Viral Video: ਕ੍ਰਿਸ਼ਨ ਦੀ ਭਗਤੀ 'ਚ ਡੁੱਬਿਆ ਹਿਰਨ; ਭਗਤਾਂ ਨਾਲ ਨੱਚ-ਨੱਚ ਕੀਤਾ ਕੀਰਤਨ

ਇਸਕੋਨ ਮੰਦਰ ਅਤੇ ਮਥੁਰਾ ਅਤੇ ਵ੍ਰਿੰਦਾਵਨ ਵਰਗੇ ਸਥਾਨਾਂ ਵਿੱਚ ਤੁਸੀਂ ਬਹੁਤ ਸਾਰੇ ਕ੍ਰਿਸ਼ਨ ਭਗਤਾਂ ਨੂੰ ਕੀਰਤਨ ਦੀ ਧੁਨ 'ਤੇ ਨੱਚਦੇ ਹੋਏ ਦੇਖਿਆ ਹੋਵੇਗਾ। ਪਰ ਕੀ ਤੁਸੀਂ ਕਦੇ ਕਿਸੇ ਹਿਰਨ ਨੂੰ ਕੀਰਤਨ ਦੀ ਧੁਨ 'ਤੇ ਨੱਚਦੇ ਦੇਖਿਆ ਹੈ? ਜੇਕਰ ਨਹੀਂ ਦੇਖਿਆ ਤਾਂ ਇਕ ਵਾਰ ਇਹ ਵੀਡੀਓ ਜ਼ਰੂਰ ਦੇਖੋ।

By  Jasmeet Singh May 27th 2023 10:43 AM -- Updated: May 27th 2023 10:46 AM

Viral Video: ਕੀਰਤਨ ਦੀ ਧੁਨ ਇੰਨੀ ਮਨਮੋਹਕ ਹੁੰਦੀ ਹੈ ਕਿ ਇਸ ਨੂੰ ਸੁਣ ਕੇ ਹਰ ਕੋਈ ਇਸ ਵਿੱਚ ਮਗਨ ਹੋ ਜਾਣਾ ਚਾਹੁੰਦਾ ਹੈ। ਇਸਕੋਨ ਮੰਦਰ ਅਤੇ ਮਥੁਰਾ ਅਤੇ ਵ੍ਰਿੰਦਾਵਨ ਵਰਗੇ ਸਥਾਨਾਂ ਵਿੱਚ ਤੁਸੀਂ ਬਹੁਤ ਸਾਰੇ ਕ੍ਰਿਸ਼ਨ ਭਗਤਾਂ ਨੂੰ ਕੀਰਤਨ ਦੀ ਧੁਨ 'ਤੇ ਨੱਚਦੇ ਹੋਏ ਦੇਖਿਆ ਹੋਵੇਗਾ। ਪਰ ਕੀ ਤੁਸੀਂ ਕਦੇ ਕਿਸੇ ਹਿਰਨ ਨੂੰ ਕੀਰਤਨ ਦੀ ਧੁਨ 'ਤੇ ਨੱਚਦੇ ਦੇਖਿਆ ਹੈ? ਜੇਕਰ ਨਹੀਂ ਦੇਖਿਆ ਤਾਂ ਇਕ ਵਾਰ ਇਹ ਵੀਡੀਓ ਜ਼ਰੂਰ ਦੇਖੋ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਕ IFS ਅਧਿਕਾਰੀ ਨੇ ਸ਼ੇਅਰ ਕੀਤਾ ਅਤੇ ਨਾਲ ਹੀ ਲਿਖਿਆ ਹੈ - ਬੱਚਿਆਂ ਨਾਲ ਕੀਰਤਨ ਦਾ ਆਨੰਦ ਮਾਣ ਰਿਹਾ ਹੈ ਇੱਕ ਕਾਲਾ ਹਿਰਨ।

ਕਿਥੋਂ ਦਾ ਵੀਡੀਓ ਅਤੇ ਕਿਵੇਂ ਹੋਇਆ ਵਾਇਰਲ 
ਫਿਲਹਾਲ ਇਹ ਵੀਡੀਓ ਕਿੱਥੋਂ ਦਾ ਹੈ ਅਤੇ ਕਦੋਂ ਫਿਲਮਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀ ਨੇ ਇਸ ਵੀਡੀਓ ਨੂੰ ਵਟਸਐਪ ਫਾਰਵਰਡ ਦੱਸਿਆ ਹੈ। 27 ਸੈਕਿੰਡ ਦੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਬਲਗਾਂ ਦੇ ਨਾਲ ਬੱਚਿਆਂ ਦਾ ਇੱਕ ਸਮੂਹ ਮੰਜੀਰਾ ਵਜਾ ਝੂਮ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇੜੇ ਇਕ ਕਥਿਤ ਕਾਲਾ ਹਿਰਨ ਵੀ ਨਜ਼ਰ ਆ ਰਿਹਾ ਹੈ। ਜੋ ਆਪਣੀ ਥਾਂ ਉੱਚੀ-ਉੱਚੀ ਛਾਲਾਂ ਮਾਰ ਰਿਹਾ ਹੈ। ਹੁਣ ਇਸ ਗੱਲ ਵਿੱਚ ਕਿੰਨੀ ਸਚਾਈ ਹੈ ਕਿ ਇਹ ਹਿਰਨ ਕੀਰਤਨ ਦੀ ਧੁਨ 'ਤੇ ਨੱਚ ਰਿਹਾ ਹੈ ਜਾਂ ਇਸ ਤਰ੍ਹਾਂ ਕੁੱਦ ਰਿਹਾ ਇਹ ਤੁਸੀਂ ਆਪ ਵੇਖ ਕੇ ਫੈਸਲਾ ਕਰੋ।


ਭਗਵਾਨ ਕ੍ਰਿਸ਼ਨ ਤੇ ਹਿਰਨ ਦਾ ਸਬੰਧ 
ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਆਈਐਫਐਸ ਅਧਿਕਾਰੀ ਸੁਸ਼ਾਂਤ ਨੰਦਾ ਨੇ ਲਿਖਿਆ ਹੈ  ਕਿ ਭਾਰਤ ਵਿੱਚ ਕਾਲੇ ਹਿਰਨ ਨੂੰ ਕ੍ਰਿਸ਼ਨਾਸਰ, ਕ੍ਰਿਸ਼ਨਾ ਜਿੰਕਾ ਅਤੇ ਕ੍ਰਿਸ਼ਨਾਮ੍ਰਿਗ ਕਿਹਾ ਜਾਂਦਾ ਹੈ। ਹਿੰਦੂ ਮਿਥਿਹਾਸ ਅਨੁਸਾਰ ਕਾਲਾ ਹਿਰਨ ਭਗਵਾਨ ਕ੍ਰਿਸ਼ਨ ਦੇ ਰੱਥ ਨੂੰ ਖਿੱਚਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ ਹੋਰ ਸ਼ਰਧਾਲੂਆਂ ਵਾਂਗ ਮਨ ਤੋਂ ਕੀਰਤਨ ਦਾ ਆਨੰਦ ਲੈ ਰਿਹਾ ਹੈ। ਵੀਡੀਓ ਨੂੰ ਹੁਣ ਤੱਕ 1 ਲੱਖ 84 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 3 ਹਜ਼ਾਰ ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ। ਵੀਡੀਓ 'ਤੇ ਲੋਕ ਕਾਫੀ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ 'ਇਹ ਬਹੁਤ ਪਿਆਰਾ ਹੈ'। ਇੱਕ ਹੋਰ ਨੇ ਲਿਖਿਆ 'ਇਹ ਇੱਕ ਪਾਲਤੂ ਹਿਰਨ ਲੱਗ ਰਿਹਾ ਹੈ।'

ਇਹ ਵੀ ਪੜ੍ਹੋ: 
ਕੀ ਹੈ ਸੇਂਗੋਲ ਦਾ ਇਤਿਹਾਸ ਜਿਸ ਨੂੰ ਨਵੇਂ ਸੰਸਦ ਭਵਨ 'ਚ ਸਥਾਪਤ ਕਰੇਗੀ ਮੋਦੀ ਸਰਕਾਰ?
ਉੱਤਰਾਖੰਡ ਵਿੱਚ ਮੌਸਮ ਹੋਇਆ ਸਾਫ਼, ਸ਼ਰਧਾਲੂਆਂ ਲਈ ਮੁੜ ਸ਼ੁਰੂ ਹੋਵੇਗੀ ਯਾਤਰਾ

Related Post