ਕਿਸਾਨੀ ਸੰਘਰਸ਼ ਖਿਲਾਫ ਚੋਲਾਂਗ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ

By  Aarti December 14th 2022 03:35 PM

ਯੋਗੇਸ਼ (ਹੁਸ਼ਿਆਰਪੁਰ, 14 ਦਸੰਬਰ): ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 10 ਜ਼ਿਲ੍ਹਿਆ ਦੇ ਡੀਸੀ ਦਫਤਰਾਂ ਅੱਗੇ ਧਰਨਾ ਲਗਾਇਆ ਹੋਇਆ ਸੀ, ਪਰ ਹੁਣ ਕਮੇਟੀ ਨੇ  ਟੋਲ ਪਲਾਜ਼ਿਆਂ ’ਤੇ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਹੈ।  ਪਰ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਹਨ। 

ਕਿਸਾਨਾਂ ਵੱਲੋਂ ਚੋਲਾਂਗ ਟੋਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈੈ। ਜਿਸ ’ਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਭਲਕੇ ਕਿਸਾਨ ਧਰਨਾ ਦੇ ਲਈ ਟੋਲ ਪਲਾਜ਼ਾ ਉੱਤੇ ਆਉਣਗੇ ਜਿਨ੍ਹਾਂ ਨੂੰ ਆਉਣ ਨਹੀਂ ਦਿੱਤਾ ਜਾਵੇਗਾ। ਸਾਰੇ ਵਰਕਰਾਂ ਅਤੇ ਪਰਿਵਾਰ ਸਣੇ ਕਿਸਾਨਾਂ ਦਾ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਟੋਲ ਪਲਾਜ਼ਾ ਦੇ ਮੁਲਾਜ਼ਮ ਹਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸਾਨੀ ਸੰਘਰਸ਼ ਦੌਰਾਨ ਇਕ ਸਾਲ ਕਿਸਾਨਾਂ ਦਾ ਸਾਥ ਦਿੱਤਾ ਕਿਉਂਕਿ ਉਹ ਇੱਕ ਲਹਿਰ ਸੀ ਪੰਜਾਬ ਹਿੱਤ ਦੀ ਗੱਲ ਸੀ ਪਰ ਅੱਜ ਲੱਗਦਾ ਹੈ ਕਿ ਸਾਡੇ ਬੀਜੇ ਕੰਡੇ ਸਾਡੇ ਹੀ ਲੱਗ ਰਹੇ ਹਨ ਹਾਲੇ ਉਨ੍ਹਾਂ ਨੂੰ ਗੱਲਬਾਤ ਨਾਲ ਕਿਹਾ ਜਾ ਰਿਹਾ ਹੈ ਕਿ ਟੋਲ ਪਲਾਜ਼ਾ ’ਤੇ ਨਾ ਆਉਣ ਪਰ ਜੇਕਰ ਕੱਲ ਇਹ ਕਿਸਾਨ ਟੋਲ ਪਲਾਜ਼ਾ ’ਤੇ ਧਰਨਾ ਲਾਉਣ ਆਏ ਤਾ ਪੂਰਾ ਵਿਰੋਧ ਕੀਤਾ ਜਾਵੇਗਾ ਪਰ ਧਰਨਾ ਨਹੀ ਲੱਗਣ ਦਿੱਤਾ ਜਾਵੇਗਾ। 

ਇਹ ਵੀ ਪੜੋ: ਪਾਕਿਸਤਾਨ ’ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜਾ ਦੇਣਾ ਪ੍ਰਸ਼ੰਸਾਯੋਗ: ਐਡਵੋਕੇਟ ਧਾਮੀ

Related Post