੰਵਰਜੀ ਬਾਵਾਲੀਆ,  7.  ਅਈਅਰ ਮੂਲੂਭਾਈ ਬੇਰਾ,  8.  ਕੁਬੇਰ ਡੰਡੋਰ, 9.     ਹਰਸ਼ ਸੰਘਵੀ,  10.   ਜਗਦੀਸ਼ ਪੰਚਾਲ, 11.  ਬੱਚੂ ਖਬਰ, 12.  ਪਰਸ਼ੋਤਮ ਸੋਲੰਕੀ, 13.  ਮੁਕੇਸ਼ਭਾਈ ਪਟੇਲ, 14.  ਪਨਸਰੀਆ, 15.  ਭੀਖੂ ਸਿੰਘ ਜੀ ਪਰਮਾਰ,  16.   ਕੁੰਵਰਜੀ ਹਲਪਤੀ

Related Post