PM ਮੋਦੀ ’ਤੇ ਵਿਵਾਦਿਤ ਬਿਆਨ ਦੇਣਾ ਇਸ ਕਾਂਗਰਸੀ ਆਗੂ ਨੂੰ ਪਿਆ ਭਾਰੀ, ਹੋਈ ਗ੍ਰਿਫਤਾਰੀ

By  Aarti December 13th 2022 11:00 AM -- Updated: December 13th 2022 11:02 AM

Congress Leader Arrested: ਮੱਧ ਪ੍ਰਦੇਸ਼ ਦੇ ਕਾਂਗਰਸੀ ਆਗੂ ਰਾਜਾ ਪਟੇਰੀਆ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ’ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਸਾਬਕਾ ਮੰਤਰੀ ਰਾਜਾ ਪਟੇਰੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਚੋਣ ਜਿੱਤਣ ਦੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਸੀ। 

ਰਾਜਾ ਪਟੇਰੀਆ ਦੇ ਬਿਆਨ ਤੋਂ ਬਾਅਦ ਕਾਫੀ ਨਿੰਦਾ ਹੋਈ ਸੀ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਭਾਰਤ ਜੋੜੇ ਯਾਤਰਾ ਦਾ ਨਾਟਕ ਕਰਨ ਵਾਲਿਆਂ ਦੀ ਅਸਲ ਸੱਚਾਈ ਸਾਹਮਣੇ ਆ ਰਹੀ ਹੈ। ਪੀਐੱਮ ਮੋਦੀ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਹਨ। ਕਾਂਗਰਸ ਦੀਆਂ ਅਸਲ ਭਾਵਨਾਵਾਂ ਹੁਣ ਸਾਹਮਣੇ ਆ ਰਹੀਆਂ ਹਨ। ਅਜਿਹੀਆਂ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਐਫਆਈਆਰ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ। 

ਕਾਬਿਲੇਗੌਰ ਹੈ ਕਿ ਕਾਂਗਰਸੀ ਆਗੂ ਪਟੇਰੀਆ ਆਪਣੇ ਵਰਕਰਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ  ਪੀਐਮ ਮੋਦੀ ਚੋਣਾਂ ਖ਼ਤਮ ਕਰਨਗੇ, ਪੀਐਮ ਮੋਦੀ ਧਰਮ, ਜਾਤ, ਭਾਸ਼ਾ ਦੇ ਆਧਾਰ 'ਤੇ ਵੰਡਣਗੇ। ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਦੀ ਜਾਨ ਨੂੰ ਖਤਰਾ ਹੈ। ਜੇਕਰ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਲਈ ਤਿਆਰ ਰਹੋ। ਆਪਣੇ ਇਸ ਬਿਆਨ ਤੋਂ ਬਾਅਦ ਰਾਜਾ ਪਟੇਰੀਆ ਵੱਲੋਂ ਸਫਾਈ ਵੀ ਦਿੱਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਹੱਤਿਆ ਸ਼ਬਦ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਕਿ ਹੱਤਿਆ ਦਾ ਮਤਲਬ ਹਾਰ ਹੈ।

ਇਹ ਵੀ ਪੜੋ: MLA ਬਲਜਿੰਦਰ ਕੌਰ ਨੂੰ ਮੁੱਖ ਵ੍ਹਿਪ ਵਜੋਂ ਮਿਲਿਆ ਅਹੁਦਾ, ਖਹਿਰਾ ਨੇ ਚੁੱਕੇ ਸਵਾਲ

Related Post