ਕਿਸਾਨਾਂ ਅਤੇ ਖੇਤੀ ਮਾਹਿਰਾਂ ਦੇ ਵਧਦੇ ਵਿਰੋਧ ਦੇ ਵਿਚਕਾਰ ਜੈਨੇਟਿਕਲੀ ਮੋਡੀਫਾਈਡ ਸਰ੍ਹੋਂ 'ਤੇ ਬਹਿਸ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸੋਮਵਾਰ ਨੂੰ ਜੈਨੇਟਿਕਲੀ ਮੋਡੀਫਾਈਡ (ਜੀਐਮ) ਸਰ੍ਹੋਂ ਦੇ ਮੁੱਦੇ 'ਤੇ ਚਰਚਾ ਕਰਨ ਲਈ ਵਿਧਾਨ ਸਭਾ ਵਿੱਚ ਬਹਿਸ ਬੁਲਾਈ ਗਈ ਸੀ।

By  Jasmeet Singh January 16th 2023 03:55 PM

ਚੰਡੀਗੜ੍ਹ, 16 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸੋਮਵਾਰ ਨੂੰ ਜੈਨੇਟਿਕਲੀ ਮੋਡੀਫਾਈਡ (ਜੀਐਮ) ਸਰ੍ਹੋਂ ਦੇ ਮੁੱਦੇ 'ਤੇ ਚਰਚਾ ਕਰਨ ਲਈ ਵਿਧਾਨ ਸਭਾ ਵਿੱਚ ਬਹਿਸ ਬੁਲਾਈ ਗਈ ਸੀ। ਸੰਧਵਾਂ ਨੇ ਕਿਹਾ ਕਿ ਕਿਉਂਕਿ ਇਸ ਮੁੱਦੇ ਦੇ ਗੰਭੀਰ ਪ੍ਰਭਾਵ ਹਨ ਖਾਸ ਕਰਕੇ ਪੰਜਾਬ ਦੇ ਕਿਸਾਨਾਂ 'ਤੇ, ਇਸ ਲਈ ਇਸ 'ਤੇ ਡੂੰਘਾਈ ਨਾਲ ਚਰਚਾ ਦੀ ਲੋੜ ਹੈ। ਇਸ ਲਈ ਅਸੀਂ ਸਾਰੇ ਬੋਰਡਾਂ ਜੀ.ਐਮ. ਸਰ੍ਹੋਂ ਦੇ ਹੱਕ ਵਿੱਚ ਅਤੇ ਵਿਰੁੱਧ ਵਿੱਚ ਕਿਸਾਨਾਂ ਸਮੇਤ ਖੇਤੀ ਮਾਹਿਰਾਂ, ਵਿਗਿਆਨੀਆਂ ਅਤੇ ਹੋਰ ਹਿੱਸੇਦਾਰਾਂ ਨੂੰ ਵਿਧਾਨ ਸਭਾ ਵਿੱਚ ਚਰਚਾ ਕਰਨ ਲਈ ਸੱਦਾ ਦਿੱਤਾ। 

ਚੰਡੀਗੜ੍ਹ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਈ ਹਿੱਸੇਦਾਰਾਂ ਨੇ ਅੱਜ ਪੰਜਾਬ ਰਾਜ ਸਰਕਾਰ ਨੂੰ ਲੁਧਿਆਣਾ ਵਿੱਚ ਬੀਜੀ ਗਈ ਜੀ.ਐਮ.ਐਚ.ਟੀ. ਸਰ੍ਹੋਂ ਦੀ ਫਸਲ ਨੂੰ ਤੁਰੰਤ ਨਸ਼ਟ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵਾਤਾਵਰਨ ਲਈ ਹਰਬੀਸਾਈਡ ਟਾਲਰੈਂਟ (ਐੱਚ. ਟੀ.) ਜੀ.ਐਮ ਸਰ੍ਹੋਂ ਨੂੰ ਜਾਰੀ ਕਰਨ ਦੀ ਮਨਜ਼ੂਰੀ ਵਾਪਸ ਲੈਣ ਲਈ ਕਹੇ। ਹਿੱਸੇਦਾਰਾਂ ਵਿੱਚ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਟਿਕਾਊ ਖੇਤੀਬਾੜੀ ਕਾਰਕੁਨ, ਖੇਤੀਬਾੜੀ ਨੀਤੀ ਵਿਸ਼ਲੇਸ਼ਕ, ਕਿਸਾਨ ਯੂਨੀਅਨ ਦੇ ਨੇਤਾ, ਉਦਯੋਗ ਦੇ ਪ੍ਰਤੀਨਿਧ ਅਤੇ ਵਿਗਿਆਨਕ ਮਾਹਰ ਸ਼ਾਮਲ ਸਨ।

ਪੰਜਾਬ ਅਸੈਂਬਲੀ ਦੇ ਸਪੀਕਰ ਦੁਆਰਾ ਆਯੋਜਿਤ ਇੱਕ ਖੁੱਲੀ ਬਹਿਸ ਵਿੱਚ ਵੱਖ-ਵੱਖ ਹਿੱਸੇਦਾਰਾਂ ਨੇ ਇਸ ਗੱਲ 'ਤੇ ਸਹਿਮੰਤੀ ਪ੍ਰਗਟਾਈ ਕਈ ਜੀ.ਐਮ.ਐਚ.ਟੀ ਸਰ੍ਹੋਂ ਕਈ ਤਰੀਕਿਆਂ ਨਾਲ ਖ਼ਤਰਨਾਕ ਹੈ ਅਤੇ ਘੱਟੋ-ਘੱਟ 15 ਰੈਗੂਲੇਟਰੀ ਸਮਝੌਤਿਆਂ ਅਤੇ ਉਲੰਘਣਾਵਾਂ ਨੇ ਇਸਦੀ ਪ੍ਰਵਾਨਗੀ ਲਈ ਰਾਹ ਪੱਧਰਾ ਕੀਤਾ ਹੈ। ਰਾਜ ਸਰਕਾਰ ਨਾਲ ਸਲਾਹ ਨਹੀਂ ਕੀਤੀ ਗਈ ਹੈ ਅਤੇ ਪੰਜਾਬ ਜੋ ਕਿ ਗੰਭੀਰ ਵਾਤਾਵਰਣ ਸਿਹਤ ਸੰਕਟ ਨਾਲ ਜੂਝ ਰਿਹਾ ਹੈ। ਕਿਸੇ ਵੀ ਜੀ.ਐਮ.ਐਚ.ਟੀ ਸਰ੍ਹੋਂ ਦੀ ਕਾਸ਼ਤ ਬਰਦਾਸ਼ਤ ਨਹੀਂ ਕਰ ਸਕਦਾ ਹੈ।

Related Post