Budget 2024: ਜਾਣੋ ਬਜਟ ਤੋਂ ਪਹਿਲਾਂ ਕੀ ਹੁੰਦੀ ਹਲਵੇ ਦੀ ਰਸਮ ?

By  Aarti January 30th 2024 04:46 PM

What is Halwa Ceremony: ਭਾਰਤੀ ਪਰੰਪਰਾ ਵਿੱਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਕੁਝ ਮਿੱਠਾ ਖਾਣ ਦੀ ਪਰੰਪਰਾ ਹੈ। ਇਸੇ ਲਈ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰਾਲੇ ਵੱਲੋਂ ਹਲਵਾ ਇੱਕ ਵੱਡੇ ਕੜਾਹੀ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਸੰਸਦ ਵਿੱਚ ਸਾਰਿਆਂ ਨੂੰ ਪਰੋਸਿਆ ਜਾਂਦਾ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰਾਲੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਠਿਆਈਆਂ ਭੇਟ ਕਰਨ ਦੀ ਪਰੰਪਰਾ ਨੂੰ ਹਲਵਾ ਸਮਾਰੋਹ ਕਿਹਾ ਜਾਂਦਾ ਹੈ।

ਬਜਟ ਤੋਂ ਪਹਿਲਾਂ ਹਲਵਾ ਸਮਾਰੋਹ

ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰਾਲੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਠਿਆਈਆਂ ਭੇਟ ਕਰਨ ਦੀ ਪਰੰਪਰਾ ਨੂੰ ਹਲਵਾ ਸਮਾਰੋਹ ਕਿਹਾ ਜਾਂਦਾ ਹੈ। ਬਜਟ ਦੀਆਂ ਤਿਆਰੀਆਂ ਵਿੱਚ ਲੱਗੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਨਾਰਥ ਬਲਾਕ ਵਿੱਚ ਰਹਿਣਾ ਪੈਂਦਾ ਹੈ।

ਹਲਵਾ ਸਮਾਰੋਹ ਕੀ ਹੈ? 

ਦੱਸ ਦਈਏ ਕਿ ਜਦੋਂ ਬਜਟ ਦੀ ਛਪਾਈ ਪੂਰੀ ਹੋ ਜਾਂਦੀ ਹੈ ਅਤੇ ਇਸ 'ਤੇ ਮੋਹਰ ਲੱਗ ਜਾਂਦੀ ਹੈ, ਵਿੱਤ ਮੰਤਰਾਲਾ ਅਤੇ ਇਸਦੇ ਕਰਮਚਾਰੀ ਇੱਕ ਵਿਸ਼ੇਸ਼ ਸਮਾਰੋਹ ਕਰਦੇ ਹਨ। ਦਰਅਸਲ, ਇਸ ਮੌਕੇ 'ਤੇ ਕੁਝ ਮਿੱਠਾ ਖਾਣ ਦੀ ਇਕ ਅਨੋਖੀ ਪਰੰਪਰਾ ਹੈ ਜਿਸ ਨੂੰ ਹਲਵਾ ਸਮਾਰੋਹ ਕਿਹਾ ਜਾਂਦਾ ਹੈ। ਇਸ ਰਸਮ ਲਈ ਵੱਡੇ-ਵੱਡੇ ਭਾਂਡਿਆਂ ਵਿੱਚ ਹਲਵਾ ਤਿਆਰ ਕੀਤਾ ਜਾਂਦਾ ਹੈ।

ਹਲਵਾ ਸਮਾਰੋਹ ਮਗਰੋਂ ਇਹ ਹੁੰਦਾ ਹੈ 

ਹਲਵਾ ਸਮਾਰੋਹ ਤੋਂ ਬਾਅਦ ਵਿੱਤ ਮੰਤਰਾਲੇ ਦੇ 100 ਤੋਂ ਜਿਆਦਾ ਕਰਮਚਾਰੀ ਨਾਰਥ ਬਲਾਕ ਦੇ ਬੇਸਮੇਂਟ ’ਚ ਰਹਿੰਦੇ ਹਨ। ਸਾਰੇ ਕਰਮਚਾਰੀ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਹੀ ਬਾਹਰ ਨਿਕਲਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਜਟ ਨਾਲ ਜੁੜੀ ਕੋਈ ਵੀ ਜਾਣਕਾਰੀ ਲੀਕ ਨਾ ਹੋਵੇ। 

ਇਹ ਵੀ ਪੜ੍ਹੋ: ਭਾਜਪਾ ਆਗੂ ਦੇ ਕਤਲ ਮਾਮਲੇ 'ਚ PFI ਦੇ 15 ਵਰਕਰਾਂ ਨੂੰ ਮੌਤ ਦੀ ਸਜ਼ਾ

Related Post