Chandigarh ’ਚ 17 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ; ਚਾਰ ਸਾਲਾਂ ਤੱਕ ਸਰੀਰਕ ਸ਼ੋਸ਼ਣ ਦਾ ਹੁੰਦੀ ਰਹੀ ਸ਼ਿਕਾਰ

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਬਰ ਜਨਾਹ ਦੇ ਦੋਸ਼ੀ ਇੱਕ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਜਾਂਚ ਤੋਂ ਬਾਅਦ ਪੁਲਿਸ ਨੂੰ ਸੱਚਾਈ ਦਾ ਪਤਾ ਲੱਗਾ ਕਿ ਦੋ ਲੋਕਾਂ ਨੇ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਕੀਤਾ ਸੀ।

By  Aarti April 19th 2025 11:11 AM

Chandigarh Minor Girl Sexual Assault :  ਚੰਡੀਗੜ੍ਹ ਪੁਲਿਸ ਸਟੇਸ਼ਨ-19 ਵਿੱਚ ਇੱਕ 17 ਸਾਲਾ ਲੜਕੀ ਨੇ ਸਮੂਹਿਕ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਹੈ। ਲੜਕੀ ਦਾ ਇਲਜ਼ਾਮ ਹੈ ਕਿ 14 ਸਾਲ ਦੀ ਉਮਰ ਤੋਂ ਲਗਾਤਾਰ ਚਾਰ ਸਾਲਾਂ ਤੱਕ ਉਸਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਅਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਬਰ ਜਨਾਹ ਦੇ ਦੋਸ਼ੀ ਇੱਕ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਜਾਂਚ ਤੋਂ ਬਾਅਦ ਪੁਲਿਸ ਨੂੰ ਸੱਚਾਈ ਦਾ ਪਤਾ ਲੱਗਾ ਕਿ ਦੋ ਲੋਕਾਂ ਨੇ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਕੀਤਾ ਸੀ।

ਪੁਲਿਸ ਨੇ ਸੈਕਟਰ 19 ਦੇ ਦੰਦਾਂ ਦੇ ਡਾਕਟਰ ਗੁਰਚਰਨ ਸਿੰਘ ਅਤੇ ਮੁੱਲਾਪੁਰ ਦੇ ਕੱਪੜਾ ਵਪਾਰੀ ਕਸਤੂਰੀ ਲਾਲ ਵਿਰੁੱਧ ਆਈਪੀਸੀ ਦੀ ਧਾਰਾ 376 ਅਤੇ ਸਮੂਹਿਕ ਬਲਾਤਕਾਰ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤ ਦੇ ਅਨੁਸਾਰ ਲੜਕੀ ਨਾਲ ਮੁੱਲਾਪੁਰ ਗਰੀਬਦਾਸ ਸਥਿਤ ਉਸਦੇ ਘਰ ਅਤੇ ਨਯਾਗਾਓਂ ਦੇ ਇੱਕ ਹੋਟਲ ਵਿੱਚ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਸਟੇਸ਼ਨ 19 ਨੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। 

ਇਹ ਵੀ ਪੜ੍ਹੋ : Canada ’ਚ ਪੰਜਾਬੀ ਮੁਟਿਆਰ ਦੀ ਗੋਲੀ ਵੱਜਣ ਨਾਲ ਮੌਤ; 21 ਸਾਲਾਂ ਹਰਸਿਮਰਤ ਰੰਧਾਵਾਂ ਵਜੋਂ ਹੋਈ ਮ੍ਰਿਤਕਾ ਦੀ ਪਛਾਣ

Related Post