PNB Alert Online: ਖਾਤੇ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ ਦਾ ਵੱਡਾ ਅਲਰਟ, ਇਹ ਕੰਮ ਨਾ ਕੀਤਾ ਤਾਂ ਬੰਦ ਹੋ ਜਾਵੇਗਾ ਖਾਤਾ

By  Jasmeet Singh December 9th 2023 01:52 PM

PNB Alert Online : ਜਿਵੇ ਤੁਹਾਨੂੰ ਪਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇਸ਼ ਦੇ ਸਾਰੇ ਵੱਡੇ ਬੈਂਕਾਂ 'ਚੋ ਇੱਕ ਹੈ। ਜਿਸਨੇ ਆਪਣੇ ਸਾਰੇ ਗਾਹਕਾਂ ਲਈ ਇੱਕ ਅਲਰਟ ਜਾਰੀ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਗਾਹਕਾਂ ਨੂੰ ਕੇ.ਵਾਈ.ਸੀ ਅਪਡੇਟ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਤੈਅ ਕੀਤੀ ਗਈ ਮਿਤੀ ਤੋਂ ਪਹਿਲਾ ਕੇ.ਵਾਈ.ਸੀ ਅਪਡੇਟ ਨਾਂ ਕੀਤੀ ਜਾਵੇ ਤਾਂ ਉਨ੍ਹਾਂ ਦੇ ਖਾਤੇ 'ਚ ਲੈਣ-ਦੇਣ ਦੀ ਪ੍ਰੀਕਿਆਂ ਤੇ ਪ੍ਰਭਾਵ ਪੈ ਸਕਦਾ ਹੈ।

 ਬੈਂਕ ਨੇ ਆਪਣੇ ਗਾਹਕਾਂ ਨੂੰ ਦੱਸਿਆ ਹੈ ਕਿ ਜੇਕਰ ਤੁਹਾਡੇ ਬੈਂਕ ਖਾਤੇ 'ਚ ਕੇ.ਵਾਈ.ਸੀ ਅਪਡੇਟ 30 ਸਤੰਬਰ 2023 ਤੋਂ ਬਾਕੀ ਹੈ ਤਾਂ ਤੁਸੀਂ 18 ਦਸੰਬਰ 2023 ਤੱਕ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਆਸਾਨੀ ਨਾਲ ਕੇ.ਵਾਈ.ਸੀ ਅਪਡੇਟ ਕਰ ਸਕਦੇ ਹੋ। ਇਸ ਤੋਂ ਇਲਾਵਾ PNB One ਐਪ, IBS, ਈਮੇਲ ਅਤੇ ਪੋਸਟ ਰਾਹੀਂ ਬੈਂਕ ਖਾਤੇ ਵਿੱਚ ਕੇ.ਵਾਈ.ਸੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ।


 ਕੇ.ਵਾਈ.ਸੀ ਲਾਜ਼ਮੀ
ਦੱਸ ਦੇਈਏ ਕਿ ਬੈਂਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕਰਕੇ ਕਿਹਾ ਹੈ ਕਿ ਆਰ.ਬੀ.ਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਸਾਰੇ ਗਾਹਕਾਂ ਲਈ ਕੇ.ਵਾਈ.ਸੀ ਅਪਡੇਟ ਕਰਨਾ ਲਾਜ਼ਮੀ ਹੈ। ਅਜਿਹੇ 'ਚ ਜੇਕਰ 30 ਸਤੰਬਰ 2023 ਤੋਂ ਤੁਹਾਡੇ ਖਾਤੇ ਦਾ ਕੇ.ਵਾਈ.ਸੀ ਅਪਡੇਟ ਬਾਕੀ ਹੈ, ਤਾਂ 18 ਦਸੰਬਰ ਤੋਂ ਪਹਿਲਾਂ ਤੁਸੀਂ ਕਿਸੇ ਵੀ ਸ਼ਾਖਾ ਜਾਂ ਮੋਬਾਈਲ ਐਪ ਪੀ.ਐਨ.ਬੀ ਵਨ, ਆਈ.ਬੀ.ਐਸ, ਪੋਸਟ ਅਤੇ ਰਜਿਸਟਰਡ ਈ-ਮੇਲ ਆਦਿ ਰਾਹੀਂ ਆਪਣਾ ਕੇ.ਵਾਈ.ਸੀ ਅਪਡੇਟ ਕਰ ਸਕਦੇ ਹੋ। ਜੇਕਰ ਕੋਈ ਵੀ ਗਾਹਕ ਕੇ.ਵਾਈ.ਸੀ ਅਪਡੇਟ ਨਹੀਂ ਕਰਵਾਉਂਦਾ ਤਾਂ ਉਸਦੇ ਖਾਤੇ ਵਿੱਚ ਲੈਣ-ਦੇਣ ਦੀ ਪ੍ਰੀਕਿਆਂ ਪ੍ਰਭਾਵਿਤ ਹੋ ਸਕਦੀ ਹੈ।

ਕੇ.ਵਾਈ.ਸੀ ਕਰਵਾਉਣ ਲਈ ਦਸਤਾਵੇਜ਼
PNB ਦੀ ਵੈੱਬਸਾਈਟ ਦੇ ਮੁਤਾਬਕ ਤੁਸੀਂ ਕਿਸੇ ਵਿਅਕਤੀਗਤ ਖਾਤੇ 'ਚ ਕੇ.ਵਾਈ.ਸੀ ਕਰਵਾਉਣ ਲਈ ਇਨ੍ਹਾਂ ਸਰਕਾਰੀ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹੋ। ਜਿਵੇ ਪਾਸਪੋਰਟ, ਪੈਨ ਕਾਰਡ, ਵੋਟਰ ਆਈ.ਡੀ, ਡ੍ਰਾਇਵਿੰਗ ਲਾਇਸੰਸ, ਨਰੇਗਾ ਜੌਬ ਕਾਰਡ, ਆਧਾਰ ਕਾਰਡ ਅਤੇ ਇਨ੍ਹਾਂ ਤੋਂ ਇਲਾਵਾ ਤੁਸੀਂ ਬਿਜਲੀ, ਟੈਲੀਫੋਨ, ਪਾਣੀ, ਪੋਸਟਪੇਡ ਮੋਬਾਈਲ ਅਤੇ ਗੈਸ ਦੇ ਬਿੱਲ ਦੀ ਵਰਤੋਂ ਵੀ ਕਰ ਸਕਦੇ ਹੋ।

Related Post