ਚੰਡੀਗੜ੍ਹ ’ਚ ਅਡਾਨੀ ਗਰੁੱਪ ਦੇ ਖਿਲਾਫ ਕਾਂਗਰਸ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ

ਪੂਰੇ ਦੇਸ਼ ’ਚ ਅਡਾਨੀ ਗਰੁੱਪ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਅਡਾਨੀ ਅਤੇ ਮੋਦੀ ਸਰਕਾਰ ਲੋਕਾਂ ਦੇ ਨਿਸ਼ਾਨੇ ’ਤੇ ਹੈ।

By  Aarti February 6th 2023 03:13 PM -- Updated: February 6th 2023 03:15 PM

ਚੰਡੀਗੜ੍ਹ: ਪੂਰੇ ਦੇਸ਼ ’ਚ ਅਡਾਨੀ ਗਰੁੱਪ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਅਡਾਨੀ ਅਤੇ ਮੋਦੀ ਸਰਕਾਰ ਲੋਕਾਂ ਦੇ ਨਿਸ਼ਾਨੇ ’ਤੇ ਹੈ।

ਇਸੇ ਤਹਿਤ ਚੰਡੀਗੜ੍ਹ ਵਿਖੇ ਐਸਬੀਆਈ ਦੇ ਸਾਹਮਣੇ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਆਮ ਲੋਕਾਂ ਦਾ ਪੈਸਾ ਡੁੱਬ ਰਿਹਾ ਹੈ ਜਿਸਦੀ ਜਿੰਮੇਵਾਰੀ ਮੋਦੀ ਸਰਕਾਰ ਦੀ ਹੈ ਅਤੇ ਅਡਾਨੀ ਨੇ ਕਿਵੇਂ ਲੋਕਾਂ ਨੂੰ ਮੁਰਖ ਬਣਾ ਕੇ ਸਰਕਾਰ ਦੀ ਮਦਦ ਨਾਲ ਕਰੋੜਾਂ ਰੁਪਿਆ ਦਾ ਘੁਟਾਲਾ ਕੀਤਾ ਹੈ। ਜਿਸ ਕਾਰਨ ਲੋਕਾਂ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਹੈ। ਇਸਦੀ ਭਰਪਾਈ ਦੇ ਲਈ ਇਨ੍ਹਾਂ ਕੰਪਨੀਆਂ ਦੇ ਮਾਲਕ ਅਤੇ ਕੰਪਨੀਆਂ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਾਲ 2024 ਦੀ ਚੋਣ ਆਉਣ ਵਾਲੀ ਹੈ ਅਤੇ ਇਸ ’ਚ ਲੋਕ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਗੇ। ਕਿਉਂਕਿ ਜਦੋਂ ਦੀ ਸਰਕਾਰ ਸੱਤਾ ਚ ਆਈ ਹੈ ਉਸ ਸਮੇਂ ਤੋਂ ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲੇ ਇਸ ਸਰਕਾਰ ਨੇ ਵੱਡੇ ਲੋਕਾਂ ਦੇ ਨਾਲ ਮਿਲ ਕੇ ਕੀਤੇ ਹਨ। ਜਿਸਦਾ ਹਿਸਾਬ ਜਨਤਾ ਹੁਣ ਇਨ੍ਹਾਂ ਤੋਂ ਮੰਗੇਗੀ।

-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਭਿੱਖੀਵਿੰਡ ਪੁਲਿਸ ਨੇ ਬਲਦੇ ਸਿਵੇ ’ਚੋਂ ਕਬਜ਼ੇ ’ਚ ਲਈ ਨੌਜਵਾਨ ਦੀ ਲਾਸ਼

Related Post