Mansa Court News : ਜੱਜ ਨੇ ਸੁਣਾਈ 7 ਸਾਲ ਦੀ ਸਜ਼ਾ, ਕੈਦੀ ਦਾ ਫਿਰਿਆ ਸਿਰ, ਅਦਾਲਤ ਦੀ ਦੂਜੀ ਮੰਜਿਲ ਤੋਂ ਮਾਰੀ ਛਾਲ

Mansa Court News : ਅਦਾਲਤ ਵੱਲੋਂ ਇੱਕ ਮੁਲਜ਼ਮ ਨੂੰ 363/366 ਦੇ ਕੇਸ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਸ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਦੂਸਰੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਨੂੰ ਤੁਰੰਤ ਚੁੱਕਿਆ।

By  KRISHAN KUMAR SHARMA August 14th 2025 04:45 PM -- Updated: August 14th 2025 05:17 PM

Mansa Court Viral News : ਮਾਨਸਾ ਅਦਾਲਤ ਦੇ ਵਿੱਚ ਬਾਹਰ ਅੱਜ ਉਸ ਸਮੇਂ ਤਰਥੱਲੀ ਮੱਚ ਗਈ, ਜਦੋਂ ਅਦਾਲਤ ਵੱਲੋਂ ਇੱਕ ਮੁਲਜ਼ਮ ਨੂੰ 363/366 ਦੇ ਕੇਸ ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਸ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਦੂਸਰੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਨੂੰ ਤੁਰੰਤ ਚੁੱਕਿਆ।

ਮੌਕੇ ਦੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਅੱਜ ਅਦਾਲਤ ਵੱਲੋਂ ਸਜਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਉਸਨੇ ਅਦਾਲਤ ਦੇ ਵਿੱਚੋਂ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਹੇਠਾਂ ਆ ਕੇ ਇੱਕ ਜਨਰੇਟਰ ਦੇ ਉੱਪਰ ਡਿੱਗ ਪਿਆ। ਉਹਨਾਂ ਕਿਹਾ ਕਿ ਜਦੋਂ ਅਦਾਲਤ ਵੱਲੋਂ ਅਜਿਹੇ ਕੇਸ ਦੇ ਵਿੱਚ ਕਿਸੇ ਵਿਅਕਤੀ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਤੁਰੰਤ ਪੁਲਿਸ ਵੱਲੋਂ ਉਸਨੂੰ ਇੱਕ ਕਸਟਡੀ ਦੇ ਵਿੱਚ ਲਿਆ ਜਾਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਅਣਗਹਿਲੀ ਜਰੂਰ ਹੋਈ ਹੈ, ਜਿਸ ਕਾਰਨ ਉਸ ਵਿਅਕਤੀ ਵੱਲੋਂ ਅਦਾਲਤ ਦੇ ਵਿੱਚੋਂ ਫਰਾਰ ਹੋ ਕੇ ਛਾਲ ਮਾਰੀ ਗਈ ਹੈ।

ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਨੇ ਦੱਸਿਆ ਕਿ ਪਿੰਡ ਵੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ ਦੇ 363/366 ਦਾ ਮਾਮਲਾ ਦਰਜ ਸੀ, ਜਿਸ ਨੂੰ ਅੱਜ ਅੱਜ ਅਦਾਲਤ ਵੱਲੋਂ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਅਚਾਨਕ ਹੀ ਉਕਤ ਵਿਅਕਤੀ ਭੱਜ ਕੇ ਬਾਹਰ ਚਲਾ ਗਿਆ, ਜਿਸ ਦੇ ਤਹਿਤ ਉਸ ਨੇ ਹੇਠਾਂ ਛਾਲ ਮਾਰ ਦਿੱਤੀ ਤੇ ਉਸਨੂੰ ਫਿਲਹਾਲ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।

Related Post