ਚੰਡੀਗੜ੍ਹ ਪੁਲਿਸ ਨੇ ਨਵੇਂ ਸਾਲ ਦੇ ਸ਼ਾਂਤਮਈ ਜਸ਼ਨਾਂ ਲਈ ਇਨ੍ਹਾਂ ਸੜਕਾਂ ਨੂੰ ਨਿਰਧਾਰਤ ਕੀਤਾ ਵਾਹਨ ਮੁਕਤ ਜ਼ੋਨ

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਦੀ ਸੁਰੱਖਿਆ ਅਤੇ ਨਵੇਂ ਸਾਲ 2023 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ 31 ਦਸੰਬਰ 2022 ਦੀ ਰਾਤ 10 ਵਜੇ ਤੋਂ 1 ਜਨਵਰੀ ਨੂੰ ਸਵੇਰੇ 2 ਵਜੇ ਤੱਕ ਵਾਹਨ ਮੁਕਤ ਜ਼ੋਨ ਨਿਰਧਾਰਤ ਕੀਤੇ ਹਨ।

By  Jasmeet Singh December 29th 2022 08:03 PM

 ਚੰਡੀਗੜ੍ਹ, 29 ਦਸੰਬਰ: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਦੀ ਸੁਰੱਖਿਆ ਅਤੇ ਨਵੇਂ ਸਾਲ 2023 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ 31 ਦਸੰਬਰ 2022 ਦੀ ਰਾਤ 10 ਵਜੇ ਤੋਂ 1 ਜਨਵਰੀ ਨੂੰ ਸਵੇਰੇ 2 ਵਜੇ ਤੱਕ ਵਾਹਨ ਮੁਕਤ ਜ਼ੋਨ ਨਿਰਧਾਰਤ ਕੀਤੇ ਹਨ।

ਇਹ ਵੀ ਪੜ੍ਹੋ: ਟ੍ਰੈਫ਼ਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਕੀਤੇ 22,129 ਲੋਕਾਂ ਦੇ ਚਲਾਨ

ਜਿਨ੍ਹਾਂ ਜ਼ੋਨਾਂ ਨੂੰ ਵਾਹਨ ਮੁਕਤ ਐਲਾਨਿਆ ਗਿਆ ਹੈ, ਉਨ੍ਹਾਂ ਵਿੱਚ ਸੈਕਟਰ 7 ਦੀ ਅੰਦਰੂਨੀ ਮਾਰਕੀਟ ਰੋਡ, ਸੈਕਟਰ 8 ਦੀ ਅੰਦਰੂਨੀ ਮਾਰਕੀਟ ਰੋਡ; ਸੈਕਟਰ 9 ਦੀ ਅੰਦਰੂਨੀ ਮਾਰਕੀਟ ਰੋਡ; ਸੈਕਟਰ 10 ਦੀ ਅੰਦਰੂਨੀ ਮਾਰਕੀਟ ਰੋਡ (ਬਜ਼ਾਰ ਸੈਕਟਰ 10 ਦੇ ਅੰਤ ਤੱਕ ਛੋਟਾ ਚੌਕ; ਸੈਕਟਰ 17 ਦੀਆਂ ਅੰਦਰੂਨੀ ਸੜਕਾਂ; ਮਿਊਜ਼ੀਅਮ ਅਤੇ ਆਰਟ ਗੈਲਰੀ, ਸੈਕਟਰ 10 ਦੇ ਸਾਹਮਣੇ ਵਾਲੀ ਸੜਕ ਅਤੇ ਅਰੋਮਾ ਲਾਈਟ ਪੁਆਇੰਟ ਤੋਂ ਡਿਸਪੈਂਸਰੀ ਨੇੜੇ ਛੋਟੇ ਚੌਕ ਤੱਕ) ਵਾਹਨ ਮੁਕਤ ਜ਼ੋਨ ਨਿਰਧਾਰਤ ਕੀਤਾ ਗਿਆ ਹੈ।

ਜਿਨ੍ਹਾਂ ਵਸਨੀਕਾਂ ਦੇ ਘਰ ਉਪਰੋਕਤ ਰੂਟਾਂ 'ਤੇ ਸਥਿਤ ਹਨ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਆਵਾਜਾਈ ਦੀ ਸਹੂਲਤ ਲਈ ਇੱਕ ਜਾਇਜ਼ ਸ਼ਨਾਖਤੀ ਕਾਰਡ ਅਤੇ ਰਿਹਾਇਸ਼ੀ ਸਬੂਤ ਲੈ ਕੇ ਚੱਲਣ। ਇਸ ਤੋਂ ਇਲਾਵਾ, ਏਲਾਂਟੇ ਮਾਲ, ਉਦਯੋਗਿਕ ਖੇਤਰ ਫੇਜ਼ 1 ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਇੱਕ ਤਰਫਾ ਪ੍ਰਣਾਲੀ ਨਾਲ ਨਿਯੰਤ੍ਰਿਤ ਕੀਤਾ ਜਾਵੇਗਾ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਸਥਾਨਾਂ ਵਿੱਚ ਹੀ ਪਾਰਕ ਕਰਨ ਅਤੇ ਫੁੱਟਪਾਥਾਂ/ਸਾਈਕਲ ਟਰੈਕਾਂ ਅਤੇ ਮੁੱਖ ਸੜਕਾਂ 'ਤੇ ਵਾਹਨਾਂ ਦੀ ਪਾਰਕਿੰਗ ਤੋਂ ਗੁਰਹੇਜ਼ ਕਰਨ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਨਵੇਂ ਸਾਲ-2023 ਦੀ ਪੂਰਵ ਸੰਧਿਆ ਮੌਕੇ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੰਸ ਵੀ ਮੁਅੱਤਲ ਕੀਤੇ ਜਾ ਸਕਦੇ ਹਨ।

ਜਨਤਕ ਥਾਵਾਂ 'ਤੇ ਸ਼ਰਾਬ ਪੀਣ, ਵਾਹਨਾਂ ਦੇ ਬਾਹਰ ਨਿਕਲ ਕੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਅਤੇ ਗੁੰਡਾਗਰਦੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਡਰਿੰਕ ਡਰਾਈਵਿੰਗ ਚੈੱਕ ਨਾਕੇ ਲਗਾਏ ਜਾਣਗੇ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕਰੋੜਾਂ ਰੁਪਏ ਦੇ ਧੋਖਾਧੜੀ ਮਾਮਲੇ 'ਚ ਪੁਲਿਸ ਨੇ NRI ਸਮੇਤ ਪਿਤਾ-ਪੁੱਤਰ 'ਤੇ ਕੀਤਾ ਮਾਮਲਾ ਦਰਜ

ਚੰਡੀਗੜ੍ਹ ਪੁਲਿਸ ਦੇ ਜਵਾਨ ਟ੍ਰੈਫਿਕ ਨੂੰ ਨਿਯਮਤ ਕਰਨਗੇ ਅਤੇ ਆਮ ਲੋਕਾਂ ਦੀ ਸਹਾਇਤਾ ਕਰਨਗੇ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

Related Post