ਡਾਇਓਸਿਸ ਆਫ ਚੰਡੀਗੜ੍ਹ ਦੇ ਬਿਸ਼ਪ 'ਤੇ ਲੱਖਾਂ ਦੇ ਘਪਲੇ ਦੇ ਦੋਸ਼

By  Ravinder Singh November 8th 2022 03:02 PM

ਚੰਡੀਗੜ੍ਹ : ਡਾਇਓਸਿਸ ਆਫ ਚੰਡੀਗੜ੍ਹ ਦੇ ਕਈ ਸਾਬਕਾ ਅਹੁਦੇਦਾਰਾਂ ਨੇ ਮੌਜੂਦਾ ਬਿਸ਼ਪ ਉਤੇ ਲੱਖਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਡਾਇਓਸਿਸ ਆਫ ਚੰਡੀਗੜ੍ਹ, ਲੁਧਿਆਣਾ ਤੇ ਸਾਬਕਾ ਕਾਰਜਕਾਰੀ ਮੈਂਬਰ ਅਮਰੀਅਨ ਗਿੱਲ ਅਤੇ ਐਸਐਸ ਗੈਮਲ ਬਿਸ਼ਪ ਵਾਰਿਸ ਮਸੀਹ ਸਾਬਕਾ ਬਿਸ਼ਪ ਡਾਇਓਸਿਸ ਆਫ ਦਿੱਲੀ ਨੇ ਚੰਡੀਗੜ੍ਹ ਸਥਿਤ ਪ੍ਰੈਸ ਕਲੱਬ ਵਿਚ ਕਾਨਫਰੰਸ ਦੌਰਾਨ ਵੱਡੇ ਖ਼ੁਲਾਸੇ ਕੀਤੇ।

ਬਿਸ਼ਪ ਮਸੀਹ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਡਾਇਓਸਿਸ ਆਫ ਚੰਡੀਗੜ੍ਹ ਦੇ ਬਿਸ਼ਪ ਦੀਆਂ ਚੋਣਾਂ ਹੀ ਗੈਰਕਾਨੂੰਨੀ ਤਰੀਕੇ ਨਾਲ ਕਰਵਾਈਆਂ ਗਈਆਂ ਹਨ। ਇਸ ਚੋਣ ਵਿਚ ਡੇਂਜਲ ਪੀਪਲ ਨੂੰ ਬਿਸ਼ਪ ਚੁਣਿਆ ਗਿਆ ਜਦਕਿ ਚਰ ਆਫ ਨਾਰਥ ਇੰਡੀਆ ਦੇ ਸੰਵਿਧਾਨ ਮੁਤਾਬਕ ਉਹ ਇਸ ਅਹੁਦੇ ਉਤੇ ਚੋਣ ਨਹੀਂ ਲੜ ਸਕਦੇ ਸਨ। ਇਹ ਚੋਣ 9 ਸਤੰਬਰ 2020 ਨੂੰ ਹੋਈਆਂ ਅਤੇ ਉਦੋਂ ਡੇਂਜਲ ਪੀਪਲ ਮਾਡਰੇਟਰ ਕਮਿਸ਼ਨਰੀ ਸਨ। ਉਨ੍ਹਾਂ ਨੇ ਕਮਿਸ਼ਨਰੀ ਤੋਂ ਅਸਤੀਫਾ ਦੇ ਕੇ ਚੋਣ ਲੜਨੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਲਈ ਉਨ੍ਹਾਂ ਨੇ ਬਿਸ਼ਪ ਰਹਿਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਇਸ ਲਈ ਚੋਣ ਨੂੰ ਨਾਜਾਇਜ਼ ਐਲਾਨਿਆ ਜਾਣਾ ਚਾਹੀਦਾ ਹੈ। ਮਸੀਹ ਨੇ ਕਿਹਾ ਕਿ ਲੁਧਿਆਣਾ ਦੇ ਸੇਂਟ ਥਾਮਸ ਸਕੂਲ ਵਿਚ ਮਾਡਰੇਟਰ ਕਮਿਸ਼ਨਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਤਾਬਾਂ ਤੋਂ ਮਿਲੀ 9.21 ਲੱਖ ਰੁਪਏ ਦੀ ਕਮਿਸ਼ਨ ਦਾ ਘਪਲਾ ਕੀਤਾ। ਇਸ ਰਕਮ ਦਾ ਉਨ੍ਹਾਂ ਨੇ ਕੋਈ ਹਿਸਾਬ ਨਹੀਂ ਦਿੱਤਾ ਅਤੇ ਸਭ ਡਕਾਰ ਗਏ। ਉਨ੍ਹਾਂ ਨੇ ਰਕਮ ਅਕਾਊਂਟਸ ਬੁੱਕ ਵਿਚ ਨਹੀਂ ਦਿਖਾਈ। ਇਸ ਤੋਂ ਇਲਾਵਾ ਸੇਂਟ ਥਾਮਸ ਸਕੂਲ ਵਿਚ ਕੰਸਟ੍ਰਕਸ਼ਨ ਤੇ ਪੇਂਟ ਦਾ ਠੇਕਾ ਉਨ੍ਹਾਂ ਨੇ ਆਪਣੇ ਦੋਸਤ ਨੂੰ ਦਵਾ ਦਿੱਤਾ ਅਤੇ ਲੱਖਾਂ ਦੀ ਕਮਿਸ਼ਨਰ ਵਿਚ ਘਪਲਾ ਕਰ ਦਿੱਤਾ। ਇੰਨਾ ਹੀ ਨਹੀਂ, ਡਾਇਓਸਿਸ ਆਫ ਚੰਡੀਗੜ੍ਹ ਦੇ ਇੰਗਲਿਸ਼ ਮੀਡੀਅਮ ਸਕੂਲ ਵਿਚ ਕਿਤਾਬਾਂ ਵਿਚ ਡਰੈੱਸ ਆਦਿ ਦੀ ਕਮਿਸ਼ਨ ਜੋ ਕਿ ਲੱਖਾਂ ਰੁਪਏ ਵਿਚ ਹਨ, ਨੂੰ ਵੀ ਡੇਂਜਲ ਪੀਪਲ ਨੇ ਡਕਾਰ ਲਿਆ। ਉਸ ਦਾ ਵੀ ਉਨ੍ਹਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ। ਯੂਨਾਈਟਿਡ ਕ੍ਰਿਸ਼ਚਿਅਨ ਇੰਸਟੀਚਿਊਟ ਦੀ ਜਲੰਧਰ ਵਿਚ 100 ਏਕੜ ਜ਼ਮੀਨ ਨੂੰ ਠੇਕੇ ਉਤੇ ਦੇਣ ਵਿਚ ਵੀ ਉਨ੍ਹਾਂ ਨੇ ਲੱਖਾਂ ਦਾ ਘਪਲਾ ਕੀਤਾ। ਇਹ ਜ਼ਮੀਨ ਉਨ੍ਹਾਂ ਨੇ ਆਪਣੇ ਚਹੇਤੇ ਨੂੰ ਘੱਟ ਰੇਟ ਉਤੇ ਹੀ ਠੇਕੇ ਉਤੇ ਦੇ ਦਿੱਤੀ ਜਦਕਿ ਉਸ ਤੋਂ ਜ਼ਿਆਦਾ ਇਨਕਮ ਹਾਸਲ ਹੋ ਸਕਦੀ ਸੀ।

ਇਹ ਵੀ ਪੜ੍ਹੋ : ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਬਾਰੇ ਵੱਡਾ ਐਲਾਨ

ਬਿਸ਼ਵ ਵਾਰਿਸ ਮਸੀਹ ਨੇ ਦੋਸ਼ ਲਗਾਇਆ ਕਿ ਬਿਸ਼ਪ ਡੇਂਜਲ ਮਸੀਹ ਦ ਬੋਰਡ ਆਫ ਐਜੂਕੇਸ਼ਨ ਚਰਚ ਆਫ ਨਾਰਥ ਇੰਡੀਆ ਜਬਲਪੁਰ ਡਾਇਓਸਿਸ ਦੇ ਚੇਅਰਮੈਨ ਬਿਸ਼ਪ ਪੀਸੀ ਸਿੰਘ ਦੇ ਖਾਸ ਹਨ। ਪੀਸੀ ਸਿੰਘ ਨੂੰ ਹਾਲ ਹੀ ਵਿਚ ਆਰਥਿਕ ਅਪਰਾਧ ਵਿੰਗ ਨੇ ਕਰੋੜਾਂ ਦੀ ਜ਼ਮੀਨ ਦੇ ਘਪਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਪੀਸੀ ਸਿੰਘ ਨੇ ਡੇਂਜਲ ਪੀਪਲ ਨੂੰ ਚੰਡੀਗੜ੍ਹ ਵਿਚ ਬਿਸ਼ਪ ਬਣਾਇਆ ਸੀ। ਇਸ ਲਈ ਡੇਂਜਲ ਪੀਪਲ ਨੂੰ ਵੀ ਤੁਰੰਤ ਇਸ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ।


Related Post