ਮੋਗਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਲਾਟ ਵਿੱਚੋਂ ਮਿਲੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ

By  Shameela Khan September 12th 2023 11:45 AM -- Updated: September 12th 2023 11:46 AM

ਫਰੀਦਕੋਟ: ਕੋਟਕਪੂਰਾ ਬਾਈਪਾਸ ਨਜ਼ਦੀਕ ਪਲਾਟ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦੀ ਨਸ਼ੇ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। 


ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰੇ ਦੇ ਦਾ ਰਹਿਣ ਵਾਲਾ ਸੀ। ਜਿਸਦੀ ਉਮਰ ਮਹਿਜ਼ 25 ਸਾਲਾਂ ਦੀ ਸੀ। ਅਮਨਦੀਪ ਆਪਣੇ ਮਾਤਾ ਪਿਤਾ ਦਾ ਇੱਕਲੌਤਾ ਪੁੱਤਰ ਸੀ।

ਦਰਅਸਲ ਅਮਨਦੀਪ ਦੇ ਨਾਲ ਮੌਜੂਦ ਸਾਥੀ ਨੇ ਮੀਡੀਆ ਸਾਹਮਣੇ ਕਿਹਾ ਕਿ ਬੀਤੀ ਰਾਤ ਉਹ ਦੋਵੇਂ ਮੋਗਾ ਦੇ ਗਾਂਧੀ ਰੋਡ ਤੋਂ ਚਿੱਟਾ ਲੈ ਕੇ ਆਏ ਸੀ ਅਤੇ ਬਾਅਦ ਵਿੱਚ ਉਹ ਦੋਵੇਂ ਚਿੱਟੇ ਦਾ ਟੀਕਾ ਲਗਾ ਕੇ ਨਸ਼ੇ ਦੀ ਹਾਲਤ ਵਿੱਚ ਪਲਾਟ 'ਚ ਹੀ ਸੌਂ ਗਏ। ਜਦੋਂ ਸਵੇਰੇ ਉੱਠ ਕੇ ਉਸਨੇ ਅਮਨਦੀਪ ਨੂੰ ਉਠਾਇਆ ਤਾਂ ਉਹ ਨਹੀਂ ਉਠਿਆ। ਜਿਸਦੀ ਸੂਚਨਾ ਉਸਨੇ ਪਿੰਡ ਵਾਸੀਆਂ ਨੂੰ ਦਿੱਤੀ। 

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਅਸੀਂ ਪੁਲਿਸ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਅਤੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 




Related Post