ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦਿਮਾਗ਼ ਨੂੰ ਖਾਣ ਵਾਲਾ ਵਾਇਰਸ ਦੀ ਦਹਿਸ਼ਤ !

ਮੀਡੀਆ ਰਿਪੋਰਟਾਂ ਮੁਤਾਬਿਕ ਦਿ ਕੋਰੀਆ ਟਾਈਮਜ਼ ਦਾ ਕਹਿਣਾ ਹੈ ਕਿ ਨੈਗਲੇਰੀਆ ਫੋਲੇਰੀ ਨਾਂ ਦੇ ਇੱਕ ਵਾਇਰਸ ਕਾਰਨ 50 ਸਾਲਾਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

By  Aarti December 27th 2022 05:30 PM

Brain Eating Amoeba: ਜਿੱਥੇ ਇੱਕ ਪਾਸੇ ਚੀਨ ’ਚ ਮੁੜ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ ਹੁਣ ਉੱਥੇ ਹੀ ਦੂਜੇ ਪਾਸੇ ਹੁਣ ਇੱਕ ਹੋਰ ਵਾਇਰਸ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਦਿ ਕੋਰੀਆ ਟਾਈਮਜ਼ ਦਾ ਕਹਿਣਾ ਹੈ ਕਿ ਨੈਗਲੇਰੀਆ ਫੋਲੇਰੀ ਨਾਂ ਦੇ ਇੱਕ ਵਾਇਰਸ ਕਾਰਨ 50 ਸਾਲਾਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਵਾਇਰਸ ਨੂੰ ਦਿਮਾਗ ਖਾਣ ਵਾਲਾ ਅਮੀਬਾ ਵੀ ਕਿਹਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਥਾਈਲੈਂਡ ਤੋਂ ਪਰਤਿਆ ਸੀ। 

ਨਿਊਜ਼ ਆਊਟਲੈੱਟ' ਦੀ ਰਿਪੋਰਟ  ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ ਦੇ ਮੁਤਾਬਿਕ ਥਾਈਲੈਂਡ ਤੋਂ ਵਾਪਸ ਪਰਤਣ ਤੋਂ ਬਾਅਦ ਇੱਕ ਕੋਰੀਆਈ ਨਾਗਰਿਕ ਦੀ ਮੌਤ ਹੋ ਗਈ। ਵਿਅਕਤੀ ਨੇ ਥਾਈਲੈਂਡ 'ਚ ਕੁੱਲ ਚਾਰ ਮਹੀਨੇ ਬਿਤਾਏ ਸੀ। ਜਿਵੇਂ ਹੀ ਉਹ ਵਾਪਿਸ ਆਇਆ ਤਾਂ ਸਿਰਦਰਦ, ਬੁਖਾਰ, ਉਲਟੀਆਂ, ਬੋਲਣ 'ਚ ਮੁਸ਼ਕਿਲ, ਅਤੇ ਗਰਦਨ 'ਚ ਅਕੜਾਅ ਵਰਗੇ ਲੱਛਣ ਦਿਖੇ ਸੀ। 

ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਵਿਅਕਤੀ ਦੀ ਜਾਂਚ ਕੀਤੀ ਗਈ ਤਾਂ ਉਸਦੇ ਸਰੀਰ ਚੋਂ ਇੱਕ ਜੀਨ ਬਾਰੇ ਪਤਾ ਚੱਲਿਆ । ਜਿਸਦੇ ਦੋ ਮੁੱਖ ਸਰੋਤ ਹਨ ਜਿਵੇਂ ਕਿ  ਦੂਸ਼ਿਤ ਪਾਣੀ 'ਚ ਤੈਰਨਾ ਤੇ ਇਨਫੈਕਟਿਡ ਪਾਣੀ ਨਾਲ ਨੱਕ ਧੋਣਾ ਹੈ।

ਇਸ ਸਬੰਧੀ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਯੂਨਾਈਟਿਡ ਸਟੇਟਸ ਨੈਸ਼ਨਲ ਪਬਲਿਕ ਹੈਲਥ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ ਨੇ ਇਸ ਸਬੰਧੀ ਖੋਜ ਕੀਤੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨੇਗਲਰੀਆ ਫੋਲੇਰੀ ਇਕ ਅਮੀਬਾ ਹੈ ਜੋ ਮਿੱਟੀ ਤੇ ਗਰਮ ਤਾਜ਼ੇ ਪਾਣੀ 'ਚ ਰਹਿੰਦਾ ਹੈ। 

ਇਹ ਵੀ ਪੜ੍ਹੋ: < color="#1b1b1b" face="Roboto, Arial, sans-serif">ਲੁਧਿਆਣਾ ਸਥਿਤ ਹਯਾਤ ਹੋਟਲ ਨੂੰ ਮਿਲੀ ਉਡਾਉਣ ਦੀ ਧਮਕੀ, ਪੁਲਿਸ ਨੇ ਭਾਰੀ ਸੁਰੱਖਿਆ ਹੇਠ ਹੋਟਲ ਨੂੰ ਘੇਰਿਆ

Related Post