Jalandhar News : ਮਾਤਮ ’ਚ ਬਦਲੀਆਂ ਜਨਮਦਿਨ ਤੇ ਨਵੇਂ ਸਾਲ ਦੀਆਂ ਖੁਸ਼ੀਆਂ, ਗੀਜ਼ਰ ਗੈਸ ਕਾਰਨ 22 ਸਾਲਾਂ ਲੜਕੀ ਦੀ ਮੌਤ
ਮਿਲੀ ਜਾਣਕਾਰੀ ਮੁਤਾਬਿਕ ਨਵੇਂ ਸਾਲ ਦੀ ਸ਼ਾਮ ਨੂੰ ਮੁਨਮੁਨ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਕਰਨ ਤੋਂ ਪਹਿਲਾਂ ਨਹਾਉਣ ਅਤੇ ਤਿਆਰ ਹੋਣ ਲਈ ਬਾਥਰੂਮ ਗਈ ਸੀ ਪਰ ਜਦੋਂ ਉਹ ਅੱਧੇ ਘੰਟੇ ਬਾਅਦ ਵੀ ਬਾਥਰੂਮ ਚੋਂ ਬਾਹਰ ਨਹੀਂ ਨਿਕਲੀ ਤਾਂ ਪਰਿਵਾਰ ਨੇ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਆਇਆ।
Jalandhar News : ਜਲੰਧਰ ’ਚ ਨਵੇਂ ਸਾਲ ਦੀਆਂ ਖੁਸ਼ੀਆਂ ਇੱਕ ਪਰਿਵਾਰ ਲਈ ਉਸ ਸਮੇਂ ਮਾਤਮ ’ਚ ਬਦਲ ਗਈਆਂ ਜਦੋਂ ਗੀਜਰ ਗੈਸ ਚੜਣ ਕਾਰਨ 22 ਸਾਲਾਂ ਲੜਕੀ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕਾ ਸ਼ਿਵਸੈਨਾ ਆਗੂ ਦੀ ਧੀ ਹੈ ਜਿਸਦੀ ਪਛਾਣ 22 ਸਾਲਾਂ ਮੁਨਮੁਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਨਵੇਂ ਸਾਲ ਦੀ ਸ਼ਾਮ ਨੂੰ ਮੁਨਮੁਨ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਕਰਨ ਤੋਂ ਪਹਿਲਾਂ ਨਹਾਉਣ ਅਤੇ ਤਿਆਰ ਹੋਣ ਲਈ ਬਾਥਰੂਮ ਗਈ ਸੀ ਪਰ ਜਦੋਂ ਉਹ ਅੱਧੇ ਘੰਟੇ ਬਾਅਦ ਵੀ ਬਾਥਰੂਮ ਚੋਂ ਬਾਹਰ ਨਹੀਂ ਨਿਕਲੀ ਤਾਂ ਪਰਿਵਾਰ ਨੇ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਆਇਆ। ਪਰਿਵਾਰ ਨੇ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਮੁਨਮੁਨ ਅੰਦਰ ਬੇਹੋਸ਼ ਪਈ ਹੋਈ ਸੀ। ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਉਸਨੂੰ ਬਾਹਰ ਕੱਢਿਆ ਅਤੇ ਡਾਕਟਰ ਕੋਲ ਲੈ ਗਏ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 22 ਸਾਲਾ ਮੁਨਮੁਨ ਵਜੋਂ ਹੋਈ ਹੈ।
ਉੱਤਰੀ ਭਾਰਤ ਦੇ ਰਾਸ਼ਟਰੀ ਨੇਤਾ ਦੀਪਕ ਕੰਬੋਜ ਨੇ ਕਿਹਾ ਕਿ ਇਹ ਮੁਨਮੁਨ ਦਾ ਜਨਮਦਿਨ ਸੀ। ਉਹ ਆਪਣੀ ਜਨਮਦਿਨ ਦੀ ਪਾਰਟੀ ਕਰਨ ਤੋਂ ਪਹਿਲਾਂ ਨਹਾਉਣ ਅਤੇ ਤਿਆਰ ਹੋਣ ਲਈ ਬਾਥਰੂਮ ਗਈ ਸੀ, ਪਰ ਬਾਥਰੂਮ ਵਿੱਚ ਗੀਜ਼ਰ ਗੈਸ ਕਾਰਨ ਉਹ ਬੇਹੋਸ਼ ਹੋ ਗਈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਗਭਗ ਅੱਧੇ ਘੰਟੇ ਬਾਅਦ ਵੀ ਧੀ ਬਾਹਰ ਨਹੀਂ ਆਈ, ਇਸ ਲਈ ਪਰਿਵਾਰ ਨੇ ਵੈਂਟੀਲੇਟਰ ਰਾਹੀਂ ਦੇਖਿਆ ਤਾਂ ਧੀ ਅੰਦਰ ਬੇਹੋਸ਼ ਪਈ ਮਿਲੀ, ਜਿਸ ਤੋਂ ਬਾਅਦ ਉਹ ਦਰਵਾਜ਼ਾ ਤੋੜ ਕੇ ਧੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਅਤੇ ਫਿਰ ਉਸਨੂੰ ਇਲਾਜ ਲਈ ਨਜ਼ਦੀਕੀ ਡਾਕਟਰ ਕੋਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਕਿਹਾ ਕਿ ਪਰਿਵਾਰ ਧੀ ਦੇ ਜਨਮਦਿਨ ਦੀ ਪਾਰਟੀ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਉਹ ਹਾਦਸਾ ਵਾਪਰ ਗਿਆ ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ, ਧੀ ਦੀ ਅਚਾਨਕ ਮੌਤ ਨੇ ਘਰ ਦੀ ਖੁਸ਼ੀ ਨੂੰ ਸੋਗ ਵਿੱਚ ਬਦਲ ਦਿੱਤਾ।
ਇਹ ਵੀ ਪੜ੍ਹੋ : Punjab Weather Update : ਪੰਜਾਬ 'ਚ ਕਈ ਥਾਂਵਾਂ 'ਤੇ ਹਲਕਾ ਮੀਂਹ, ਮੌਸਮ ਹੋਇਆ ਸਾਫ਼, ਮੌਸਮ ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ