CM ਮਾਨ ਨੇ ਮੀਟਿੰਗ ਤੋਂ ਬਾਅਦ ਕੀਤੇ ਅਹਿਮ ਐਲਾਨ, ਕਾਲਜਾਂ 'ਚ ਰੱਖੇ ਜਾਣਗੇ 645 ਲੈਕਚਰਾਰ

By  Pardeep Singh November 18th 2022 01:23 PM -- Updated: November 18th 2022 02:04 PM

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ  ਬਾਅਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਗੰਨੇ ਦੀ ਫਸਲ ਦੇ ਮੁੱਲ ਸਬੰਧੀ ਨੋਟੀਫਿਕੇਸ਼ਨ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸੀਐਮ ਨੇ ਕਿਹਾ ਹੈ ਕਿ 305 ਰੁਪਏ ਪ੍ਰਤੀ ਕੁਇੰਟਲ ਕੇਂਦਰ ਸਰਕਾਰ ਦਿੰਦੀ ਹੈ ਅਤੇ 50 ਰੁਪਏ ਪੰਜਾਬ ਸਰਕਾਰ ਤੇ 25 ਹੋਰ ਪਾ ਕੇ  ਗੰਨੇ ਦੀ ਕੀਮਤ ਨੂੰ 380 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ 20 ਤਰੀਕ ਤੋਂ ਗੰਨਾ ਮਿੱਲਾਂ ਸ਼ੁਰੂ ਹੋਣਗੀਆ। ਸੀਐਮ ਨੇ ਦਾਅਵਾ ਕੀਤਾ ਹੈ ਕਿ ਗੰਨੇ ਦਾ ਬਕਾਇਆ ਰਾਸ਼ੀ ਬਾਕੀ ਨਹੀ ਹੈ। 

ਉਨ੍ਹਾਂ ਨੇ ਦੱਸਿਆ ਹੈ ਕਿ ਦੂਜਾ ਫੈਸਲਾ ਹੈ ਕਿ ਕਾਲਜਾਂ ਵਿੱਚ 645 ਲੈਕਚਰਾਰ ਰੱਖੇ ਜਾਣਗੇ ਅਤੇ 16 ਸਰਕਾਰੀ ਕਾਲਜਾਂ ਵਿੱਚ  ਪ੍ਰਿੰਸੀਪਲ ਦੀ ਪੋਸਟਾਂ ਭਰੀਆਂ ਜਾਣਗੀਆ। ਕਾਲਜਾਂ ਵਿੱਚ ਪ੍ਰਿੰਸੀਪਲ ਦੀ ਅਹੁਦੇ ਲਈ ਉਮਰ ਦੀ ਸੀਮਾ ਨੂੰ 45 ਸਾਲ ਤੋਂ ਵਧਾ ਕੇ 53 ਸਾਲ ਕੀਤੀ ਗਈ ਹੈ।

ਸੀਐਮ ਨੇ ਅੱਗੇ ਕਿਹਾ ਹੈ ਕਿ ਰਜਿਸਟਰਡ ਗਾਊਸ਼ਾਲਾ ਦੇ 31 ਅਕਤੂਬਰ ਤੱਕ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਹੈ  ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਖਤਮ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਹੈ  ਕਿ ਕਿਸਾਨਾਂ ਨਾਲ ਕਈ ਮੀਟਿੰਗ ਹੋਈਆ ਹਨ ਪਰ ਧਰਨਾ ਲਗਾਉਣ ਦਾ ਰਿਵਾਜ ਹੀ ਬਣਾ ਲਿਆ ਹੈ। ਉਨ੍ਹਾਂ ਨੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਧਰਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਕਿਰਪਾ ਕਰਕੇ ਧਰਨਾ ਸਮਾਪਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਹੈ ਕਿ ਮੰਗਾਂ ਮੰਨ ਲਈਆ ਹਨ ਪਰ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਲਈ ਸਮਾਂ ਜਰੂਰ ਲੱਗਦਾ ਹੈ। ਉਨ੍ਹਾਂ ਨੇ ਕਿਹਾ  ਹੈ ਕਿ ਧਰਨੇ ਕਰਨ ਲੋਕ ਪਰੇਸ਼ਾਨ ਹੁੰਦੇ ਹਨ।

ਸੀਐਮ ਦਾ ਕਹਿਣਾ ਹੈ ਕਿ ਝੌਨੇ ਦੀ ਸਿੱਧੀ ਬਿਜਾਈ 24.83 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧਾ ਪਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 29335 ਕਿਸਾਨਾਂ ਨੂੰ ਲਾਭ ਮਿਲਿਆ ਹੈ। ਮੂੰਗੀ ਦੀ ਫਸਲ ਦਾ ਰਕਵਾ 50 ਹਜ਼ਾਰ ਤੋਂ ਸਵਾ ਲੱਖ ਤੱਕ ਪਹੁੰਚਿਆ। ਮਾਰਕਫੈਡ ਏਜੰਸੀ ਨੇ ਸਮਰਥਨ ਮੁੱਲ ਉੱਤੇ ਖਰੀਦੀ ਹੈ। ਕਿਸਾਨਾਂ ਨੂੰ 40 ਕਰੋੜ ਰੁਪਏ ਵੱਧ ਰਾਸ਼ੀ ਦਿੱਤੀ ਹੈ ਅਤੇ 3400 ਕਿਸਾਨਾਂ ਨੂੰ ਲਾਭ ਪੁਹੰਚਿਆ ਹੈ। ਸੀਐਮ ਦਾ 20156 ਕਿਸਾਨਾਂ ਨੂੰ 1000 ਰੁਪਏ ਵੱਧ ਦਿੱਤਾ ਗਿਆ ਹੈ। ਸੀਐਮ ਦਾ ਦਾਅਵਾ ਹੈ ਕਿ ਗੰਨੇ ਦਾ ਮੁੱਲ ਸਾਰੇ ਦੇਸ਼ ਨਾਲੋ ਵੱਧ ਅਸੀ ਦਿੱਤਾ ਹੈ।

ਕੁਦਰਤੀ ਮਾਰ ਕਾਰਨ ਖਰਾਬ ਹੋਈਆ ਫਸਲਾਂ ਲਈ 80 ਕਰੋੜ ਰੁਪਏ ਜਾਰੀ ਕੀਤਾ ਹੈ। ਉਨ੍ਹਾਂ ਨ ੇ ਕਿਹਾ ਹੈ ਕਿ 642 ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਅਤੇ ਨੌਕਰੀਆਂ ਵਿੱਚ ਦੇ ਰਹੇ ਹਾਂ। ਸੀਐਮ ਦਾ ਕਹਿਣਾ ਹੈ  ਕਿ ਪੰਜਾਬ ਦਾ ਲਾਅ ਐਡ ਆਰਡਰ ਦੀ ਸਥਿਤੀ ਕੰਟਰੋਲ ਵਿੱਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਧਰਮ ਬਾਰੇ ਭੜਕਾਉ ਬਿਆਨ ਦੇਣ ਵਾਲਿਆਂ ਉੱਤੇ ਕਾਰਵਾਈ ਕੀਤੀ ਜਾਵੇਗੀ।  

Related Post