Bomb Threat: ਮਾਸਕੋ ਤੋਂ ਗੋਆ ਆ ਰਹੀ ਉਡਾਣ 'ਚ ਬੰਬ ਦੀ ਧਮਕੀ, ਉਜ਼ਬੇਕਿਸਤਾਨ ਮੋੜੀ ਫਲਾਈਟ

By  Ravinder Singh January 21st 2023 01:10 PM

ਪਣਜੀ : ਰੂਸ ਦੀ ਰਾਜਧਾਨੀ ਮਾਸਕੋ ਤੋਂ ਗੋਆ ਆ ਰਹੀ ਇਕ ਚਾਰਟਰਡ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਪੁਲਿਸ ਮੁਤਾਬਕ ਜਹਾਜ਼ 'ਚ 240 ਮੁਸਾਫ਼ਰ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ। ਜਹਾਜ਼ 'ਚ ਮੁਸਾਫ਼ਰਾਂ ਤੋਂ ਇਲਾਵਾ ਚਾਲਕ ਦਲ ਦੇ ਸੱਤ ਮੈਂਬਰ ਵੀ ਹਨ। ਰਿਪੋਰਟਾਂ ਅਨੁਸਾਰ ਅਜ਼ੂਰ ਏਅਰ ਦੁਆਰਾ ਸੰਚਾਲਿਤ ਉਡਾਣ AZV2463 ਨੂੰ ਭਾਰਤੀ ਹਵਾਈ ਖੇਤਰ ਵਿੱਚ ਪਹੁੰਚਣ ਤੋਂ ਪਹਿਲਾਂ ਮੋੜ ਦਿੱਤਾ ਗਿਆ।


ਅਧਿਕਾਰੀਆਂ ਮੁਤਾਬਕ ਦਾਬੋਲਿਮ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਕਰੀਬ 12.30 ਵਜੇ ਇਕ ਈਮੇਲ ਰਾਹੀਂ ਇਸ ਉਡਾਣ ਵਿਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਹੀ ਉਡਾਣ ਨੂੰ ਮੋੜ ਦਿੱਤਾ ਗਿਆ। ਵਾਸਕੋ ਦੇ ਡਿਪਟੀ ਐਸਪੀ ਸਲੀਮ ਸ਼ੇਖ ਅਨੁਸਾਰ ਬੰਬ ਅਤੇ ਡਾਗ ਸਕੁਐਡ ਦੇ ਨਾਲ ਗੋਆ ਪੁਲਿਸ, ਕਵਿੱਕ ਰਿਸਪਾਂਸ ਟੀਮ (ਕਿਊਆਰਟੀ) ਅਤੇ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐਸ) ਨੂੰ ਚੌਕਸੀ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੂਬਾ ਸਰਕਾਰ ਸਿੱਖਿਆ ਦੇ ਵੱਡੇ ਪ੍ਰੋਜੈਕਟ 'ਸਕੂਲ ਆਫ਼ ਐਮੀਨੈਂਸ' ਦੀ ਅੱਜ ਕਰੇਗੀ ਸ਼ੁਰੂਆਤ

ਕਾਬਿਲੇਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਮਾਸਕੋ ਤੋਂ ਗੋਆ ਆ ਰਹੀ ਅਜ਼ੂਰ ਏਅਰਲਾਈਨਜ਼ ਦੀ ਇਕ ਉਡਾਣ 'ਚ ਬੰਬ ਰੱਖੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਗੁਜਰਾਤ ਦੇ ਜਾਮਨਗਰ 'ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਲਾਂਕਿ ਫਿਰ ਬੰਬ ਦੀ ਜਾਣਕਾਰੀ ਫਰਜ਼ੀ ਨਿਕਲੀ।

Related Post