Mon, Apr 20, 2026
Whatsapp

Mohali : ਅੱਤਵਾਦੀ ਸਾਜ਼ਿਸ਼ ਤੇ ਹਥਿਆਰਾਂ ਦੀ ਤਸਕਰੀ ਦਾ ਮਾਮਲਾ, ਮੁਹਾਲੀ ਅਦਾਲਤ ਵੱਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ

ਬੱਬਰ ਖਾਲਸਾ ਇੰਟਰਨੈਸ਼ਨਲ (BKI) ਸੰਗਠਨ ਨਾਲ ਜੁੜੇ ਮੁਲਜਮਾਂ ਵੱਲੋਂ ਪੰਜਾਬ 'ਚ ਅੱਤਵਾਦੀ ਕਾਰਵਾਈਆਂ ਕਰਨ ਲਈ ਸਾਜਿਸ਼ ਰਚਣ ਅਤੇ ਮੁਲਜਮਾਂ ਕੋਲੋਂ ਨਜਾਇਜ ਅਸਲਾ ਬਰਾਮਦ ਹੋਣ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਹੋਈ।

Reported by:  PTC News Desk  Edited by:  KRISHAN KUMAR SHARMA -- April 20th 2026 02:12 PM -- Updated: April 20th 2026 02:14 PM
Mohali : ਅੱਤਵਾਦੀ ਸਾਜ਼ਿਸ਼ ਤੇ ਹਥਿਆਰਾਂ ਦੀ ਤਸਕਰੀ ਦਾ ਮਾਮਲਾ, ਮੁਹਾਲੀ ਅਦਾਲਤ ਵੱਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ

Mohali : ਅੱਤਵਾਦੀ ਸਾਜ਼ਿਸ਼ ਤੇ ਹਥਿਆਰਾਂ ਦੀ ਤਸਕਰੀ ਦਾ ਮਾਮਲਾ, ਮੁਹਾਲੀ ਅਦਾਲਤ ਵੱਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ

Mohali News : ਬੱਬਰ ਖਾਲਸਾ ਇੰਟਰਨੈਸ਼ਨਲ (BKI) ਸੰਗਠਨ ਨਾਲ ਜੁੜੇ ਮੁਲਜਮਾਂ ਵੱਲੋਂ ਪੰਜਾਬ 'ਚ ਅੱਤਵਾਦੀ ਕਾਰਵਾਈਆਂ (Terrorist Activity) ਕਰਨ ਲਈ ਸਾਜਿਸ਼ ਰਚਣ ਅਤੇ ਮੁਲਜਮਾਂ ਕੋਲੋਂ ਨਜਾਇਜ ਅਸਲਾ ਬਰਾਮਦ (Weapon Smuggling) ਹੋਣ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਹੋਈ। ਅਦਾਲਤ ਵੱਲੋਂ ਇਸ ਮਾਮਲੇ 'ਚ ਪੁਲਿਸ (Punjab Police) ਵਲੋਂ ਨਾਮਜਦ ਕੀਤੇ ਗਏ ਸ਼ਕੀਲ ਅਹਿਮਦ ਉਰਫ਼ ਲਾਡੀ ਵਾਸੀ ਪਿੰਡ ਸੰਧਵਾਂ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ ਉਰਫ ਲਾਬੂ ਉਰਫ ਸੰਧੂ ਵਾਸੀ ਪਿੰਡ ਦਾਦੂ ਜੋਧ (ਬਟਾਲਾ), ਸਰੂਪ ਸਿੰਘ ਉਰਫ਼ ਰੂਪ ਘੁੱਲਾ ਵਾਸੀ ਪਿੰਡ ਖੋਥਾ (ਗੁਰਦਾਸਪੁਰ), ਸਹਿਜਪ੍ਰੀਤ ਸਿੰਘ ਉਰਫ ਨਿਰਵੈਰ ਸਿੰਘ ਸੰਨੀ ਵਾਸੀ ਪਿੰਡ ਖੋਥਾ, ਅਮਰਜੀਤ ਸਿੰਘ ਉਰਫ ਨਿੱਕਾ ਉਰਫ ਬਈਆ ਵਾਸੀ ਪਿੰਡ ਕੋਟਲੀ ਸੂਰਤ ਮੱਲੀਆਂ (ਗੁਰਦਾਸਪੁਰ), ਕਰਨਬੀਰ ਸਿੰਘ ਉਰਫ ਰਾਜਾ ਵਾਸੀ ਪਿੰਡ ਗੁੱਜਰਪੁਰਾ ਭੰਗਾਲੀ (ਮਜੀਠਾ),  ਵਿਸ਼ਾਲਦੀਪ ਸਿੰਘ ਵਾਸੀ ਪਿੰਡ ਲਹਿਰਕਾ (ਅੰਮਿ੍ਤਸਰ), ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਪਿੰਡ ਮਾਨ ਬਟਾਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਖੋਥਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖ ਉੱਪਲ ਵਾਸੀ ਪਿੰਡ ਲਹਿਰਕਾ ਅੰਮ੍ਰਿਤਸਰ ਖਿਲਾਫ ਧਾਰਾ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 17,18,18(ਬੀ) ਅਤੇ 20, ਧਾਰਾ 120-ਬੀ, 121, 153 ਅਤੇ 25(7), (8)-54-59 ਆਰਮਜ਼ ਐਕਟ, 21ਸੀ/29-61-85 ਐਨ.ਡੀ.ਪੀ.ਐਸ ਐਕਟ ਦੇ ਤਹਿਤ ਦੋਸ਼ ਤੈਅ ਕਰ ਦਿੱਤੇ ਹਨ।

ਅਦਾਲਤ ਨੇ ਹੁਕਮਾਂ 'ਚ ਕੀ ਕਿਹਾ ?


ਅਦਾਲਤ ਨੇ ਉਕਤ ਮੁਲਜਮਾਂ ਖਿਲਾਫ ਦੋਸ਼ ਤੈਅ ਕਰਦਿਆਂ ਆਪਣੇ ਹੁਕਮਾਂ 'ਚ ਕਿਹਾ ਹੈ ਕਿ 21.10.2023 ਨੂੰ ਜਾਂ ਇਸ ਤੋਂ ਪਹਿਲਾਂ ਉਪਰੋਕਤ ਨਾਮਜ਼ਦ ਮੁਲਜਮਾਂ ਨੇ ਆਪਣੇ ਸਹਿ-ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਪਾਕਿਸਤਾਨ ਵਿਚ ਹੋਣ ਬਾਰੇ ਦੱਸਿਆ, ਹਰਪ੍ਰੀਤ ਸਿੰਘ ਉਰਫ਼ ਹੈਪੀ ਪਸੀਆਂ ਅਮਰੀਕਾ 'ਚ, ਨਿਸ਼ਾਨ ਸਿੰਘ ਯੂਕੇ 'ਚ ਰਹਿਣ ਬਾਰੇ ਦੱਸਿਆ ਹੈ।

ਗੁਰਪ੍ਰੀਤ ਸਿੰਘ ਉਰਫ਼ ਗੋਪੀ, ਅਲਾਦੀਨ ਅਤੇ ਸੰਨੀ ਮਸੀਹ ਉਰਫ਼ ਗੁੱਲੀ ਨੇ ਇੱਕ ਦੂਜੇ ਨਾਲ ਮਿਲ ਕੇ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਅਪਰਾਧਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਸਹਿਮਤੀ ਪ੍ਰਗਟਾਈ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਨੌਜਵਾਨਾਂ ਨੂੰ ਇਸ 'ਚ ਸ਼ਾਮਲ ਕੀਤਾ ਅਤੇ ਆਪਣੇ ਸਹਿ-ਮੁਲਜ਼ਮਾਂ ਨਾਲ ਮਿਲੀਭੁਗਤ ਕਰਕੇ, ਜਿਨ੍ਹਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਪੈਸੇ, ਗੋਲਾ ਬਾਰੂਦ ਅਤੇ ਹੋਰ ਗੈਰ-ਕਾਨੂੰਨੀ ਚੀਜ਼ਾਂ ਪ੍ਰਦਾਨ ਕੀਤੀਆਂ, ਜੋ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਦੀਆਂ ਧਾਰਾਵਾਂ ਅਧੀਨ ਸਜ਼ਾਯੋਗ ਹਨ।

ਉਕਤ ਮੁਲਜਮਾਂ ਨੇ ਪੰਜਾਬ ਵਿਚ ਅੱਤਵਾਦੀ ਕਾਰਵਾਈਆਂ ਕਰਨ ਲਈ ਸਾਜ਼ਿਸ਼ ਰਚੀ ਅਤੇ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ/ਆਯਾਤ ਕੀਤੀ। 28.10.2023 ਨੂੰ ਨਿੱਝਰ ਚੌਕ ਮੋਹਾਲੀ ਦੇ ਇਲਾਕੇ 'ਚ ਮੁਲਜਮ ਸ਼ਕੀਲ ਅਹਿਮਦ ਕੋਲੋਂ 9 ਐਮਐਮ ਅਤੇ .30 ਬੋਰ ਦੇ 2 ਵਿਦੇਸ਼ੀ ਪਿਸਤੌਲਾਂ ਦੇ ਨਾਲ-ਨਾਲ 9 ਐਮਐਮ ਦੇ ਜ਼ਿੰਦਾ ਕਾਰਤੂਸ ਅਤੇ .30 ਬੋਰ ਦੇ 5-5 (10) ਕਾਰਤੂਸ ਮਿਲੇ ਸਨ, ਜੋ ਉਸ ਨੂੰ  ਮੁਲਜਮ ਸੰਨੀ ਤੋਂ ਮਿਲੇ ਸਨ ਅਤੇ ਬੱਬਰ ਖਾਲਸਾ ਦੇ 3 ਲੈਟਰ ਹੈੱਡ ਵੀ ਮਿਲੇ ਸਨ। ਉਸ ਦਿਨ ਸਹਿ-ਮੁਲਜ਼ਮ ਲਵਪ੍ਰੀਤ ਸਿੰਘ ਅਤੇ ਸਰੂਪ ਸਿੰਘ ਕੋਲੋਂ .30 ਬੋਰ ਪਿਸਤੌਲ ਦੇ ਨਾਲ-ਨਾਲ 60 ਜ਼ਿੰਦਾ ਕਾਰਤੂਸ ਮਿਲੇ, ਜੋ ਸਹਿ-ਮੁਲਜ਼ਮ ਗੋਪੀ ਤੋਂ ਮਿਲੇ ਅਤੇ ਸਰੂਪ ਸਿੰਘ ਕੋਲੋਂ 9 ਐਮਐਮ ਪਿਸਤੌਲ ਦੇ ਨਾਲ 9 ਜੀ.ਐਮ. ਦੇ 10 ਜ਼ਿੰਦਾ ਕਾਰਤੂਸ ਮਿਲੇ ਸਨ। .30 ਬੋਰ ਦੇ 60 ਜ਼ਿੰਦਾ ਕਾਰਤੂਸ, ਜੋ ਸਰੂਪ ਨੂੰ  ਗੋਪੀ ਤੋਂ ਮਿਲੇ ਸਨ।

ਇਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੇ ਉਦੇਸ਼ ਨਾਲ ਅਰੋੜਾ ਅਤੇ ਸਹਿ-ਮੁਲਜਮ ਕਰਨਬੀਰ ਸਿੰਘ ਨੂੰ 10.01.2024 ਨੂੰ .30 ਬੋਰ ਦਾ ਇੱਕ ਪਿਸਤੌਲ, .30 ਬੋਰ ਦੇ 10 ਜ਼ਿੰਦਾ ਕਾਰਤੂਸ ਅਤੇ 55 ਜ਼ਿੰਦਾ ਕਾਰਤੂਸ .32 ਬੋਰ ਦੇ 10 ਜ਼ਿੰਦਾ ਕਾਰਤੂਸ ਮਿਲੇ ਸਨ। ਕਰਨਵੀਰ ਸਿੰਘ ਉਰਫ਼ ਰਾਜਾ ਨੂੰ .32 ਬੋਰ ਦੇ ਦੋ ਪਿਸਤੌਲਾਂ ਦੇ ਨਾਲ-ਨਾਲ .32 ਬੋਰ ਦੇ 3-3 ਜ਼ਿੰਦਾ ਕਾਰਤੂਸ ਅਤੇ ਇਕ ਡੈਬਿਟ ਕਾਰਡ ਮਿਲਿਆ, ਜੋ ਅਲਾਦੀਨ ਦੇ ਨਾਮ 'ਤੇ ਜਾਰੀ ਕੀਤਾ ਗਿਆ ਸੀ, ਜਿਸਦੀ ਵਰਤੋਂ ਪੈਸੇ ਪ੍ਰਾਪਤ ਕਰਨ ਦੇ ਉਦੇਸ਼ ਲਈ ਕੀਤੀ ਸੀ। ਮੁਲਜਮ ਵਿਸ਼ਾਲਦੀਪ ਸਿੰਘ ਕੋਲੋਂ .32 ਬੋਰ ਦੀ ਇੱਕ ਪਿਸਤੌਲ , ਦੋ ਜ਼ਿੰਦਾ ਕਾਰਤੂਸ, ਮਸੀਹ ਅਤੇ ਸੁਖਵਿੰਦਰ ਸਿੰਘ ਉਰਫ ਸੁੱਖ ਉੱਪਲ ਕੋਲੋਂ 320 ਗ੍ਰਾਮ ਹੈਰੋਇਨ, .32 ਬੋਰ ਦੀ ਇੱਕ ਪਿਸਤੌਲ ਅਤੇ ਸੱਤ ਜ਼ਿੰਦਾ ਕਾਰਤੂਸ ਮਿਲੇ। 13.10.2022 ਨੂੰ ਮੁਲਜਮ ਦੀਪਕ ਸ਼ਰਮਾ ਕੋਲੋਂ ਇੱਕ ਆਈਈਡੀ ਅਤੇ ਤਿੰਨ ਗ੍ਰਨੇਡ ਮਿਲੇ, ਇੱਕ ਗ੍ਰਨੇਡ ਅਤੇ ਇੱਕ ਕਾਲੇ ਰੰਗ ਦਾ ਆਈਈਡੀ ਮਿਲਿਆ ਸੀ।

- PTC NEWS

Top News view more...

Latest News view more...

PTC NETWORK
PTC NETWORK