Canada Travel Advisory : ਕੈਨੇਡਾ ਨੇ 20 ਦੇਸ਼ਾਂ ਦੀ ਯਾਤਰਾ ਤੇ ਲਾਈ ਪਾਬੰਦੀ, ਕੁੱਝ ਨੂੰ ਦੱਸਿਆ ਬਹੁਤ ਖਤਰਨਾਕ, ਜਾਣੋ ਭਾਰਤ ਯਾਤਰਾ ਤੇ ਕੀ ਕਿਹਾ

Canada Travel Ban : ਨਵੀਂ ਅਡਵਾਈਜ਼ਰੀ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਈਰਾਨ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਜਦਕਿ ਭਾਰਤ ਨੂੰ "ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ" 'ਚ ਸ਼ਾਮਲ ਕੀਤਾ ਗਿਆ ਹੈ।

By  KRISHAN KUMAR SHARMA January 16th 2026 01:22 PM -- Updated: January 16th 2026 01:26 PM

Canada Travel Ban : ਕੈਨੇਡਾ ਨੇ ਆਪਣੀ ਅੰਤਰਰਾਸ਼ਟਰੀ ਯਾਤਰਾ ਅਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ, ਜਿਸ ਵਿੱਚ ਕੁਝ ਦੇਸ਼ਾਂ ਨੂੰ ਬਹੁਤ ਖਤਰਨਾਕ ਦੱਸਦੇ ਹੋਏ ਕੈਨੇਡੀਅਨ ਨਾਗਰਿਕਾਂ ਨੂੰ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਅਡਵਾਈਜ਼ਰੀ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਈਰਾਨ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਜਦਕਿ ਭਾਰਤ ਨੂੰ "ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ" 'ਚ ਸ਼ਾਮਲ ਕੀਤਾ ਗਿਆ ਹੈ।

ਜਾਣੋ ਅਡਵਾਈਜ਼ਰੀ 'ਚ ਕਿਹੜੇ-ਕਿਹੜੇ ਦੇਸ਼ਾਂ 'ਤੇ ਲਾਈ ਗਈ ਪਾਬੰਦੀ ?

ਇਸ ਸੂਚੀ ਵਿੱਚ ਈਰਾਨ, ਵੈਨੇਜ਼ੁਏਲਾ, ਰੂਸ, ਉੱਤਰੀ ਕੋਰੀਆ, ਇਰਾਕ, ਲਿਬੀਆ, ਅਫ਼ਗ਼ਾਨਿਸਤਾਨ, ਬੇਲਾਰੂਸ, ਬੁਰਕੀਨਾ, ਫਾਸੋ, ਮੱਧ ਅਫ਼ਰੀਕੀ ਗਣਰਾਜ, ਹੈਤੀ, ਮਾਲੀ, ਦੱਖਣੀ ਸੂਡਾਨ, ਮਿਆਂਮਾਰ, ਨਾਈਜਰ, ਸੋਮਾਲੀਆ, ਸੂਡਾਨ, ਸੀਰੀਆ, ਯੂਕਰੇਨ ਤੇ ਯਮਨ ਦੇਸ਼ ਸ਼ਾਮਲ ਹਨ। ਭਾਰਤ ਲਈ ਐਡਵਾਈਜ਼ਰੀ ਵਿੱਚ ਵੀ ਕੈਨੇਡਾ ਨੇ ਆਪਣੀ ਯਾਤਰਾ ਦੌਰਾਨ “ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ" ਨੂੰ ਵੀ ਸ਼ਾਮਲ ਕੀਤਾ ਹੈ।

ਕੈਨੇਡਾ ਵੱਲੋਂ ਯਾਤਰਾ ਅਡਵਾਈਜ਼ਰੀ 'ਚ ਪਾਬੰਦੀ ਲਾਏ ਹੋਰ ਦੇਸ਼ਾਂ ਚੀਨ, ਮੈਕਸੀਕੋ, ਬ੍ਰਾਜ਼ੀਲ, ਫਰਾਂਸ, ਜਰਮਨੀ, ਇਟਲੀ, ਸਪੇਨ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫ਼ਰੀਕਾ ਤੇ ਯੂ.ਕੇ. ਹਨ।

ਕੈਨੇਡਾ ਨੇ ਭਾਰਤ 'ਤੇ ਕਿਉਂ ਲਿਆ ਫੈਸਲਾ ?

ਕੈਨੇਡਾ ਨੇ ਭਾਰਤ ਬਾਰੇ ਦਸੰਬਰ ਵਿੱਚ ਜਾਰੀ ਕੀਤੀ ਗਈ ਇੱਕ ਯਾਤਰਾ ਐਡਵਾਈਜ਼ਰੀ ਵਿੱਚ ਪੂਰੇ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੇ ਜੋਖ਼ਮ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਭਾਰਤ ਨੂੰ "ਸਭ ਤੋਂ ਵੱਧ ਸਾਵਧਾਨੀ" ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਕੈਨੇਡੀਅਨ ਅਧਿਕਾਰੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਨਾਲ-ਨਾਲ ਗੁਜਰਾਤ, ਪੰਜਾਬ ਅਤੇ ਰਾਜਸਥਾਨ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਕ੍ਰੈਡਿਟ ਕਾਰਡ ਅਤੇ ਏਟੀਐਮ ਧੋਖਾਧੜੀ ਬਾਬਤ ਡੈਬਿਟ ਜਾਂ ਕਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ, ਸੈਰ-ਸਪਾਟਾ ਖੇਤਰਾਂ ਅਤੇ ਹਵਾਈ ਅੱਡਿਆਂ 'ਤੇ ਸਾਵਧਾਨੀ ਵਰਤਣ ਵਾਸਤੇ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਭਾਰਤ 'ਚ ਇਨ੍ਹਾਂ ਰਾਜਾਂ ਦੀ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ

ਗੋਆ, ਦਿੱਲੀ ਵਿੱਚ ਜਨਤਕ ਆਵਾਜਾਈ ਦੇ ਸਾਰੇ ਰੂਟਾਂ, ਯੋਗ ਕੇਂਦਰਾਂ, ਆਸ਼ਰਮਾਂ ਅਤੇ ਅਧਿਆਤਮਿਕ ਆਰਾਮ ਦੇ ਹੋਰ ਸਥਾਨਾਂ ਸਬੰਧੀ ਚੌਕਸ ਰਹਿਣ ਲਾਈ ਕਿਹਾ ਹੈ। ਅਸਾਮ ਅਤੇ ਮਨੀਪੁਰ ਦੇ ਉੱਤਰ-ਪੂਰਬੀ ਰਾਜਾਂ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।

Related Post