Thu, Sep 3, 2026
Whatsapp

Video : ਸੁਨਾਮ 'ਚ CM ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ, ਪੁਲਿਸ ਨੇ ਛੱਤ 'ਤੇ ਚੜ੍ਹ ਫੜੇ ਲੋਕ, ਮਾਰਿਆ ਥੱਪੜ

CM Mann Protest Video : ਭਗਵੰਤ ਮਾਨ ਦੀ ਕਾਰਗੁਜਾਰੀ ਤੋਂ ਨਾਖੁਸ਼ ਲੋਕਾਂ ਨੇ ਉਨ੍ਹਾਂ ਦਾ ਕਾਲੇ ਝੰਡੇ ਵਿਖਾ ਕੇ ਵਿਰੋਧ ਕਰਨਾ ਚਾਹਿਆ ਤਾਂ ਪੰਜਾਬ ਪੁਲਿਸ ਨੇ ਚਲਦੇ ਪ੍ਰੋਗਰਾਮ ਦੌਰਾਨ ਆਪਣਾ ਰੂਦਰ ਰੂਪ ਵਿਖਾ ਦਿੱਤਾ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

Reported by:  PTC News Desk  Edited by:  KRISHAN KUMAR SHARMA -- September 03rd 2026 12:50 PM -- Updated: September 03rd 2026 01:10 PM
Video : ਸੁਨਾਮ 'ਚ CM ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ, ਪੁਲਿਸ ਨੇ ਛੱਤ 'ਤੇ ਚੜ੍ਹ ਫੜੇ ਲੋਕ, ਮਾਰਿਆ ਥੱਪੜ

Video : ਸੁਨਾਮ 'ਚ CM ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ, ਪੁਲਿਸ ਨੇ ਛੱਤ 'ਤੇ ਚੜ੍ਹ ਫੜੇ ਲੋਕ, ਮਾਰਿਆ ਥੱਪੜ

CM Mann Protest Video : ਪੰਜਾਬ 'ਚ ਆਮ ਆਦਮੀ ਪਾਰਟੀ (AAP) ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸਦੀ ਝਲਕ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਸੰਗਰੂਰ (Sangrur) ਦੇ ਸੁਨਾਮ 'ਚ ਵੇਖਣ ਨੂੰ ਮਿਲੀ, ਜਿਥੇ ਮੁੱਖ ਮੰਤਰੀ ਦਾ ਸੱਥ ਪ੍ਰੋਗਰਾਮ ਰੱਖਿਆ ਗਿਆ ਸੀ। ਪਰੰਤੂ ਜਦੋਂ ਭਗਵੰਤ ਮਾਨ ਦੀ ਕਾਰਗੁਜਾਰੀ ਤੋਂ ਨਾਖੁਸ਼ ਲੋਕਾਂ ਨੇ ਉਨ੍ਹਾਂ ਦਾ ਕਾਲੇ ਝੰਡੇ ਵਿਖਾ ਕੇ ਵਿਰੋਧ ਕਰਨਾ ਚਾਹਿਆ ਤਾਂ ਪੰਜਾਬ ਪੁਲਿਸ (Punjab Police Video) ਨੇ ਚਲਦੇ ਪ੍ਰੋਗਰਾਮ ਦੌਰਾਨ ਆਪਣਾ ਰੂਦਰ ਰੂਪ ਵਿਖਾ ਦਿੱਤਾ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਵੱਲੋਂ ਪਿੰਡ ਸ਼ੇਰੋਂ ਵਿਖੇ ਸੱਥ ਪ੍ਰੋਗਰਾਮ (CM Mann Sath Program) ਰੱਖਿਆ ਗਿਆ ਸੀ। ਇਸ ਦੌਰਾਨ ਜਦੋਂ ਮੁੱਖ ਮੰਤਰੀ ਇਕੱਠੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਾਖੁਸ਼ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਲਈ ਵਿਰੋਧ ਕਰਨਾ ਚਾਹਿਆ। ਇਸ ਲਈ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਕੋਠੇ 'ਤੇ ਚੜ੍ਹ ਕੇ ਕਾਲੇ ਝੰਡੇ ਵਿਖਾਉਣੇ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਜਦੋਂ ਭਗਵੰਤ ਮਾਨ ਨੂੰ ਕਾਲੀ ਝੰਡੀ ਵਿਖਾ ਰਿਹਾ ਹੈ ਤਾਂ ਪਹਿਲਾਂ ਇੱਕ ਕਮਾਂਡੋ ਰੋਕਣ ਜਾਂਦਾ ਹੈ, ਪਰ ਜਦੋਂ ਉਹ ਰੋਸ ਤੋਂ ਨਹੀਂ ਰੁਕਦਾ ਤਾਂ ਫਿਰ ਇੱਕ-ਇੱਕ ਕਰਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚਦੇ ਹਨ ਅਤੇ ਸ਼ਖਸ ਨੂੰ ਅੱਗਿਓ ਤੇ ਪਿੱਛੇ ਫੜ ਲੈਂਦੇ ਹਨ।

ਇਸ ਦੌਰਾਨ ਇੱਕ ਹੋਰ ਉਚ ਅਧਿਕਾਰੀ ਜਲਦੀ ਨਾਲ ਛੱਤ ਵੱਲ ਭੱਜ ਕੇ ਚੜ੍ਹਦਾ ਹੈ ਅਤੇ ਵੀਡੀਓ ਬਣਾ ਰਹੇ ਇੱਕ ਹੋਰ ਦੂਜੇ ਨੌਜਵਾਨ ਸ਼ਖਸ ਦੇ ਮੂੰਹ 'ਤੇ ਚਪੇੜ ਜੜ੍ਹ ਦਿੰਦਾ ਹੈ, ਜਿਸ ਦੌਰਾਨ ਉਸ ਦਾ ਮੋਬਾਈਲ ਵੀ ਡਿੱਗ ਜਾਂਦਾ ਹੈ।

ਇਸ ਪਿੱਛੋਂ ਪੁਲਿਸ ਕਾਲੇ ਝੰਡੇ ਵਿਖਾਉਣ ਵਾਲੇ ਸ਼ਖਸ ਨੂੰ ਆਪਣੇ ਹੱਥਾਂ ਨਾਲ ਜ਼ਬਰੀ ਮੂੰਹ ਬੰਦ ਕਰਕੇ ਹੇਠਾਂ ਲੈ ਜਾਂਦੀ ਹੈ।

ਪੰਜਾਬ ਪੁਲਿਸ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਚਲਦੇ ਪ੍ਰੋਗਰਾਮ ਦੌਰਾਨ ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੀ ਆਮ ਲੋਕਾਂ ਵੱਲੋਂ ਭਰਵੀਂ ਨਿਖੇਧੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਅਜਿਹੀ ਪਹਿਲੀ ਕਾਰਵਾਈ ਨਹੀਂ ਹੈ, ਪਹਿਲਾਂ ਵੀ ਮੁੱਖ ਮੰਤਰੀ ਦੇ ਸਮਾਗਮਾਂ ਦੌਰਾਨ ਪੁਲਿਸ ਤਸ਼ੱਦਦ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਇਹ ਵੀ ਪੜ੍ਹੋ...

ਪੰਜਾਬ ਦੀ ਵੋਟਰ ਸੂਚੀ ਵਿੱਚੋਂ Raghav Chadha ਦਾ ਨਾਮ ਗਾਇਬ ! ਸਾਂਸਦ ਨੇ AAP ਦੀ ਸਰਕਾਰ 'ਤੇ ਲਾਇਆ ਇਲਜ਼ਾਮ

Dearness Allowance ਮਾਮਲੇ ਦੀ ਸੁਣਵਾਈ ਸੋਮਵਾਰ ਤੱਕ ਮੁਅੱਤਲ, ਜਾਣੋ ਹੁਣ ਕੀ ਪਿਆ ਅੜਿੱਕਾ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK