Himachal Horror : ਚੰਬਾ ਚ ਖੌਫਨਾਕ ਹਾਦਸਾ ! ਪਹਿਲਾਂ ਗੱਡੀ ਤੇ ਡਿੱਗੀ ਚੱਟਾਨ, ਫਿਰ 500 ਮੀਟਰ ਡੂੰਘੀ ਖੱਡ ਚ ਡਿੱਗੀ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

Chamba Car Accident : ਪੁਲਿਸ ਅਨੁਸਾਰ ਪਹਾੜੀ ਤੋਂ ਇੱਕ ਵੱਡਾ ਚੱਟਾਨ ਸਿੱਧਾ ਕਾਰ 'ਤੇ ਡਿੱਗ ਪਿਆ। ਇਸ ਕਾਰਨ ਕਾਰ ਸੜਕ ਤੋਂ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਤ 2 ਵਜੇ ਤੱਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਕੱਢ ਲਿਆ ਗਿਆ।

By  KRISHAN KUMAR SHARMA August 11th 2025 03:53 PM -- Updated: August 11th 2025 04:06 PM

Himachal Car Accident : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਟੀਸਾ ਵਿੱਚ ਬੀਤੀ ਰਾਤ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 6 ਲੋਕਾਂ ਦੀ ਮੌਤ (6 Death in Chamba Car Accident) ਹੋ ਗਈ। ਇਹ ਹਾਦਸਾ ਚੰਬਾ ਦੇ ਟੀਸਾ ਸਬ-ਡਿਵੀਜ਼ਨ ਦੇ ਚਾਨਵਾਸ ਖੇਤਰ ਵਿੱਚ ਵਾਪਰਿਆ।

ਪੁਲਿਸ ਅਨੁਸਾਰ ਪਹਾੜੀ ਤੋਂ ਇੱਕ ਵੱਡਾ ਚੱਟਾਨ ਸਿੱਧਾ ਕਾਰ 'ਤੇ ਡਿੱਗ ਪਿਆ। ਇਸ ਕਾਰਨ ਕਾਰ ਸੜਕ ਤੋਂ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਤ 2 ਵਜੇ ਤੱਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਕੱਢ ਲਿਆ ਗਿਆ।

ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ (40) ਪੁੱਤਰ ਨਰੇਨ ਸਿੰਘ ਵਾਸੀ ਬੁਲਵਾਸ ਜੰਗਰਾ, ਹੰਸੋ (36) ਪਤਨੀ ਰਾਜੇਸ਼ ਕੁਮਾਰ ਵਾਸੀ ਬੁਲਵਾਸ, ਆਰਤੀ (17) ਪੁੱਤਰ ਰਾਜੇਸ਼, ਦੀਪਕ (15) ਪੁੱਤਰ ਰਾਜੇਸ਼ ਵਾਸੀ ਬੁਲਵਾਸ, ਰਾਕੇਸ਼ ਕੁਮਾਰ (44) ਪੁੱਤਰ ਹਰੀ ਸਿੰਘ ਵਾਸੀ ਬੁਲਵਾਸ ਅਤੇ ਡਰਾਈਵਰ ਹੇਮਪਾਲ (37) ਪੁੱਤਰ ਇੰਦਰ ਸਿੰਘ ਵਾਸੀ ਸਲਾਂਚਾ ਭੰਜਰਾਡੂ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਕੁਮਾਰ ਦੇ ਬੱਚੇ ਚੰਬਾ ਦੇ ਬਨੀਖੇਤ ਵਿੱਚ ਪੜ੍ਹਦੇ ਸਨ। ਉਹ ਕੱਲ੍ਹ ਸ਼ਾਮ ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਰੱਖੜੀ ਮਨਾ ਕੇ ਘਰ ਵਾਪਸ ਆ ਰਹੇ ਸਨ। ਰਾਤ 9:20 ਵਜੇ ਦੇ ਕਰੀਬ ਘਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦਾ ਚਨਵਾਸ ਵਿੱਚ ਹਾਦਸਾ ਹੋ ਗਿਆ।

ਕਾਰ ਹੇਮਰਾਜ ਚਲਾ ਰਿਹਾ ਸੀ, ਜੋ ਮ੍ਰਿਤਕ ਰਾਜੇਸ਼ ਦਾ ਜੀਜਾ ਸੀ। ਇਸ ਹਾਦਸੇ ਵਿੱਚ ਹੇਮਰਾਜ ਦੀ ਭੈਣ, ਜੀਜਾ, ਭਤੀਜੀ-ਭਤੀਜੀ ਅਤੇ ਪਿੰਡ ਤੋਂ ਲਿਫਟ ਲੈਣ ਆਏ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਹੇਮਰਾਜ ਆਪਣੀ ਭਾਬੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੀ HP44-4246 ਸਵਿਫਟ ਕਾਰ ਵਿੱਚ ਘਰ ਛੱਡਣ ਜਾ ਰਿਹਾ ਸੀ।

Related Post