ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕੇਸ 'ਚ ਹਾਈਕੋਰਟ ਨੇ ਬੋਨੀ ਨੂੰ ਦਿੱਤਾ ਵੱਡਾ ਝਟਕਾ

By  Pardeep Singh December 21st 2022 07:29 PM -- Updated: December 21st 2022 07:32 PM

ਚੰਡੀਗੜ੍ਹ:  ਪੰਜਾਬ ਅਤੇ ਹਰਿਆਣਾ ਹਾਈਕੋਰਟ  ਨੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਗਵਾਹ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਅਮਰਪਾਲ ਬੋਨੀ ਨੇ ਸਿਰਫ਼ ਸਿਕਿਉਰਟੀ ਲੈਣ ਲਈ ਬਿਆਨ ਦਿੱਤੇ ਸਨ ਅਤੇ ਕੋਰਟ ਨੇ ਸਾਰੇ ਤੱਥਾਂ ਦੀ ਜਾਂਚ ਕੀਤੀ ਹੈ।
ਹਾਈਕੋਰਟ ਦਾ ਕਹਿਣਾ ਹੈ ਕਿ ਸਾਰੇ ਕੇਸ ਦੀ ਜਾਂਚ ਤੋਂ ਬਾਅਦ ਅਮਰਪਾਲ ਬੋਨੀ ਦੀ ਪਟੀਸ਼ਨ ਨੂੰ ਖਾਰਜ ਕੀਤਾ ਜਾਂਦਾ ਹੈ। ਕੋਰਟ ਦਾ ਕਹਿਣਾ ਹੈ ਕਿ ਸਿਰਫ਼ ਸਿਕਿਉਰਿਟੀ ਵਧਾਉਣ ਲਈ ਅਜਿਹਾ ਕਰਨਾ ਗਲਤ ਹੈ। ਕੋਰਟ ਨੇ ਬੋਨੀ ਨੂੰ ਝਾੜ ਪਾਈ ਹੈ।

ਬੋਨੀ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਸਕਿਉਰਿਟੀ ਦਿੱਤੀ ਜਾਵੇ।ਇਸ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਕਹਿਣ ਉੱਤੇ 8 ਮੁਲਾਜ਼ਮਾਂ ਦੀ ਸਕਿਉਰਿਟੀ ਵੀ ਦੇ ਦਿੱਤੀ ਸੀ।

ਬੋਨੀ  ਨੇ ਆਪਣੀ ਪਟੀਸ਼ਨ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਧਮਕੀ ਦੇਣ ਦੇ ਇਲਜ਼ਾਮ ਲਾਏ ਸਨ ਅਤੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਪਰ ਹਾਈਕੋਰਟ ਨੇ ਪਟੀਸ਼ਨ ਰੱਦ ਕਰਦੇ ਹੋਏ ਅਮਰਪਾਲ ਬੋਨੀ ਨੂੰ ਝਾੜ ਪਾਈ ਹੈ।

Related Post