ਈਡੀ ਨੇ ਮੁਹਾਲੀ ਦੇ ਰੀਅਲ ਐਸਟੇਟ ਗਰੁੱਪ ਦੇ ਪ੍ਰਮੋਟਰ ਪ੍ਰਵੀਨ ਅਤੇ ਨੀਰਜ ਕਾਂਸਲ ’ਤੇ ਕੱਸਿਆ ਸ਼ਿਕੰਜਾ
ਇਸ ਕਾਰਵਾਈ ਤੋਂ ਪਹਿਲਾਂ ਈਡੀ ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ M/s Chandigarh Royale City Promoters Pvt Ltd (CRCPL) ਅਤੇ ਰੋਇਲ ਐਸਟੇਟ ਗਰੁੱਪ ਨਾਲ ਸੰਬੰਧਿਤ ਚੰਡੀਗੜ੍ਹ, ਜੀਰਕਪੁਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।
Mohali News : ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੀਅਲ ਅਸਟੇਟ ਗਰੁੱਪ ਦੇ ਪ੍ਰਮੋਟਰ ਪ੍ਰਵੀਨ ਕੰਸਲ ਅਤੇ ਨੀਰਜ ਕੰਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਹ ਗ੍ਰਿਫਤਾਰੀ ਕਥਿਤ ਜਮੀਨ ਘੁਟਾਲੇ, ਜਾਅਲੀ ਦਸਤਾਵੇਜ਼ਾਂ ਤੇ ਸ਼ੱਕੀ ਵਿੱਤੀ ਲੈਣ-ਦੇਣ ’ਚ ਹੋਈ ਹੈ।
ਇਸ ਕਾਰਵਾਈ ਤੋਂ ਪਹਿਲਾਂ ਈਡੀ ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ M/s Chandigarh Royale City Promoters Pvt Ltd (CRCPL) ਅਤੇ ਰੋਇਲ ਐਸਟੇਟ ਗਰੁੱਪ ਨਾਲ ਸੰਬੰਧਿਤ ਚੰਡੀਗੜ੍ਹ, ਜੀਰਕਪੁਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।
ਮਿਲੀ ਜਾਣਕਾਰੀ ਮੁਤਾਬਿਕ ਈਡੀ ਵੱਲੋਂ ਪ੍ਰਵੀਨ ਕਾਂਸਲ, ਨੀਰਜ ਕਾਂਸਲ, ਦਲਜੀਤ ਸਿੰਘ, ਅਨੁਰਾਗ ਮਿਢਾ, ਲਿਆਕਤ ਅਲੀ, ਸੁਮਿਤ ਬੰਸਲ ਅਤੇ ਹੋਰ ਸਬੰਧਿਤ ਵਿਅਕਤੀਆਂ ਅਤੇ ਇਕਾਈਆਂ ਨਾਲ ਜੁੜੀਆਂ ਥਾਵਾਂ ‘ਤੇ ਤਲਾਸ਼ੀਆਂ ਕੀਤੀਆਂ ਗਈਆਂ। ਕਾਰਵਾਈ ਦੌਰਾਨ ਕਈ ਸ਼ੱਕੀ ਦਸਤਾਵੇਜ਼, ਡਿਜ਼ਿਟਲ ਡਿਵਾਈਸ, ਵਿੱਤੀ ਰਿਕਾਰਡ ਅਤੇ ਜਾਇਦਾਦ ਨਾਲ ਸੰਬੰਧਿਤ ਕਾਗਜ਼ਾਤ ਜ਼ਬਤ ਕੀਤੇ ਗਏ।
ਇਹ ਕਾਰਵਾਈ ਮੁਹਾਲੀ-ਜ਼ੀਰਕਪੁਰ ਬੈਲਟ ਦੇ ਰੀਅਲ ਐਸਟੇਟ ਪ੍ਰੋਜੈਕਟਾਂ ‘ਤੇ ਵੱਧ ਰਹੀ ਜਾਂਚ ਦੇ ਦਰਮਿਆਨ ਸਾਹਮਣੇ ਆਈ ਹੈ, ਜਿੱਥੇ ਪ੍ਰੋਜੈਕਟਾਂ ਵਿੱਚ ਦੇਰੀ, ਵਿੱਤੀ ਗੜਬੜੀਆਂ ਅਤੇ ਡਿਵੈਲਪਮੈਂਟ ਅਥਾਰਿਟੀਆਂ ਦੇ ਬਕਾਏ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ : Chandigarh ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ; ਰੇਲਵੇ ਵਿਭਾਗ ਨੇ 29 ਟ੍ਰੇਨਾਂ ਦਾ ਬਦਲਿਆ ਰੂਟ, ਇਸ ਕਾਰਨ ਲਿਆ ਗਿਆ ਫੈਸਲਾ