ਨਵੇਂ ਸਾਲ ਮੌਕੇ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਨੇ ਘਰਾਂ ’ਚ ਡੱਕੇ ਲੋਕ

By  Aarti January 1st 2023 10:07 AM

Punjab Weather News: ਨਵੇਂ ਸਾਲ ਦਾ ਆਗਾਜ਼ ਸੂਬੇ ਭਰ ਵਿੱਚ ਕੜਾਕੇ ਦੀ ਠੰਢ ਨਾਲ ਹੋਇਆ। ਮੌਸਮ ਵਿਭਾਗ ਮੁਤਾਬਿਕ ਨਵੇਂ ਸਾਲ ਦੀ ਸ਼ੁਰੂਆਤ ’ਚ ਹੀ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਹੀ ਪੰਜਾਬ ਵਿੱਚ ਠੰਢ ਕਾਫੀ ਜ਼ਿਆਦਾ ਵਧੀ ਹੋਈ ਹੈ ਅਤੇ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਹੈ। ਸੜਕਾਂ ਤੇ ਵਾਹਨਾਂ ਦੀ ਰਫਤਾਰ ਵੀ ਘੱਟ ਨਜ਼ਰ ਆ ਰਹੀ ਹੈ। 

ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਜਿਆਦਾ ਠੰਢ ਪੈਣ ਦੇ ਆਸਾਰ ਹਨ। ਜਿਸ ਤੋਂ ਬਾਅਦ ਨਵੇਂ ਸਾਲ ਮੌਕੇ ਹੀ ਸਵੇਰ ਤੋਂ ਹੀ ਪੰਜਾਬ ਭਰ ’ਚ ਸੰਘਣੀ ਧੁੰਦ ਛਾਈ ਹੋਈ ਹੈ। 

ਇਹ ਵੀ ਪੜ੍ਹੋ: ਨਵੇਂ ਸਾਲ ਦਾ ਹੋਇਆ ਆਗਾਜ਼, ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਹੈ ਨਤਮਸਤਕ

Related Post