Amritsar News : ਅੰਮ੍ਰਿਤਸਰ ਪੁਲਿਸ ਵੱਲੋਂ ਪਾਕਿਸਤਾਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ , ਨਾਬਾਲਿਗ ਸਮੇਤ 6 ਕਾਬੂ
Amritsar News : ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਪਾਕਿਸਤਾਨ ਅਧਾਰਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਨਾਬਾਲਿਗ ਸਮੇਤ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 6 ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਹਨ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸੋਸ਼ਲ ਮੀਡੀਆ ਦੀ ਮਦਦ ਨਾਲ ਇਹ ਸਾਰੇ ਵਿਅਕਤੀ ਇਕ ਦੂਜੇ ਦੇ ਸੰਪਰਕ ਵਿੱਚ ਆਏ ਅਤੇ ਗਰੁੱਪ ਬਣਾਕੇ ਹਥਿਆਰਾਂ ਦੀ ਤਸਕਰੀ ਜਾਲ ਨੂੰ ਚਲਾ ਰਹੇ ਸਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਿੱਧੇ ਤੌਰ 'ਤੇ ਪਾਕਿਸਤਾਨ ਅਧਾਰਤ ਹੈਂਡਲਸ ਨਾਲ ਸੰਪਰਕ ਵਿੱਚ ਸਨ। ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਜਾ ਰਹੇ ਇਹ ਹਥਿਆਰ ਮਾਝਾ ਅਤੇ ਦੁਆਬਾ ਖੇਤਰ ਦੇ ਅਪਰਾਧੀਆਂ ਤੱਕ ਪਹੁੰਚਾਏ ਜਾਂਦੇ ਸਨ।
ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜਵਾਨ ਮੁੱਖ ਤੌਰ 'ਤੇ ਬਾਰਡਰ ਇਲਾਕਿਆਂ ਦੇ ਰਹਿਣ ਵਾਲੇ ਹਨ ਅਤੇ ਜੇਲ੍ਹ ਵਿੱਚ ਰਹਿੰਦੇ ਹੋਏ ਇਹਨਾਂ ਦੇ ਲਿੰਕ ਬਣੇ ਸਨ। ਪਕੜੇ ਗਏ 5 ਦੋਸ਼ੀਆਂ ਉਤੇ ਪਹਿਲਾਂ ਤੋਂ ਵੀ ਆਪਰਾਧਿਕ ਮਾਮਲੇ ਦਰਜ ਹਨ। ਕਮਿਸ਼ਨਰ ਭੁੱਲਰ ਨੇ ਕਿਹਾ ਕਿ ਮਾਝੇ ਅਤੇ ਦੁਆਬੇ ਖੇਤਰ ਵਿੱਚ ਹੋਰ ਸੰਭਾਵਿਤ ਕੜੀਆਂ ਨੂੰ ਖੰਗਾਲਣ ਲਈ ਲਗਾਤਾਰ ਜਾਂਚ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵੀ ਜਾਂਚ ਅਧੀਨ ਹੈ ਕਿ ਭੇਜੇ ਗਏ ਹਥਿਆਰ ਅੱਗੇ ਕਿਹੜਿਆਂ ਗੈਂਗਾਂ ਜਾਂ ਅਪਰਾਧੀਆਂ ਤੱਕ ਜਾਣੇ ਸੀ।
- PTC NEWS