Khanna ਸਬਜ਼ੀ ਮੰਡੀ ਵਿੱਚ ਬੰਪਰ ਪੈਦਾਵਾਰ ਦਾ ਉਲਟ ਅਸਰ ; ਕਿਸਾਨਾਂ ਨੂੰ ਨਹੀਂ ਮਿਲ ਰਹੇ ਵਾਜਬ ਭਾਅ

ਮੰਡੀ ਵਿੱਚ ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਉਹਨਾਂ ਮੁਤਾਬਕ ਬੀਜ, ਖਾਦ, ਕੀਟਨਾਸ਼ਕ ਅਤੇ ਮਜ਼ਦੂਰੀ ਦੇ ਵੱਧਦੇ ਖਰਚਿਆਂ ਦੇ ਬਾਵਜੂਦ ਸਬਜ਼ੀਆਂ ਦੇ ਰੇਟ ਇੰਨੇ ਘੱਟ ਹਨ ਕਿ ਖਰਚੇ ਵੀ ਪੂਰੇ ਨਹੀਂ ਹੋ ਰਹੇ।

By  Aarti April 20th 2026 11:26 AM

Khanna News : ਇਸ ਵਾਰ ਸਬਜ਼ੀਆਂ ਦੀ ਬੰਪਰ ਪੈਦਾਵਾਰ ਨੇ ਜਿੱਥੇ ਮੰਡੀ ਵਿੱਚ ਰੌਣਕ ਵਧਾਈ ਹੈ, ਉੱਥੇ ਹੀ ਕਿਸਾਨਾਂ ਲਈ ਇਹ ਹਾਲਾਤ ਚਿੰਤਾ ਦਾ ਕਾਰਨ ਬਣ ਗਏ ਹਨ। ਖੰਨਾ ਸਬਜ਼ੀ ਮੰਡੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਪਣੀ ਫਸਲ ਵੇਚਣ ਆਏ ਸਬਜ਼ੀ ਉਤਪਾਦਕ ਘੱਟ ਭਾਅ ਮਿਲਣ ਕਾਰਨ ਗਹਿਰੀ ਨਿਰਾਸ਼ਾ ਵਿੱਚ ਦਿਖਾਈ ਦੇ ਰਹੇ ਹਨ।

ਮੰਡੀ ਵਿੱਚ ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਉਹਨਾਂ ਮੁਤਾਬਕ ਬੀਜ, ਖਾਦ, ਕੀਟਨਾਸ਼ਕ ਅਤੇ ਮਜ਼ਦੂਰੀ ਦੇ ਵੱਧਦੇ ਖਰਚਿਆਂ ਦੇ ਬਾਵਜੂਦ ਸਬਜ਼ੀਆਂ ਦੇ ਰੇਟ ਇੰਨੇ ਘੱਟ ਹਨ ਕਿ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕਈ ਕਿਸਾਨਾਂ ਨੇ ਕਿਹਾ ਕਿ ਉਹ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ, ਜਿਸ ਕਰਕੇ ਉਨ੍ਹਾਂ ‘ਤੇ ਆਰਥਿਕ ਦਬਾਅ ਹੋਰ ਵੱਧ ਗਿਆ ਹੈ ਅਤੇ ਉਹ ਘਾਟੇ ਵਿੱਚ ਜਾ ਰਹੇ ਹਨ।

ਕੁਝ ਕਿਸਾਨਾਂ ਨੇ ਤਾਂ ਇਹ ਵੀ ਦੱਸਿਆ ਕਿ ਮੰਡੀ ਵਿੱਚ ਰੇਟ ਬਹੁਤ ਘੱਟ ਹੋਣ ਕਰਕੇ ਉਹ ਆਪਣੀ ਸਬਜ਼ੀ ਵੇਚਣ ਦੀ ਬਜਾਏ ਵਾਪਸ ਲੈ ਜਾਣ ‘ਤੇ ਮਜਬੂਰ ਹੋ ਰਹੇ ਹਨ, ਜਿਸ ਨਾਲ ਉਹਨਾਂ ਦੀ ਮੁਸ਼ਕਲ ਹੋਰ ਵਧ ਰਹੀ ਹੈ।

ਦੂਜੇ ਪਾਸੇ ਮੰਡੀ ਦੇ ਆੜਤੀਆਂ ਦਾ ਕਹਿਣਾ ਹੈ ਕਿ ਇਸ ਵਾਰ ਸਬਜ਼ੀਆਂ ਦੀ ਬੰਪਰ ਪੈਦਾਵਾਰ ਹੋਈ ਹੈ, ਜਿਸ ਕਾਰਨ ਮੰਗ ਦੇ ਮੁਕਾਬਲੇ ਸਪਲਾਈ ਵੱਧ ਗਈ ਹੈ ਅਤੇ ਰੇਟ ਆਪਣੇ ਆਪ ਹੀ ਡਿੱਗ ਗਏ ਹਨ। ਉਹਨਾਂ ਦੇ ਅਨੁਸਾਰ ਜਦੋਂ ਮੰਡੀ ਵਿੱਚ ਜ਼ਿਆਦਾ ਮਾਲ ਆਉਂਦਾ ਹੈ ਤਾਂ ਭਾਅ ਘੱਟ ਹੋਣਾ ਸਵਭਾਵਿਕ ਹੈ।

ਇਸ ਸਥਿਤੀ ਨੇ ਕਿਸਾਨਾਂ ਲਈ ਗੰਭੀਰ ਆਰਥਿਕ ਚੁਣੌਤੀ ਪੈਦਾ ਕਰ ਦਿੱਤੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਬਜ਼ੀਆਂ ਦੇ ਵਾਜਬ ਭਾਅ ਯਕੀਨੀ ਬਣਾਉਣ ਲਈ ਕੋਈ ਢੰਗ ਦੀ ਨੀਤੀ ਬਣਾਏ, ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਮਿਲ ਸਕੇ ਅਤੇ ਉਹ ਘਾਟੇ ਤੋਂ ਬਚ ਸਕਣ।

ਇਹ ਵੀ ਪੜ੍ਹੋ  : Punjab Heatwave Alert : ਪੰਜਾਬ 'ਚ ਵਧਿਆ ਲੂ ਦਾ ਖ਼ਤਰਾ ! ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ

Related Post