Bathinda ’ਚ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ; ਮੁਹਾਲੀ ਦੇ ਬਿਲਡਰ ’ਤੇ ਲਗਾਏ ਇਲਜਾਮ

ਮ੍ਰਿਤਕ ਨੇ ਮਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਸੀ ਜਿਸ ’ਚ ਉਸ ਨੇ ਮੁਹਾਲੀ ਦੇ ਬਿਲਡਰ ’ਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ। ਵੀਡੀਓ ’ਚ ਦਵਿੰਦਰ ਪਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਡਰ ਵੱਲ਼ੋਂ ਕਰੋੜਾਂ ਦੇ ਕਰੀਬ ਪੈਸੇ ਲਏ ਗਏ ਹਨ।

By  Aarti March 30th 2026 11:36 AM

ਬਠਿੰਡਾ ’ਚ ਇੱਕ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਪਛਾਣ ਦਵਿੰਦਰ ਪਾਲ ਨੱਤ ਵਜੋਂ ਹੋਈ ਹੈ ਜੋ ਕਿ ਕਾਂਗਰਸ ਨੇਤਾ ਸੁਖਰਾਜ ਨੱਤ ਦਾ ਪੁੱਤ ਦੱਸਿਆ ਜਾ ਰਿਹਾ ਹੈ। 

ਮ੍ਰਿਤਕ ਨੇ ਮਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਸੀ ਜਿਸ ’ਚ ਉਸ ਨੇ ਮੁਹਾਲੀ ਦੇ ਬਿਲਡਰ ’ਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ। ਵੀਡੀਓ ’ਚ ਦਵਿੰਦਰ ਪਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਡਰ ਵੱਲ਼ੋਂ ਕਰੋੜਾਂ ਦੇ ਕਰੀਬ ਪੈਸੇ ਲਏ ਗਏ ਹਨ। ਪਰ ਉਸ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਅਤੇ ਉਸ ਨੂੰ ਹੁਣ ਡਰਾਇਆ ਧਮਕਾਇਆ ਜਾ ਰਿਹਾ ਹੈ। ਜਿਸ ਕਾਰਨ ਹੁਣ ਉਹ ਕਦਮ ਚੁੱਕ ਰਿਹਾ ਹੈ। 

ਦਵਿੰਦਰ ਨੱਤ ਨੇ ਆਪਣੇ 30 ਬੋਰ ਪਿਸਤੌਲ ਨਾਲ ਗੋਲੀ ਮਾਰ ਲਈ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵੀਡੀਓ ’ਚ ਦਵਿੰਦਰ ਪਾਲ ਨੇ ਆਪਣੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਆਖੀ ਹੈ। 

ਦੱਸ ਦਈਏ ਕਿ ਬਠਿੰਡਾ ਪੁਲਿਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਦੇ ਆਧਾਰ ’ਤੇ ਅਤੇ ਮ੍ਰਿਤਕ ਦੀ ਮਾਤਾ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਬਠਿੰਡਾ ਦੇ ਸਿਟੀ ਐਸਪੀ ਨੇ ਦੱਸਿਆ ਕਿ ਵੀਡੀਓ ਦੇਖ ਆਧਾਰ ’ਤੇ ਅਤੇ ਮ੍ਰਿਤਕ ਦੀ ਮਾਤਾ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : kerosene Sale at Petrol Pump Rules : ਊਰਜਾ ਸੰਕਟ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ , ਪੈਟਰੋਲ ਪੰਪਾਂ ’ਤੇ ਮਿਲੇਗਾ ਮਿੱਟੀ ਦਾ ਤੇਲ

Related Post