Fri, May 29, 2026
Whatsapp
Live Updates

Punjab MC Elections 2026 Result Live : ਪੰਜਾਬ ਦੀਆਂ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ; ਕਈ ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ, ਕਈ ਜਗ੍ਹਾ ਨਤੀਜਿਆਂ ਨੂੰ ਲੈ ਕੇ ਵਿਵਾਦ View in English

Punjab MC Elections 2026 Result Live : 8 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਲਈ 29 ਮਈ ਨੂੰ ਸਵੇਰੇ 8 ਵਜੇ ਤੋਂ ਨਤੀਜਿਆਂ ਲਈ ਗਿਣਤੀ ਸ਼ੁਰੂ ਹੋ ਜਾਵੇਗੀ, ਜੋ ਕਿ ਕੁੱਲ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਵਾਰ ਆਨਲਾਈਨ ਨਤੀਜਿਆਂ ਲਈ ਲਿੰਕ ਵੀ ਜਾਰੀ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- May 29th 2026 07:00 AM -- Updated: May 29th 2026 08:41 PM
Punjab MC Elections 2026 Result Live : ਪੰਜਾਬ ਦੀਆਂ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ; ਕਈ ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ, ਕਈ ਜਗ੍ਹਾ ਨਤੀਜਿਆਂ ਨੂੰ ਲੈ ਕੇ ਵਿਵਾਦ

Punjab MC Elections 2026 Result Live : ਪੰਜਾਬ ਦੀਆਂ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ; ਕਈ ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ, ਕਈ ਜਗ੍ਹਾ ਨਤੀਜਿਆਂ ਨੂੰ ਲੈ ਕੇ ਵਿਵਾਦ

  • 08:41 PM, May 29 2026
    Punjab Municipal Election Result : ਨਗਰ ਪੰਚਾਇਤ ਕੋਟਸਮੀਰ ਦੀਆਂ ਕੁੱਲ 13 ਸੀਟਾਂ

    ਸ਼੍ਰੋਮਣੀ ਅਕਾਲੀ ਦਲ 9 ਤੇ ਰਿਹਾ ਜੇਤੂ 

    ਆਜ਼ਾਦ ਉਮੀਦਵਾਰ ਜਿਨਾਂ ਨੂੰ ਅਕਾਲੀ ਦਲ ਨੇ ਸਮਰਥਨ ਕੀਤਾ ਸੀ 2 ਜੇਤੂ 

    ਇੱਕ ਕਾਂਗਰਸ ਜੇਤੂ ਰਹੀ 

    ਇੱਕ ਤੇ ਆਪ ਜੇਤੂ ਰਹੀ

  • 07:32 PM, May 29 2026
    Punjab Municipal Election Result : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣ ਨਤੀਜੇ

    ਆਮ ਆਦਮੀ ਪਾਰਟੀ ਦੇ 22 ਉਮੀਦਵਾਰ ਜੇਤੂ

    ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰ

    ਕਾਂਗਰਸ ਦੇ 4 ਅਤੇ ਇੱਕ ਬੀਜੇਪੀ ਪਾਰਟੀ ਦਾ ਉਮੀਦਵਾਰ ਜੇਤੂ

  • 06:16 PM, May 29 2026
    Punjab Municipal Election Result : ਮਜੀਠਾ ਨਗਰ ਕੌਂਸਲ ਚੋਣ ਨਤੀਜੇ

    13 ਵਾਰਡਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ 6 ਵਾਰਡਾਂ 'ਚ ਜਿੱਤ ਕੀਤੀ ਹਾਸਲ

    ਆਮ ਆਦਮੀ ਪਾਰਟੀ ਦੀ ਝੋਲੀ ਪਏ 7 ਵਾਰਡ

  • 06:15 PM, May 29 2026
    Punjab Municipal Election Result : ਨੁਰਮਹਿਲ ਨਗਰ ਕੌਂਸਲ ਚੋਣਾਂ ਦੇ 13 ਵਾਰਡਾਂ ਦੇ ਵਿੱਚ ਆਏ ਨਤੀਜਿਆਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਝੰਡੀ

    13 ਵਿੱਚੋਂ 8 ਤੇ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹੱਥ ਕੀਤੀ ਹੈ ਚਾਰ ਤੇ ਆਮ ਆਦਮੀ ਪਾਰਟੀ ਅਤੇ ਇੱਕ 'ਤੇ ਭਾਜਪਾ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ।

    1 ਨੰਬਰ ਵਾਰਡ 'ਚ ਰਾਜਨ ਆਮ ਆਦਮੀ ਪਾਰਟੀ

    2 ਨੰਬਰ ਵਾਰਡ ਤੋਂ ਸੁਭਾਸ਼ ਚੰਦਰ ਆਮ ਆਦਮੀ ਪਾਰਟੀ

    3 ਨੰਬਰ ਵਾਰਡ ਸੁਖਵਿੰਦਰ ਕੌਰ ਅਜਾਦ

    4 ਨੰਬਰ ਵਾਰਡ ਤੋਂ  ਦੀਪਕ ਕੁਮਾਰ  ਅਜ਼ਾਦ ਜੇਤੂ

    5 ਨੰਬਰ ਵਾਰਡ ਏਕਤਾ ਨਾਈਅਰ ਅਜ਼ਾਦ

    6 ਨੰਬਰ ਵਾਰਡ ਦਿਨੇਸ਼ ਕੁਮਾਰ ਬੀਜੇਪੀ

    7 ਨੰਬਰ ਵਾਰਡ ਮਮਤਾ ਬਾਲੂ ਅਜ਼ਾਦ 

    8 ਨੰਬਰ ਵਾਰਡ ਕੁਲਦੀਪ ਕੁਮਾਰ ਦੀਪਾ ਅਜ਼ਾਦ 

    9 ਨੰਬਰ ਵਾਰਡ ਸੋਨੀਆ ਆਮ ਆਦਮੀ ਪਾਰਟੀ 

    10 ਨੰਬਰ ਵਾਰਡ ਪ੍ਰਿਯੰਕਾ ਮਿਸ਼ਰ ਆਮ ਆਦਮੀ ਪਾਰਟੀ 

    11 ਨੰਬਰ ਵਾਰਡ ਰਜਨੀ ਅਜ਼ਾਦ 

    12 ਨੰਬਰ ਵਾਰਡ ਰਕੇਸ਼ ਕੁਮਾਰ ਅਜ਼ਾਦ 

    13 ਨੰਬਰ ਵਾਰਡ ਜੰਗ ਬਹਾਦਰ ਕੋਹਲੀ ਅਜ਼ਾਦ ਜੇਤੂ ਰਹੇ ਹਨ

  • 06:09 PM, May 29 2026
    ਕਪੂਰਥਲਾ ਤੇ ਸੁਲਤਾਨਪੁਰ ਲੋਧੀ 'ਚ ਕਾਂਗਰਸ ਦਾ ਦਬਦਬਾ ਰਿਹਾ

    Punjab Municipal Election Result : ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਰਾਣਾ ਪਰਿਵਾਰ ਦੇ ਸਿਆਸੀ ਦਬਦਬੇ ਨੂੰ ਸਾਬਤ ਕਰ ਦਿੱਤਾ ਹੈ। ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਰਾਣਾ ਪਰਿਵਾਰ ਨੇ ਆਪਣੀ ਮਜ਼ਬੂਤ ਪਕੜ ਕਾਇਮ ਰੱਖੀ ਹੈ।

    ਕਪੂਰਥਲਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ ਕਾਂਗਰਸ ਨੇ 31 ਸੀਟਾਂ ‘ਤੇ ਜਿੱਤ ਹਾਸਿਲ ਕਰਕੇ ਸਪੱਸ਼ਟ ਬਹੁਮਤ ਆਪਣੇ ਨਾਮ ਕੀਤਾ। ਇਸ ਜਿੱਤ ਨੂੰ ਸਾਬਕਾ ਕੈਬਿਨੇਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਸਿਆਸੀ ਪ੍ਰਭਾਵ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਭਾਵੇਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਕਪੂਰਥਲਾ ਵਿੱਚ ਕਾਂਗਰਸ ਨੇ ਵੱਡੀ ਲੀਡ ਨਾਲ ਆਪਣਾ ਕਬਜ਼ਾ ਬਰਕਰਾਰ ਰੱਖਿਆ।

    ਉਧਰ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ ਰਾਣਾ ਇੰਦਰਪ੍ਰਤਾਪ ਦੇ ਆਜ਼ਾਦ ਧੜੇ ਨੇ 7 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ। ਆਮ ਆਦਮੀ ਪਾਰਟੀ ਨੂੰ 5 ਸੀਟਾਂ ਮਿਲੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਇੱਕ ਸੀਟ ‘ਤੇ ਸੰਤੋਖ ਕਰਨਾ ਪਿਆ।

    ਇਹ ਨਤੀਜੇ ਸਾਫ਼ ਦਰਸਾਉਂਦੇ ਹਨ ਕਿ ਕਪੂਰਥਲਾ ਵਿੱਚ ਪਿਓ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਵਿੱਚ ਪੁੱਤਰ ਰਾਣਾ ਇੰਦਰਪ੍ਰਤਾਪ ਦਾ ਸਿਆਸੀ ਦਬਦਬਾ ਅੱਜ ਵੀ ਕਾਇਮ ਹੈ। ਦੋਵਾਂ ਸ਼ਹਿਰਾਂ ਵਿੱਚ ਰਾਣਾ ਪਰਿਵਾਰ ਨੇ ਆਪਣੀ ਪਕੜ ਮਜ਼ਬੂਤ ਕਰਦਿਆਂ ਵਿਰੋਧੀਆਂ ਨੂੰ ਵੱਡਾ ਸੰਦੇਸ਼ ਦਿੱਤਾ ਹੈ।

  • 05:57 PM, May 29 2026
    Punjab Municipal Election Result : ਨੰਗਲ ਨਗਰ ਕੌਂਸਲ ਦੇ 19 ਵਾਰਡਾਂ ਦੇ ਚੋਣ ਨਤੀਜੇ

    ਆਮ ਆਦਮੀ ਪਾਰਟੀ :-7

    ਕਾਂਗਰਸ:-8

    ਬੀਜੇਪੀ-3

    ਆਜ਼ਾਦ:-1

  • 05:24 PM, May 29 2026
    Punjab Municipal Election Result : ਮੁਹਾਲੀ ਜ਼ਿਲ੍ਹੇ 'ਚ ਨਗਰ ਕੌਂਸਲ ਚੋਣ ਨਤੀਜੇ

    ਡੇਰਾਬੱਸੀ - ਕੁੱਲ ਸੀਟਾਂ: 19

    ਆਪ: 12

    ਕਾਂਗਰਸ : 02

    ਸ਼੍ਰੋਮਣੀ ਅਕਾਲੀ ਦਲ: 03

    ਭਾਜਪਾ: 02

  • 05:23 PM, May 29 2026
    Punjab Municipal Election Result : ਮੁਹਾਲੀ ਜ਼ਿਲ੍ਹੇ 'ਚ ਨਗਰ ਕੌਂਸਲ ਚੋਣ ਨਤੀਜੇ

    ਬਨੂੜ - ਕੁੱਲ ਸੀਟਾਂ: 13

    ਆਪ: 10

    ਕਾਂਗਰਸ: 03


    ਕੁਰਾਲੀ - ਕੁੱਲ ਸੀਟਾਂ: 17

    ਆਪ: 06

    ਕਾਂਗਰਸ : 05

    ਸ਼੍ਰੋਮਣੀ ਅਕਾਲੀ ਦਲ: 01

    ਭਾਜਪਾ: 01

    ਆਜ਼ਾਦ : 04

  • 05:21 PM, May 29 2026
    Punjab Municipal Election Result : ਮੁਹਾਲੀ ਨਗਰ ਨਿਗਮ ਨਤੀਜੇ

    ਵਾਰਡ 1 - ਚਰਨਜੀਤ ਕੌਰ (INC)

    ਵਾਰਡ 3 - ਗੁਰਮੀਤ ਕੌਰ (ਆਪ)

    ਵਾਰਡ 4 - ਹਰਬਿੰਦਰ ਸਿੰਘ (ਆਪ)

    ਵਾਰਡ 5 - ਅਰਵਿੰਦਰ ਕੌਰ (ਆਪ)

    ਵਾਰਡ 6 - ਡਾ: ਸੰਨੀ ਸਿੰਘ ਆਹਲੂਵਾਲੀਆ (ਆਪ)

    ਵਾਰਡ 7 - ਇੰਦਰ ਪ੍ਰੀਤ ਕੌਰ ਪ੍ਰਿੰਸ (ਸ਼੍ਰੋਮਣੀ ਅਕਾਲੀ ਦਲ)

    ਵਾਰਡ 8 - ਗੁਰਮੁਖ ਸਿੰਘ (ਆਪ)

    ਵਾਰਡ 9 - ਕੁਲਦੀਪ ਕੌਰ ਕੰਗ (ਸ਼੍ਰੋਮਣੀ ਅਕਾਲੀ ਦਲ)

    ਵਾਰਡ 10 - ਪਰਮਜੀਤ ਸਿੰਘ ਕਾਹਲੋਂ (ਆਜ਼ਾਦ)

    ਵਾਰਡ 11 - ਹਰਵਿੰਦਰ ਕੌਰ ਲੰਗ (ਆਪ)

    ਵਾਰਡ 12 - ਅਨੁਰਾਧਾ (INC)

    ਵਾਰਡ 13 - ਕੁਲਦੀਪ ਕੌਰ (ਆਜ਼ਾਦ)

    ਵਾਰਡ 14 - ਕਮਲਪ੍ਰੀਤ ਸਿੰਘ ਬੈਦਵਾਨ (ਇੰ. ਸੀ.)

    ਵਾਰਡ 17 - ਨੀਟੂ (ਆਪ)

  • 05:12 PM, May 29 2026
    ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 18 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਕਰਾਰ


  • 05:12 PM, May 29 2026
    ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਕਰਾਰ


  • 04:52 PM, May 29 2026
    ਪਹਿਲਾਂ ਹੀ ਪੱਟੀਆਂ ਹੋਈਆਂ ਸੀ ਬਕਸੇ ਦੀਆਂ ਸੀਲਾਂ- ਸ਼੍ਰੋਮਣੀ ਅਕਾਲੀ ਦਲ

    ਸ਼੍ਰੋਮਣੀ ਅਕਾਲੀ ਦਲ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੋਗਾ ਨਗਰ ਨਿਗਮ ਦੇ 50 ਵਾਰਡਾਂ ਦੀ ਕਾਊਂਟਿੰਗ ਸਮੇਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਧੱਕਾ ਕੀਤਾ ਗਿਆ। ਕਈ ਉਮੀਦਵਾਰਾਂ ਨੇ ਕਿਹਾ ਕਿ ਸਾਡੇ ਬਕਸਿਆਂ ਦੀਆਂ ਸੀਲਾਂ ਸਾਡੇ ਚੈੱਕ ਕਰਾਉਣ ਤੋਂ ਪਹਿਲਾਂ ਹੀ ਪੁੱਟੀਆਂ ਹੋਈਆਂ ਸੀ ਜਿਸ ਤੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਸਾਡੇ ਨਾਲ ਧੱਕਾ ਹੋਇਆ। 


  • 04:39 PM, May 29 2026
    ਬਰਨਾਲਾ ਨਗਰ ਨਿਗਮ ’ਤੇ AAP ਦਾ ਕਬਜ਼ਾ
    • ਕਾਂਗਰਸ ਦੇ 2 ਉਮੀਦਵਾਰਾਂ ਨੇ ਕੀਤੀ ਜਿੱਤ ਦਰਜ 
    • BJP ਨੇ 7 ਸੀਟਾਂ ’ਤੇ ਕੀਤੀ ਜਿੱਤ ਦਰਜ 
    • ਆਜ਼ਾਦ ਉਮੀਦਵਾਰ ਜਿੱਤੇ 5 ਸੀਟਾਂ
    • AAP ਨੇ 36 ਵਾਰਡਾਂ ’ਤੇ ਕੀਤੀ ਜਿੱਤ ਦਰਜ 
  • 04:38 PM, May 29 2026
    ਨਗਰ ਕੌਂਸਲ ਨੰਗਲ ਚੋਣਾਂ: ਦੋ ਗੇੜਾਂ ਦੀ ਗਿਣਤੀ ਮੁਕੰਮਲ, ਕਾਂਗਰਸ ਅਤੇ ਆਪ ਵਿਚਕਾਰ ਸਖ਼ਤ ਟੱਕਰ

    ਕੁੱਲ ਵਾਰਡ : 19

    ਨਗਰ ਕੌਂਸਲ ਨੰਗਲ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਪਹਿਲੇ ਅਤੇ ਦੂਜੇ ਗੇੜ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਹੁਣ ਤੱਕ ਐਲਾਨੇ ਨਤੀਜਿਆਂ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਇੱਕ ਵਾਰਡ ਦਾ ਨਤੀਜਾ ਹਾਲੇ ਪੈਂਡਿੰਗ ਹੈ।

    ਪਹਿਲੇ ਗੇੜ ਦੇ ਨਤੀਜੇ (ਵਾਰਡ ਨੰਬਰ 1 ਤੋਂ 6)

    ਵਾਰਡ ਨੰਬਰ 1 – ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ

    ਵਾਰਡ ਨੰਬਰ 2 – ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ

    ਵਾਰਡ ਨੰਬਰ 3 – ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ

    ਵਾਰਡ ਨੰਬਰ 4 – ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ

    ਵਾਰਡ ਨੰਬਰ 5 – ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਉਮੀਦਵਾਰ ਜੇਤੂ

    ਵਾਰਡ ਨੰਬਰ 6 – ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ

    ਦੂਜੇ ਗੇੜ ਦੇ ਨਤੀਜੇ (ਵਾਰਡ ਨੰਬਰ 7 ਤੋਂ 12 ਅਤੇ 19)

    • ਵਾਰਡ ਨੰਬਰ 7 – ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ
    • ਵਾਰਡ ਨੰਬਰ 8 – ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
    • ਵਾਰਡ ਨੰਬਰ 9 – ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ
    • ਵਾਰਡ ਨੰਬਰ 10 – ਨਤੀਜਾ ਪੈਂਡਿੰਗ
    • ਵਾਰਡ ਨੰਬਰ 11 – ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
    • ਵਾਰਡ ਨੰਬਰ 12 – ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
    • ਵਾਰਡ ਨੰਬਰ 19 – ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ

    ਦੋ ਗੇੜਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ 6 ਵਾਰਡਾਂ, ਆਮ ਆਦਮੀ ਪਾਰਟੀ ਨੂੰ 5 ਵਾਰਡਾਂ ਅਤੇ ਭਾਜਪਾ ਨੂੰ 1 ਵਾਰਡ ਵਿੱਚ ਜਿੱਤ ਮਿਲੀ ਹੈ, ਜਦਕਿ ਵਾਰਡ ਨੰਬਰ 10 ਦਾ ਨਤੀਜਾ ਆਉਣਾ ਬਾਕੀ ਹੈ। ਬਾਕੀ ਵਾਰਡਾਂ ਦੀ ਗਿਣਤੀ ਜਾਰੀ ਹੈ।

  • 04:33 PM, May 29 2026
    ਫਰੀਦਕੋਟ ਨਗਰ ਕੌਂਸਲ ਦੇ ਆਏ ਨਤੀਜੇ
    • AAP ਨੇ 10 ਸੀਟਾਂ ’ਤੇ ਕੀਤਾ ਕਬਜ਼ਾ
    • ਕਾਂਗਰਸ ਨੇ 8 ਸੀਟਾਂ ਤੇ ਕੀਤੀ ਜਿੱਤ ਦਰਜ 
    • ਸਾਰੇ 24 ਵਾਰਡਾਂ ਦੇ ਆਏ ਨਤੀਜੇ 
    • ਸ਼੍ਰੋਮਣੀ ਅਕਾਲੀ ਦਲ ਖਾਤੇ ’ਚ ਪਈਆਂ 7 ਸੀਟਾਂ 
  • 04:28 PM, May 29 2026
    ਮਜੀਠਾ ਨਗਰ ਨਿਗਮ ਤੇ ਨਗਰ ਕੌਂਸਲ ਦੇ ਚੋਣ ਨਤੀਜੇ

    5 ਵਾਰਡਾਂ ’ਚ AAP ਤੇ 4 ’ਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਕੀਤੀ ਹਾਸਿਲ 

  • 04:04 PM, May 29 2026
    ਪਠਾਨਕੋਟ ਨਗਰ ਨਿਗਮ ਚੋਣ ਨਤੀਜੇ
    • ਕੁੱਲ ਵਾਰਡ - 50
    • ਆਮ ਆਦਮੀ ਪਾਰਟੀ- 06
    • ਕਾਂਗਰਸ - 11
    • ਬੀਜੇਪੀ- 13
    • ਸ਼੍ਰੋਮਣੀ ਅਕਾਲੀ ਦਲ- 00 
  • 04:03 PM, May 29 2026
    ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਘੇਰੀ ਮਾਨ ਸਰਕਾਰ
  • 03:34 PM, May 29 2026
    ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 1 ਤੋਂ ਲੈ ਕੇ 6 ਤੱਕ ਪਹਿਲੇ ਗੇੜ ਦੀ ਗਿਣਤੀ ਪੂਰੀ ਹੋਈ

    ਵਾਰਡ ਨੰਬਰ 1 ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ 

    ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ 

    ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ 

    ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ 

    ਵਾਰਡ ਨੰਬਰ 5 ਤੋਂ ਬੀਜੇਪੀ ਦਾ ਉਮੀਦਵਾਰ ਜੇਤੂ 

    ਵਾਰਡ ਨੰਬਰ 6 ਤੋਂ ਕਾਂਗਰਸ ਦਾ ਉਮੀਦਵਾਰ ਜੇਤੂ ਹੈ।

    ਦੂਸਰੇ ਗੇੜ ਵਿੱਚ ਅਗਲੇ ਛੇ ਵਾਰਡਾਂ ਦੀ ਗਿਣਤੀ ਦਾ ਪ੍ਰਕਿਰਿਆ ਸ਼ੁਰੂ ਹੈ।

  • 03:02 PM, May 29 2026
    ਚੋਣ ਨਤੀਜਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ

    ਸ਼ਾਮ 5 ਵਜੇ ਮੁੱਖ ਮੰਤਰੀ ਮਾਨ ਦੀ ਪ੍ਰੈਸ ਕਾਨਫਰੰਸ 

  • 02:38 PM, May 29 2026
    Samana MC Election Result 2026 : ਸਭ ਤੋਂ ਹੌਟ ਏਰੀਏ ਸਮਾਣਾ 'ਚ ਅਕਾਲੀ ਦਲ ਦੀ ਚੜ੍ਹਤ

  • 02:37 PM, May 29 2026
    PTC News ਦੀ ਖ਼ਬਰ ਤੋਂ ਬਾਅਦ ਐਕਟਿਵ ਹੋਏ Amritsar DC ਨਤੀਜਿਆਂ 'ਚ ਦੇਰੀ Bikram Majithia ਨੇ ਚੁੱਕੇ ਸੀ ਸਵਾਲ

  • 02:37 PM, May 29 2026
    ਮੁਹਾਲੀ ’ਚ ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰਾਂ ਦੀ ਜਿੱਤ
    • ਵਾਰਡ ਨੰਬਰ 9 ਤੋਂ ਕੁਲਦੀਪ ਕੌਰ ਕੰਗ ਰਹੇ ਜੇਤੂ 
    • ਕੁਲਦੀਪ ਕੌਰ ਕੰਗ ਲਗਾਤਾਰ ਤੀਜੀ ਵਾਰ ਜਿੱਤੇ
    • ਵਾਰਡ ਨੰਬਰ 7 ’ਚ ਵੀ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ
    • ਵਾਰਡ ਨੰਬਰ 7 ਤੋਂ ਇੰਦਰਪ੍ਰੀਤ ਕੌਰ ਪ੍ਰਿੰਸ ਨੇ ਜਿੱਤ ਕੀਤੀ ਹਾਸਿਲ
    • ਵਾਰਡ ਨੰਬਰ 44 ਤੋਂ ਸੁਖਬੀਰ ਸਿੰਘ ਗਿੱਲ ਰਹੇ ਜੇਤੂ 
  • 02:30 PM, May 29 2026

    Punjab Municipal Election Result : ਪਾਇਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ-2 ਗੁਰਪ੍ਰੀਤ ਸਿੰਘ ਅਤੇ ਵਾਰਡ ਨੰਬਰ-9 ਬਲਵਿੰਦਰ ਕੌਰ ਜੇਤੂ ਰਹੇ।

  • 02:29 PM, May 29 2026

    Punjab Municipal Election Result : ਪੰਜਾਬ ਲੋਕ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 5 ਤੋਂ ਜੇਤੂ ਰਹੇ ਹਨ।

  • 02:29 PM, May 29 2026
    Punjab Municipal Election Result : ਮੁਹਾਲੀ ਨਗਰ ਨਿਗਮ ਨਤੀਜੇ

    ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੇ ਵਾਰਡ ਨੰਬਰ 42 ਤੋਂ ਚੋਣ ਜਿੱਤੀ

  • 02:27 PM, May 29 2026
    Punjab Municipal Election Result : ਮੁਹਾਲੀ ਨਗਰ ਨਿਗਮ ਚੋਣ ਨਤੀਜੇ

    ਵਾਰਡ 7 - ਪ੍ਰਿੰਸ (ਅਕਾਲੀ ਦਲ)

    ਵਾਰਡ 8 - ਗੁਰਮੁਖ ਸਿੰਘ (ਆਪ)

    ਵਾਰਡ 12 - ਅਨੁਰਾਧਾ (ਕਾਂਗਰਸ)

    ਵਾਰਡ 13 - ਕੁਲਦੀਪ ਕੌਰ (ਆਜ਼ਾਦ)

    ਵਾਰਡ 9 - ਕੁਲਦੀਪ ਕੌਰ ਕੰਗ (ਅਕਾਲੀ ਦਲ)

  • 02:18 PM, May 29 2026
    Punjab Municipal Election Result : ਮੋਰਿੰਡਾ 'ਚ 'ਆਪ' ਦਾ ਪੱਤਾ ਸਾਫ਼

    ਮੋਰਿੰਡਾ ਨਗਰ ਕੌਂਸਲ ਦੇ 15 ਵਾਰਡਾਂ 'ਚ 10 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਤੇ 4 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਅਤੇ ਅਕਾਲੀ ਦਲ ਦੇ ਇਕ ਉਮੀਦਵਾਰ ਨੇ ਜਿੱਤ ਦਰਜ ਕਰਵਾਈ, ਜਦ ਕਿ ਆਮ ਆਦਮੀ ਪਾਰਟੀ ਦਾ ਮੋਰਿੰਡਾ ਵਿਚ ਖਾਤਾ ਵੀ ਨਹੀਂ ਖੁੱਲ ਸਕਿਆ।

  • 02:17 PM, May 29 2026
    Punjab Municipal Election Result : ਰੋਪੜ ਜ਼ਿਲ੍ਹੇ 'ਚ ਨਗਰ ਕੌਂਸਲ ਨਤੀਜੇ

    ਰੋਪੜ ਜ਼ਿਲ੍ਹੇ ਵਿਚ ਪੈਂਦੀਆਂ ਰੋਪੜ ਤੇ ਮੋਰਿੰਡਾ ਨਗਰ ਕੋਸਲ ਅਤੇ ਚਮਕੋਰ ਸਾਹਿਬ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਹੈਰਾਨੀਜਨਕ ਰਹੇ। 21 ਵਾਰਡਾਂ ਵਾਲੀ ਨਗਰ ਕੌਂਸਲ ਰੋਪੜ ਦੇ ਵਿੱਚ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੇ 17 ਉਮੀਦਵਾਰ ਜਿੱਤੇ ਸਨ ਜਦ ਕਿ ਇਸ ਵਾਰ ਕਾਂਗਰਸ ਪਾਰਟੀ ਦਾ ਕੇਵਲ ਇੱਕ ਹੀ ਉਮੀਦਵਾਰ ਜਿਤ ਹਾਸਲ ਕਰ ਸਕਿਆ।

    ਇਸ ਤੋਂ ਇਲਾਵਾ ਇੱਕ ਅਜ਼ਾਦ ਉਮੀਦਵਾਰ ਨੇ ਜਿੱਤ ਦਰਜ ਕਰਵਾਈ ਜਦ ਕਿ ਭਾਜਪਾ ਦੇ 4 ਅਤੇ ਅਕਾਲੀ ਦਲ ਦੇ 3 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਅਤੇ 12 ਸੀਟਾਂ ਨੇ ਜਿੱਤ ਕੇ ਆਮ ਆਦਮੀ ਪਾਰਟੀ ਨਗਰ ਕੌਂਸਲ ਰੋਪੜ ਵਿੱਚ ਬਹੁਮਤ ਸਾਬਤ ਕਰਦੀ ਹੋਈ ਦਿਖਾਈ ਦੇ ਰਹੀ ਹੈ।

    ਚਮਕੌਰ ਸਾਹਿਬ ਨਗਰ ਪੰਚਾਇਤ ਦੇ 13 ਵਾਰਡਾਂ ਵਿੱਚੋ 11 ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਜੈਤੂ ਰਹੇ ਜਦ ਕਿ ਇੱਥੇ ਆਮ ਆਦਮੀ ਪਾਰਟੀ ਦੇ 2 ਉਮੀਦਵਾਰਾ ਹੀ ਜਿੱਤ ਸਕੇ ਹਨ। 

  • 02:08 PM, May 29 2026
    Punjab Municipal Election Result : ਟਾਂਡਾ ਨਗਰ ਕੌਂਸਲ ਨਤੀਜੇ

    ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਿਨਾ ਵੈਦ 479 ਵੋਟਾਂ ਨਾਲ ਜੇਤੂ ਰਹੀ। ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਦੇਵ ਰਾਮ 469 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰੋਜ ਬਾਲਾ 463 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 4 ਅਤੇ 5 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਕ੍ਰਮਵਾਰ 650 ਅਤੇ 414 ਵੋਟਾਂ ਨਾਲ ਜੇਤੂ ਰਹੇ।

    ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਸੇਠ ਰਾਮ ਨੂੰ 582 ਵੋਟਾਂ ਮਿਲੀਆਂ; ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਨੂੰ 402 ਵੋਟਾਂ ਮਿਲੀਆਂ; ਅਤੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਵੜੈਚ 349 ਵੋਟਾਂ ਨਾਲ ਜੇਤੂ ਰਹੇ।

    ਇਸੇ ਤਰ੍ਹਾਂ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿਤਪਾਲ ਕੌਰ ਨੇ 510 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਖੰਨਾ ਨੇ 364 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ।

    ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਬਖ਼ਸ਼ ਕੌਰ ਨੇ 684 ਵੋਟਾਂ ਪ੍ਰਾਪਤ ਕੀਤੀਆਂ; ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀ ਕ੍ਰਿਸ਼ਨ ਨੇ 667 ਵੋਟਾਂ ਪ੍ਰਾਪਤ ਕੀਤੀਆਂ; ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਿੰਦਰ ਕੌਰ ਨੇ 453 ਵੋਟਾਂ ਪ੍ਰਾਪਤ ਕੀਤੀਆਂ; ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਨੇ 438 ਵੋਟਾਂ ਪ੍ਰਾਪਤ ਕੀਤੀਆਂ; ਅਤੇ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵੰਤ ਕੌਰ ਨੇ 382 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ।

  • 02:06 PM, May 29 2026
    Punjab Municipal Election Result : ਸੁਲਤਾਨਪੁਰ ਲੋਧੀ ਨਗਰ ਕੌਂਸਲ ਨਤੀਜੇ

    ਵਾਰਡ ਨੰਬਰ 01 ਸੰਦੀਪ ਕੌਰ ਗਿੱਲ 172 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 02 ਤੋਂ ਜਤਿੰਦਰ ਸੇਠੀ 133 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 03 ਤੋਂ ਰਵੀ ਕਾਂਤਾ  65 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 04 ਤੋਂ ਪਵਨ ਕੁਮਾਰ 168 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 05 ਤੋਂ ਗੁਰਜੀਤ ਕੌਰ 400 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 06 ਤੋਂ ਰਾਜੀਵ ਧੀਰ 333 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 07 ਤੋਂ ਅਮਰਜੀਤ ਕੌਰ 265 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 08 ਤੋਂ ਸੰਦੀਪ ਕੌਰ ਚੀਮਾ 222 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 09 ਤੋਂ ਪ੍ਰਿਆ ਧੀਰ 264 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 10 ਤੋਂ ਦਿਨੇਸ਼ ਧੀਰ 180 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 11 ਤੋਂ ਸਿਮਰਪ੍ਰੀਤ ਕੌਰ 55 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 12 ਤੋਂ ਬੀਬੀ ਗੁਰਵਿੰਦਰ ਕੌਰ 26 ਵੋਟਾਂ ਨਾਲ ਜੇਤੂ 

    ਵਾਰਡ ਨੰਬਰ 13 ਤੋਂ ਕਸ਼ਮੀਰ ਸਿੰਘ ਨੰਬਰਦਾਰ 86 ਵੋਟਾਂ ਨਾਲ ਜੇਤੂ 

  • 02:05 PM, May 29 2026
    Punjab Municipal Election Result : ਰਾਜਪੁਰਾ ਨਗਰ ਕੌਂਸਲ ਨਤੀਜੇ

    ਰਾਜਪੁਰਾ ਵਾਰਡ ਨੰਬਰ 19 ਕਾਂਗਰਸੀ ਉਮੀਦਵਦਾਰ ਕਮਲਪ੍ਰੀਤ ਕੌਰ 123 ਵੋਟਾਂ ਨਾਲ ਜਿੱਤੇ

    ਵਾਰਡ ਨੰਬਰ 23 ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ 93 ਵੋਟਾਂ ਨਾਲ ਜਿੱਤੇ

  • 02:04 PM, May 29 2026

    ਨਗਰ ਕੌਂਸਲ - ਸੁਜਾਨਪੁਰ

    ਕੁੱਲ ਵਾਰਡ: 15

    ਆਪ: 4

    ਕਾਂਗਰਸ: 4

    ਭਾਜਪਾ: 4

    ਆਜ਼ਾਦ: 3

  • 02:03 PM, May 29 2026
    ਬਰਨਾਲਾ 'ਚ 'ਆਪ' ਨੇ ਸ਼ੁਰੂਆਤੀ ਨਤੀਜਿਆਂ ਵਿੱਚ 32 ਵਿੱਚੋਂ 24 ਸੀਟਾਂ 'ਤੇ ਜਿੱਤੀ

    ਬਰਨਾਲਾ ਨਗਰ ਨਿਗਮ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਤੋਂ ਅੱਗੇ ਨਿਕਲ ਗਈ ਹੈ, ਜਿਸ ਨੇ ਇੱਕ ਵੱਡੀ ਲੀਡ ਸਥਾਪਤ ਕੀਤੀ ਹੈ। ਨਿਗਮ ਦੀਆਂ ਕੁੱਲ 50 ਸੀਟਾਂ ਲਈ ਚੱਲ ਰਹੀ ਵੋਟਾਂ ਦੀ ਗਿਣਤੀ ਦੇ ਵਿਚਕਾਰ, ਆਮ ਆਦਮੀ ਪਾਰਟੀ ਨੇ 32 ਵਾਰਡਾਂ ਵਿੱਚੋਂ 24 ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਇੱਕ ਪਾਸੜ ਫਾਇਦਾ ਹਾਸਲ ਕੀਤਾ ਹੈ, ਜਿਨ੍ਹਾਂ ਦੇ ਨਤੀਜੇ ਹੁਣ ਤੱਕ ਐਲਾਨੇ ਜਾ ਚੁੱਕੇ ਹਨ।

  • 02:01 PM, May 29 2026
    Punjab Municipal Election Result : ਮੁਹਾਲੀ ਵਾਰਡ ਨਾਬਰ 9 ਤੋਂ ਅਕਾਲੀ ਦਲ ਦੀ ਉਮੀਦਵਦਾਰ ਕੁਲਦੀਪ ਕੌਰ ਕੰਗ ਤੀਜੀ ਵਾਰ ਜਿੱਤੇ


  • 01:50 PM, May 29 2026
    ਸਮਰਾਲਾ ਨਗਰ ਕੌਂਸਲ ਚੋਣਾਂ ਦੇ ਨਤੀਜੇ
    • ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰ ਜਿੱਤੇ
    • 15 ਵਾਰਡ ਚੋਂ ਅਕਾਲੀ ਦਲ ਰਿਹਾ ਦੂਜੇ ਨੰਬਰ ’ਤੇ 
  • 01:50 PM, May 29 2026
    ਨਗਰ ਨਿਗਮ - ਪਠਾਨਕੋਟ
    • ਕੁੱਲ ਵਾਰਡ: 50
    • ਆਮ ਆਦਮੀ ਪਾਰਟੀ: 04
    • ਕਾਂਗਰਸ: 09
    • ਭਾਜਪਾ: 08
    • ਸ਼੍ਰੋਮਣੀ ਅਕਾਲੀ ਦਲ: 00
  • 01:42 PM, May 29 2026
    ਧਨੌਲਾ ਨਗਰ ਕੌਂਸਲ ਵਿੱਚ 'ਆਪ' ਨੇ ਅੱਠ ਵਾਰਡਾਂ 'ਤੇ ਜਿੱਤ ਕੀਤੀ ਪ੍ਰਾਪਤ

    ਧਨੌਲਾ ਨਗਰ ਕੌਂਸਲ ਦੇ ਸਾਰੇ 13 ਵਾਰਡਾਂ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੇ ਅੱਠ ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ ਪੰਜ ਵਾਰਡ ਜਿੱਤੇ।

  • 01:41 PM, May 29 2026
    ਜ਼ੀਰਾ ਨਗਰ ਕੌਂਸਲ ਦੇ ਨਤੀਜੇ
    • ਵਾਰਡ ਨੰ: 1 'ਆਪ' ਉਮੀਦਵਾਰ ਬਲਵਿੰਦਰ ਕੌਰ
    • ਵਾਰਡ ਨੰ: 2 'ਆਪ' ਉਮੀਦਵਾਰ ਹਰਜੀਤ ਕੌਰ
    • ਵਾਰਡ ਨੰ: 3 'ਆਪ' ਉਮੀਦਵਾਰ ਛਿੰਦਰ ਕੌਰ
    • ਵਾਰਡ ਨੰ: 4 'ਆਪ' ਉਮੀਦਵਾਰ ਰਾਣੀ
    • ਵਾਰਡ ਨੰ: 5 'ਆਪ' ਉਮੀਦਵਾਰ ਕੁਲਦੀਪ ਕੌਰ
    • ਵਾਰਡ ਨੰ: 6 ਤੋਂ ਕਾਂਗਰਸੀ ਉਮੀਦਵਾਰ ਪ੍ਰੀਤਪਾਲ
    • ਵਾਰਡ ਨੰ: 7 ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ
    • ਵਾਰਡ ਨੰ: 8 'ਆਪ' ਉਮੀਦਵਾਰ ਧਰਮਪਾਲ
    • ਵਾਰਡ ਨੰ: 9 ਤੋਂ ਕਾਂਗਰਸੀ ਉਮੀਦਵਾਰ ਮੀਨਾਕਸ਼ੀ
    • ਵਾਰਡ ਨੰ: 10 ਤੋਂ ਕਾਂਗਰਸੀ ਉਮੀਦਵਾਰ ਗੋਰਾ ਸਿੰਘ
    • ਵਾਰਡ ਨੰ: 11 'ਆਪ' ਉਮੀਦਵਾਰ ਹਰਪ੍ਰੀਤ ਕੌਰ
    • ਵਾਰਡ ਨੰ: 12 ਤੋਂ ਕਾਂਗਰਸੀ ਉਮੀਦਵਾਰ ਰਮਨ ਸ਼ਰਮਾ
    • ਵਾਰਡ ਨੰ: 13 ਤੋਂ ਕਾਂਗਰਸੀ ਉਮੀਦਵਾਰ ਹਰਪ੍ਰੀਤ ਕੌਰ
    • ਵਾਰਡ ਨੰ: 14: ਆਜ਼ਾਦ ਉਮੀਦਵਾਰ ਰਾਜੀਵ ਸ਼ਰਮਾ
    • ਵਾਰਡ ਨੰ: 15 'ਆਪ' ਉਮੀਦਵਾਰ ਕੁਲਵਿੰਦਰ ਕੌਰ ਭੁੱਲਰ
    • ਵਾਰਡ ਨੰ: 16 ਤੋਂ ਕਾਂਗਰਸੀ ਉਮੀਦਵਾਰ ਗੁਰੂ ਭਗਤ ਸਿੰਘ
    • ਵਾਰਡ ਨੰ: 17 ਤੋਂ ‘ਆਪ’ ਉਮੀਦਵਾਰ ਸੁਖਦੇਵ ਸਿੰਘ
  • 01:41 PM, May 29 2026
    ਫ਼ਿਰੋਜ਼ਪੁਰ ਨਗਰ ਕੌਂਸਲ ਚੋਣ ਨਤੀਜੇ
    • ਵਾਰਡ ਨੰ: 1 ਭਾਜਪਾ ਦੇ ਸੀਤਾ
    • ਵਾਰਡ ਨੰ: 2 ਭਾਜਪਾ ਦੇ ਦਵਿੰਦਰ ਸਿੰਘ
    • ਵਾਰਡ ਨੰ: 3 ਭਾਜਪਾ ਦੀ ਮਨਦੀਪ ਕੌਰ
    • ਵਾਰਡ ਨੰ: 4 'ਆਪ' ਦੇ ਲਖਵਿੰਦਰ ਸਿੰਘ
    • ਵਾਰਡ ਨੰ: 5 ਤੋਂ ਕਾਂਗਰਸ ਦੀ ਸੀਮਾ ਕੌਰ
    • ਵਾਰਡ ਨੰ: 6 ਤੋਂ ਕਾਂਗਰਸ ਦੇ ਰਿਸ਼ੀ ਸ਼ਰਮਾ
    • ਵਾਰਡ ਨੰ: 7 ਆਜ਼ਾਦ ਆਸ਼ਾ ਕਾਲੀਆ
    • ਵਾਰਡ ਨੰ: 8 ਆਜ਼ਾਦ ਦਿਨੇਸ਼ ਕੁਮਾਰ ਤਨੇਜਾ
    • ਵਾਰਡ ਨੰ: 9 ਤੋਂ ਕਾਂਗਰਸ ਦੀ ਈਸ਼ਾ ਸ਼ਰਮਾ
  • 01:40 PM, May 29 2026
    ਨਗਰ ਨਿਗਮ ਬਰਨਾਲਾ ਚੋਣ ਨਤੀਜੇ
    • ਵਾਰਡ ਨੰਬਰ 24 ਤੋਂ ਹਰਪ੍ਰੀਤ ਸਿੰਘ ਧਾਲੀਵਾਲ (ਆਪ) ਜੇਤੂ ਰਹੇ
    • ਵਾਰਡ ਨੰ: 25 ਤੋਂ ਮਮਤਾ ਰਾਣੀ (ਆਪ) ਜੇਤੂ ਰਹੀ
    • ਵਾਰਡ ਨੰਬਰ 26 ਤੋਂ ਰਾਜੀਵ ਕੁਮਾਰ (ਆਪ) ਜੇਤੂ ਰਹੇ
    • ਵਾਰਡ ਨੰ: 27 ਤੋਂ ਗੁਰਦਿਆਲ ਕੌਰ (ਭਾਜਪਾ) ਜੇਤੂ ਰਹੀ
    • ਵਾਰਡ ਨੰ: 28 ਤੋਂ ਧਰਮ ਸਿੰਘ ਫੌਜੀ (ਭਾਜਪਾ) ਜੇਤੂ ਰਹੇ
    • ਵਾਰਡ ਨੰਬਰ 30 ਤੋਂ ਰਾਜੂ ਚੌਧਰੀ (ਭਾਜਪਾ) ਜੇਤੂ ਰਹੇ
    • ਵਾਰਡ ਨੰਬਰ 31 ਤੋਂ ਨੀਰਜ ਜਿੰਦਲ (ਆਪ) ਜੇਤੂ ਰਹੇ
    • ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ ਹੇਮਰਾਜ ਗਰਗ ਜੇਤੂ ਰਹੇ
  • 01:40 PM, May 29 2026
    ਸਮਾਣਾ ਕੌਂਸਲ ਦੇ 19 ਵਾਰਡਾਂ ਦੇ ਨਤੀਜੇ ਐਲਾਨੇ ਗਏ
    • 12 ਆਪ
    • 2 ਭਾਜਪਾ
    • 2 ਅਕਾਲੀ ਦਲ
    • 2 ਕਾਂਗਰਸ
    • 1 ਆਜ਼ਾਦ
  • 01:40 PM, May 29 2026
    ਸੁਨਾਮ ਦੇ ਵਾਰਡ 20 ਤੋਂ 'ਆਪ' ਉਮੀਦਵਾਰ ਮਾਹੀ ਮਹੰਤ ਜੇਤੂ

    ਸੁਨਾਮ ਦੇ ਵਾਰਡ 20 ਤੋਂ 'ਆਪ' ਉਮੀਦਵਾਰ ਮਾਹੀ ਮਹੰਤ (ਟਰਾਂਸਜੈਂਡਰ ਭਾਈਚਾਰੇ ਨਾਲ ਸਬੰਧਤ) ਨੇ ਜਿੱਤ ਹਾਸਲ ਕੀਤੀ।

  • 01:38 PM, May 29 2026
    ਬਰਨਾਲਾ ਨਗਰ ਨਿਗਮ
    • ਕੁੱਲ ਵਾਰਡ - 50
    • ਨਤੀਜੇ ਐਲਾਨੇ ਗਏ - 32
    • ਆਪ - 24
    • ਕਾਂਗਰਸ -
    • ਭਾਜਪਾ - 4
    • ਅਕਾਲੀ ਦਲ -
    • ਆਜ਼ਾਦ - 4
  • 01:28 PM, May 29 2026
    ਨਗਰ ਕੌਂਸਲ ਜਗਰਾਓਂ ਚੋਣ ਨਤੀਜੇ

    ਨਗਰ ਕੌਂਸਲ ਜਗਰਾਓਂ ਦੇ ਚੋਣ ਨਤੀਜਿਆਂ 'ਚ ਕਾਂਗਰਸ ਤੇ AAP ਦਾ ਜ਼ਬਰਦਸਤ ਮੁਕਾਬਲਾ 

    ਹੁਣ ਤੱਕ ਐਲਾਨੇ ਗਏ  11 ਵਾਰਡਾਂ ਦੇ  ਨਤੀਜਿਆਂ  'ਚ 5 ਕਾਂਗਰਸ ਅਤੇ 5 ਤੇ AAP ਜੇਤੂ 

    1 ਆਜਾਦ ਉਮੀਦਵਾਰ ਜੇਤੂ

  • 01:26 PM, May 29 2026
    Fazilka MC Election Result 2026 : SAD ਦੀ ਉਮੀਦਵਾਰ ਜਿੱਤੀ, ‘ਹੁਣ ਸਰਕਾਰ ਵਾਲੇ ਕਰਵਾ ਰਹੇ ਦੋਬਾਰਾ ਗਿਣਤੀ’ !

  • 01:26 PM, May 29 2026
    MC Election 2026 : ਕਈ ਥਾਵਾਂ ਤੇ ਫੱਸ ਗਏ ਮੁਕਾਬਲੇ, ਜਾਣੋ ਕਿਸ ਨੇ ਮਾਰੀ ਬਾਜ਼ੀ

  • 01:26 PM, May 29 2026
    Bhikhiwind Nagar Panchayat Result: ਸਰਕਾਰੀ ਤੰਤਰ ’ਤੇ Virsa Singh Valtoha ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ

  • 01:22 PM, May 29 2026
    ਪੱਟੀ ਨਗਰ ਕੌਂਸਲ ਚੋਣਾਂ 2026 : ਹੁਣ ਤੱਕ ਦੇ ਐਲਾਨੇ ਗਏ ਨਤੀਜੇ
    • ਵਾਰਡ ਨੰਬਰ 1 – ਆਮ ਆਦਮੀ ਪਾਰਟੀ ਜੇਤੂ
    •  ਵਾਰਡ ਨੰਬਰ 2 – ਕੈਰੋਂ ਗਰੁੱਪ ਜੇਤੂ
    •  ਵਾਰਡ ਨੰਬਰ 3 – ਕਾਂਗਰਸ ਦੀ ਅਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਬੋਬੀ ਜੇਤੂ
    •  ਵਾਰਡ ਨੰਬਰ 4 – ਲਵਲੀ ਅਰੋੜਾ (ਕੈਰੋਂ ਗਰੁੱਪ) ਜੇਤੂ
    •  ਵਾਰਡ ਨੰਬਰ 5 – ਅਜੇ ਕੁਮਾਰ (ਕੈਰੋਂ ਗਰੁੱਪ) ਜੇਤੂ
    •  ਵਾਰਡ ਨੰਬਰ 6 – ਐਡਵੋਕੇਟ ਰਾਜਨਪ੍ਰੀਤ ਸਿੰਘ (ਆਮ ਆਦਮੀ ਪਾਰਟੀ) ਜੇਤੂ
    •  ਵਾਰਡ ਨੰਬਰ 7 – ਰਮਨ ਸ਼ਰਮਾ (ਕੈਰੋਂ ਗਰੁੱਪ) ਜੇਤੂ
    •  ਵਾਰਡ ਨੰਬਰ 8 – ਆਮ ਆਦਮੀ ਪਾਰਟੀ ਜੇਤੂ
    •  ਵਾਰਡ ਨੰਬਰ 12 – ਸੁਰਜੀਤ ਸਿੰਘ (ਆਮ ਆਦਮੀ ਪਾਰਟੀ) ਜੇਤੂ
    •  ਵਾਰਡ ਨੰਬਰ 13 – ਸੋਭਾ ਸਿੰਘ (ਕਾਂਗਰਸ) ਜੇਤੂ
    •  ਵਾਰਡ ਨੰਬਰ 14 – ਗੁਰਪ੍ਰੀਤ ਸਿੰਘ ਮੋਨੂੰ ਜੇਤੂ (ਕਾਂਗਰਸ)
    •  ਵਾਰਡ ਨੰਬਰ 15 – ਕੰਵਲਪ੍ਰੀਤ ਸਿੰਘ (ਆਮ ਆਦਮੀ ਪਾਰਟੀ) ਜੇਤੂ
    •  ਵਾਰਡ ਨੰਬਰ 16 – ਐਡਵੋਕੇਟ ਜਗਮੀਤ ਸਿੰਘ (ਕਾਂਗਰਸ) ਜੇਤੂ

    ਹੁਣ ਤੱਕ ਦੀ ਸਥਿਤੀ:

    • ਆਮ ਆਦਮੀ ਪਾਰਟੀ – 5 ਸੀਟਾਂ
    • ਕੈਰੋਂ ਗਰੁੱਪ – 4 ਸੀਟਾਂ
    •  ਕਾਂਗਰਸ – 4 ਸੀਟਾਂ
  • 01:21 PM, May 29 2026
    ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਫਰਾਕ ’ਚ AAP- ਬਿਕਰਮ ਸਿੰਘਮਜੀਠੀਆ

  • 01:17 PM, May 29 2026
    ਜ਼ਖਮੀ ਹੋਏ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਜਿੱਤੇ

    ਰਾਏਕੋਟ ਨਗਰ ਕੌਂਸਲ ਚੋਣਾਂ ਦੇ ਵੋਟਿੰਗ ਦਿਨ ਹੋਏ ਜਾਨਲੇਵਾ ਹਮਲੇ ’ਚ ਜ਼ਖਮੀ ਹੋਏ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਜਿੱਤੇ

    ਵਾਰਡ ਨੰਬਰ 4 ਤੋਂ ਜੱਗਾ ਗਿੱਲ ਨੇ ਸਭ ਤੋਂ ਵੱਡੀ 473 ਵੋਟਾਂ ਦੇ ਫਰਕ ਨਾਲ ਜਿੱਤ ਕੀਤੀ ਦਰਜ

    ਡੀਐਮਸੀ ਹਸਪਤਾਲ ’ਚ ਜ਼ੇਰੇ ਇਲਾਜ ਜੱਗਾ ਗਿੱਲ ਨੇ ਆਪਣੀ ਜਿੱਤ ਨੂੰ ਲੋਕਾਂ ਦੀ ਜਿੱਤ ਕੀਤੀ ਕਰਾਰ 

    ਹਮਲੇ ਡਰਾ ਨਹੀਂ ਸਕੇ, ਲੋਕਾਂ ਦੇ ਫੈਸਲੇ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ-ਜੱਗਾ ਗਿੱਲ

  • 01:14 PM, May 29 2026
    ਰੋਪੜ ਨਗਰ ਕੋਸਲ ’ਚ ਵਾਰਡ ਨੰ 19 ’ਚ ਆਮ ਆਦਮੀ ਪਾਰਟੀ ਉਮੀਦਵਾਰ ਇੰਦਰਪਾਲ ਸਿੰਘ ਰਾਜੂ ਸੱਤਿਆਲ
    • ਵਾਰਡ ਨੰ 20 ਚ ਆਪ ਦੀ ਜਗਮੋਹਨ ਕੋਰ ਬਿੰਟਾ
    • ਵਾਰਡ ਨੰ 21 ਚ ਆਪ ਦੀ ਤਰਨਜੀਤ ਕੋਰ ਜੈਤੂ
  • 01:13 PM, May 29 2026
    ਨਵਾਂ ਸ਼ਹਿਰ ਨਗਰ ਕੋਸਲਰ ਚੋਣਾਂ
    • ਆਮ ਆਦਮੀ ਪਾਰਟੀ  - 6 
    • ਕਾਂਗਰਸ ਪਾਰਟੀ - 8
    • ਸ਼੍ਰੋਮਣੀ ਅਕਾਲੀ ਦੱਲ - 2
    • ਬੀਐਸਪੀ - 1
    • ਆਜ਼ਾਦ - 2
    • ਕੁੱਲ - 19 ਵਾਰਡ
  • 01:05 PM, May 29 2026
    ਮਜੀਠਾ ’ਚ ਕਾਊਂਟਿੰਗ ਨੂੰ ਲੈ ਕੇ ADC ਦਾ ਬੇਤੁਕਾ ਬਿਆਨ
    • ਇਸ ਹੌਟ ਸੀਟ ਦੇ ਨਤੀਜੇ ’ਤੇ ਸਾਡਾ ਖਾ਼ਸ ਫੋਕਸ- ADC
    • 'ਸਾਡੇ ਅਧਿਕਾਰੀਆਂ ਦੀ ਵੋਟਾਂ ਗਿਣਦੇ-ਗਿਣਤੇ ਮੁੱਕੀ ਥੁੱਕ'
    • 'ਇਸ ਚੋਣ ਨਤੀਜੇ ’ਤੇ ਸਭ ਦੀ ਨਜ਼ਰ'
  • 01:03 PM, May 29 2026
    ਮੁਹਾਲੀ ਵਾਰਡ ਨਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇੰਦਰਪ੍ਰੀਤ ਕੌਰ ਪ੍ਰਿੰਸ ਜਿੱਤੀ


  • 12:58 PM, May 29 2026
    Fazilka MC Election Result 2026 : SAD ਦੀ ਉਮੀਦਵਾਰ ਜਿੱਤੀ, ‘ਹੁਣ ਸਰਕਾਰ ਵਾਲੇ ਕਰਵਾ ਰਹੇ ਦੋਬਾਰਾ ਗਿਣਤੀ’ !

  • 12:57 PM, May 29 2026
    ਰਾਜਪੁਰਾ ਨਗਰ ਕੌਂਸਲ ਚੋਣ ਨਤੀਜੇ
    • ਰਾਜਪੁਰਾ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਵਿੱਚ 16 ਵਾਰਡ ਤੋਂ ਆਮ ਪਾਰਟੀ ਅੱਗੇ ਜਾ ਰਹੀ ਹੈ
    • ਰਾਜਪੁਰਾ 17 ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੀ ਹੈ
    • ਰਾਜਪੁਰਾ 19 ਵਾਰਡ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ
    • ਰਾਜਪੁਰਾ ਤੋਂ ਵਾਰਡ ਨੰਬਰ 22 ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਗਏ ਹਨ
    • ਰਾਜਪੁਰਾ ਵਾਟ ਨੰਬਰ 23 ਤੋਂ ਕਾਂਗਰਸ ਪਾਰਟੀ ਤੇ ਉਮੀਦਵਾਰ ਅੱਗੇ ਚੱਲ ਰਹੇ ਮੈਂ ਕਿਹਾ ਇੱਕ ਸਾਡੇ ਹਨ
    • ਰਾਜਪੁਰਾ ਵਾਰਡ ਨੰਬਰ 24 ਕਾਂਗਰਸ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ
    • ਰਾਜਪੁਰਾ ਵਾਰਡ ਨੰਬਰ 25 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ
    • ਰਾਜਪੁਰਾ ਵਾਰਡ ਨੰਬਰ 28 ਤੋਂ ਪਾਰਟੀ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਿਤ ਜਿੱਤ ਗਏ ਹਨ
  • 12:40 PM, May 29 2026
    ਮਾਨਸਾ ਨਗਰ ਕੌਂਸਸ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ
    • ਹੁਣ ਤੱਕ ਦੇ ਐਲਾਨੇ ਨਤੀਜਿਆਂ ’ਚ ਸ਼੍ਰੋਮਣੀ ਅਕਾਲੀ ਦਲ ਅੱਗੇ
    • ਨਗਰ ਕੌਂਸਲ ’ਚ ਅਕਾਲੀ ਦਲ ਦੇ 5 ਉਮੀਦਵਾਰ ਜੇਤੂ 
    • AAP 4, ਕਾਂਗਰਸ 2, ਬੀਜੇਪੀ 1 ਤੇ ਆਜ਼ਾਦ 2 ਉਮੀਦਵਾਰ ਜਿੱਤੇ 
  • 12:06 PM, May 29 2026
    ਰਾਜਪੁਰਾ ਵਾਰਡ ਨੰਬਰ 20 ਤੋਂ AAP ਉਮੀਦਵਾਾਰ ਰਮਨਜੀਤ ਸਿੰਘ 300 ਵੋਟਾਂ ਨਾਲ ਜਿੱਤੇ


  • 12:03 PM, May 29 2026
    Ropar Nagar Council ਦੇ Ward No. 11 ਤੋਂ BJP ਦੇ Harminder Pal ਜੇਤੂ

  • 12:01 PM, May 29 2026
    ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜੇ
    • ਸੈਕਟਰ 69 ਦੇ ਵਾਰਡਾਂ ਦੇ ਨਤੀਜੇ 
    • ਵਾਰਡ ਨੰਬਰ 32 AAP ਦੇ ਉਮੀਦਵਾਰ ਗੁਰਜੀਤ ਸਿੰਘ ਜੇਤੂ 
    • ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵਿੰਦਰ ਸਿੰਘ ਜੇਤੂ
    • ਵਾਰਡ ਨੰਬਰ 37 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜੀਤ ਕੌਰ ਜੇਤੂ
  • 11:47 AM, May 29 2026
    Ropar ’ਚ BJP ਉਮੀਦਵਾਰ Karamjit Kaur ਨੇ ਜਿੱਤ ਕੀਤੀ ਹਾਸਲ

  • 11:45 AM, May 29 2026
    ਮੁਹਾਲੀ ਨਗਰ ਨਿਗਮ ਤੇ ਨਗਰ ਕੌਂਸਲ ਨਤੀਜੇ
    • ਭਾਜਪਾ ਵਾਰਡ ਨੰਬਰ 1 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 2 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 3 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 3 ਵਿੱਚ ਅੱਗੇ ਹੈ। 
    • ਆਮ ਆਦਮੀ ਪਾਰਟੀ ਵਾਰਡ ਨੰਬਰ 4 ਵਿੱਚ ਅੱਗੇ ਹੈ।
    • ਆਪ ਵਾਰਡ ਨੰਬਰ 5 ਵਿੱਚ ਵੀ ਅੱਗੇ ਹੈ।
    • ਆਪ ਵਾਰਡ ਨੰਬਰ 5 ਵਿੱਚ ਵੀ ਅੱਗੇ ਹੈ।
    • ਵਾਰਡ ਨੰਬਰ 6 ਵਿੱਚ ਇੱਕ ਆਜ਼ਾਦ ਉਮੀਦਵਾਰ ਅੱਗੇ ਹੈ।
    • ਅਕਾਲੀ ਦਲ ਵਾਰਡ ਨੰਬਰ 7 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 8 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 8 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 9 ਵਿੱਚ ਅੱਗੇ ਹੈ।
    • ਕਾਂਗਰਸ ਵਾਰਡ ਨੰਬਰ 10 ਵਿੱਚ ਅੱਗੇ ਹੈ।
    • ਆਮ ਆਦਮੀ ਪਾਰਟੀ ਵਾਰਡ ਨੰਬਰ 11 ਵਿੱਚ ਅੱਗੇ ਹੈ।
    • ਕਾਂਗਰਸ ਵਾਰਡ ਨੰਬਰ 12 ਵਿੱਚ ਅੱਗੇ ਹੈ।
    • ਆਜ਼ਾਦ ਉਮੀਦਵਾਰ ਵਾਰਡ ਨੰਬਰ 13 ਵਿੱਚ ਅੱਗੇ ਹੈ।
    • ਭਾਜਪਾ ਵਾਰਡ ਨੰਬਰ 14 ਵਿੱਚ ਅੱਗੇ ਹੈ।
  • 11:42 AM, May 29 2026
    ਫਿਲੌਰ ਨਗਰ ਕੌਂਸਲ ਦੇ ਨਤੀਜੇ ਆਉਣੇ ਹੋਏ ਸ਼ੁਰੂ
    • ਵਾਰਡ ਨੰਬਰ 1 ਆਮ ਆਦਮੀ ਪਾਰਟੀ ਦੇ ਜਸਵਿੰਦਰ ਕੌਰ ਜੇਤੂ
    • ਵਾਰਡ ਨੰਬਰ 2 ਆਮ ਆਦਮੀ ਪਾਰਟੀ ਦੇ ਸ਼ੰਕਰ ਸੰਧੂ ਜੇਤੂ
    • ਵਾਰਡ ਨੰਬਰ 3 ਆਮ ਆਦਮੀ ਪਾਰਟੀ ਦੀ ਰਣਜੀਤਾ ਜੇਤੂ
    • ਵਾਰਡ ਨੰਬਰ 4 ਅਜ਼ਾਦ ਉਮੀਦਵਾਰ ਅਮਿਤ ਪੰਮਾ ਜੇਤੂ 
    • ਵਾਰਡ ਨੰਬਰ 5  ਆਜ਼ਾਦ ਉਮੀਦਵਾਰ ਮੰਜੂ ਬਾਲਾ ਜੇਤੂ
    • ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਪਰਮਜੀਤ ਭਾਰਤੀ ਜਿੱਤੇ 
    • ਵਾਰਡ ਨੰਬਰ 7 ਸਰਬਜੀਤ ਕੌਰ ਆਮ ਆਦਮੀ ਪਾਰਟੀ ਜਿੱਤੇ 
    • ਵਾਰਡ ਨੰਬਰ 8 ਆਮ ਆਦਮੀ ਪਾਰਟੀ ਦੇ ਵੈਭਵ ਸ਼ਰਮਾ ਜਿੱਤੇ 
    • ਵਾਰਡ ਨੰਬਰ 9 ਕਾਂਗਰਸ ਦੇ ਮਧੂ ਬਠਲਾ ਜੇਤੂ 
    • ਵਾਰਡ ਨੰਬਰ 10 ਆਮ ਆਦਮੀ ਪਾਰਟੀ ਦੇ ਸੁਰਿੰਦਰ ਡਾਵਰ ਜੇਤੂ
    • ਵਾਰਡ ਨੰਬਰ 11 ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਜੇਤੂ 
    • ਵਾਰਡ ਨੰਬਰ 12 ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਨੀ ਗਾਬਾ ਜੇਤੂ 
    • ਵਾਰਡ ਨੰਬਰ 13 ਕਾਂਗਰਸ ਦੇ ਮਲਕੀਤ ਸਿੰਘ ਜੇਤੂ ਵਾਰਡ ਨੰਬਰ 14 ਤੋਂ ਬਹੁਜਨ ਸਮਾਜ ਪਾਰਟੀ ਦੇ ਬੁੱਧ ਪ੍ਰਕਾਸ਼ ਜੇਤੂ ਵਾਰਡ ਨੰਬਰ 15 ਤੋਂ ਬਹੁਜਨ ਸਮਾਜ ਪਾਰਟੀ ਦੇ ਪਾਲ ਆਰਾਮ ਸੰਧੂ ਜੇਤੂ ਇਸ ਦੇ ਨਾਲ ਹੀ 15 ਵਿੱਚੋਂ 8 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਹਨ। ਤਿੰਨ ਦੇ ਉੱਪਰ ਕਾਂਗਰਸ ਦੇ ਕੌਂਸਲਰ, ਦੋ ਤੇ ਬਹੁਜਨ ਸਮਾਜ ਪਾਰਟੀ, ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
  • 11:40 AM, May 29 2026
    ਪੰਜਾਬ ਦੀਆਂ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ
    • ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ 
    • 23 ਜ਼ਿਲ੍ਹਿਆਂ ’ਚ ਕੁੱਲ 115 ਵੋਟ ਗਿਣਤੀ ਕੇਂਦਰ 
    • ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਲੱਗੀ ਦਾਅ ’ਤੇ
    • 8 ਨਿਗਮ ਚੋਣਾਂ ’ਚ 1,613 ਉਮੀਦਵਾਰ ਹੋਏ ਸੀ ਖੜ੍ਹੇ 
    • 75 ਨਗਰ ਕੌਂਸਲ ਚੋਣਾਂ ’ਚ ਖੜੇ ਸੀ 5,141 ਉਮੀਦਵਾਰ 
    • 19 ਨਗਰ ਪੰਚਾਇਤਾਂ ਲਈ 800 ਉਮੀਦਵਾਰ ਨੇ ਲੜੀ ਚੋਣ 
    • ਹਰ ਗਿਣਤੀ ਕੇਂਦਰ ’ਚ ਵੀਡੀਓਗ੍ਰਾਫੀ ਸਖ਼ਤ ਸੁਰੱਖਿਆ 
  • 11:37 AM, May 29 2026
    ਮੰਡੀ ਗੋਬਿੰਦਗੜ੍ਹ ਕੌਂਸਲ ਚੋਣਾਂ ਦੇ ਨਤੀਜੇ
    • ਵਾਰਡ ਨੰਬਰ ਇੱਕ ਤੋਂ ਭਾਰਤੀ ਜਨਤਾ ਪਾਰਟੀ 
    • ਵਾਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ 
    • ਵਾਰਡ ਨੰਬਰ ਤਿੰਨ ਤੋਂ ਸ਼੍ਰੋਮਣੀ ਅਕਾਲੀ ਦਲ 
    • ਵਾਰਡ ਨੰਬਰ ਚਾਰ ਤੋਂ ਕਾਂਗਰਸ 
    • ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ 
    • ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ
  • 11:35 AM, May 29 2026
    ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਜਾਰੀ

  • 11:24 AM, May 29 2026
    ਨਾਭਾ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ
    • ਆਮ ਆਦਮੀ ਪਾਰਟੀ 6
    • ਬੀਜੇਪੀ 3
    • ਸ਼੍ਰੋਮਣੀ ਅਕਾਲੀ ਦਲ 2
    • ਕਾਂਗਰਸ 1
    • ਕੁੱਲ- 12
  • 11:21 AM, May 29 2026
    ਰਾਜਪੁਰਾ ਨਗਰ ਕੌਂਸਲ ਚੋਣਾਂ
    • ਵਾਰਡ ਨੰਬਰ 12 ਰੁਪਿੰਦਰ ਸਿੰਘ ਰੂਬੀ ਭਾਰਤੀ ਜਨਤਾ ਪਾਰਟੀ 270  ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ
    • ਰਾਜਪੁਰਾ ਵਾਰਡ ਨੰਬਰ ਦੋ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਬੀਰ ਸਿੰਘ ਜੱਸੀ ਜਿੱਤ ਗਏ ਹਨ
    • ਰਾਜਪੁਰਾ ਵਾਰਡ ਨੰਬਰ ਪੰਜ ਤੋਂ ਮੋਨਿਕਾ ਸ਼ਰਮਾ ਭਾਰਤੀ ਜਨਤਾ ਪਾਰਟੀ 284 ਵੋਟਾਂ ਨਾਲ ਜਿੱਤ ਗਏ ਹਨ
    • ਰਾਜਪੁਰਾ ਵਾਰਡ ਨੰਬਰ ਇੱਕ ਤੋਂ ਜਸਬੀਰ ਕੌਰ ਅਕਾਲੀਦਲ150 ਵੋਟਾਂ ਨਾਲ ਜਿੱਤ  ਪ੍ਰਾਪਤ ਕੀਤੀ
    • ਰਾਜਪੁਰਾ ਵਾਰਡ ਨੰਬਰ ਤਿੰਨ ਤੋਂ ਭਾਰਤੀ ਜਨਤਾ ਪਾਰਟੀ ਦੇ ਰੁਪਿੰਦਰ ਕੌਰ ਜਿੱਤ ਗਏ ਹਨ 42 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ
    • ਰਾਜਪੁਰਾ ਵਾਰਡ ਨੰਬਰ ਸੱਤ ਤੋਂ ਭਾਰਤੀ ਜਨਤਾ ਪਾਰਟੀ ਨੀਲਮ ਮਹਿਤਾ 60 ਵੋਟਾਂ ਨਾਲ ਜਿੱਤ ਗਏ ਹਨ 
    • ਰਾਜਪੁਰਾ ਵਾਰਡ ਨੰਬਰ 14 ਤੋਂ ਰੀਤੇਸ਼  ਬੰਸਲ ਆਮ ਪਾਰਟੀ 200 ਵੋਟਾਂ ਨਾਲ ਜਿੱਤ ਗਏ ਹਨ
    • ਰਾਜਪੁਰਾ ਵਾਰਡ ਨੰਬਰ 12 ਤੋਂ ਰੁਪਿੰਦਰ ਸਿੰਘ ਰੂਬੀ ਭਾਰਤੀ ਜਨਤਾ ਪਾਰਟੀ 300 ਵੋਟਾਂ ਨਾਲ ਜਿੱਤ ਗਏ ਹਨ ਇਸ ਤੇ ਜਾਣਕਾਰੀ ਸਿੰਘ ਰੂਬੀ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ
    • ਰਾਜਪੁਰਾ ਵਾਰਡ ਨੰਬਰ ਅੱਠ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਤਿਕ ਕੁਮਾਰ ਜਿੱਤ ਗਏ ਹਨ170 ਵੋਟਾਂ ਨਾਲ ਜਿੱਤ ਗਿਆ
    • ਰਾਜਪੁਰਾ ਬਿਕਰਮਜੀਤ ਸਿੰਘ ਵਾਰਡ ਨੰਬਰ ਚਾਰ ਤੋਂ ਆਜ਼ਾਦ ਉਮੀਦਵਾਰ 900 ਵੋਟਾਂ ਨਾਲ ਜਿੱਤ ਗਏ ਹਨ
    • ਰਾਜਪੁਰਾ ਵਾਰਡ ਨੰਬਰ 11 ਤੋਂ ਸੁਖਦੇਵ ਕੌਰ 211 ਵੋਟਾਂ ਨਾਲ ਆਮ ਆਦਮੀ ਪਾਰਟੀ ਜਿੱਤ ਗਏ ਹਨ
  • 11:18 AM, May 29 2026
    ਰਾਜਪੁਰਾ ਨਗਰ ਕੌਂਸਲ ਚੋਣਾਂ

    ਰਾਜਪੁਰਾ ਬਿਕਰਮਜੀਤ ਸਿੰਘ ਵਾਰਡ ਨੰਬਰ ਚਾਰ ਤੋਂ ਆਜ਼ਾਦ ਉਮੀਦਵਾਰ 900 ਵੋਟਾਂ ਨਾਲ ਜਿੱਤ ਗਏ ਹਨ

    ਰਾਜਪੁਰਾ ਵਾਰਡ ਨੰਬਰ 11 ਤੋਂ ਸੁਖਦੇਵ ਕੌਰ 211 ਵੋਟਾਂ ਨਾਲ ਆਮ ਆਦਮੀ ਪਾਰਟੀ ਜਿੱਤ ਗਏ ਹਨ

  • 11:06 AM, May 29 2026
    ਮੁਹਾਲੀ ਨਗਰ ਨਿਗਮ ਚੋਣ ਨਤੀਜਿਆਂ ਨਾਲ ਜੁੜੀ ਵੱਡੀ ਖ਼ਬਰ
    • ਮੁਹਾਲੀ ਦੇ ਵਾਰਡ ਨੰਬਰ 6 ’ਚ ਰੁਕੀ ਕਾਊਂਟਿੰਗ
    • ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਨੇ ਕੀਤਾ ਹਾਈਕੋਰਟ ਦਾ ਰੁਖ 
    • 6 ਨੰਬਰ ਵਾਰਡ ’ਤੇ ਅਬਜਰਵਰ ਆਉਣ ਤੋਂ ਬਾਅਦ ਹੀ ਹੁਣ ਹੋਵੇਗੀ ਗਿਣਤੀ ਸ਼ੁਰੂ 
  • 11:01 AM, May 29 2026
    ਜੰਡਿਆਲਾ ਦੀ ਵਾਰਡ ਨੰਬਰ 13 ਤੋ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਮਲਹੋਤਰਾ ਰਹੇ ਜੇਤੂ


  • 11:01 AM, May 29 2026
    ਭਿੱਖੀਵਿੰਡ ਵਾਰਡ 9 ਵਿਚ ਅਕਾਲੀ ਦਲ ਦਾ ਉਮੀਦਵਾਰ ਸਰਬਜੀਤ ਕੌਰ ਜੇਤੂ


  • 10:49 AM, May 29 2026
    ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ

    ਵਾਰਡ ਨੰਬਰ  

    1 ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘ 

    2 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੌਰ ਚਹਿਲ 

    3 ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ 

    4 ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ 

    5 ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਨਫ਼ਰੀਆ

    6 ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀ ਸ਼ਰਮਾ 

    7 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ ਬਾਜਵਾ ਜੇਤੂ ਰਹੇ।

    8 ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਤੇਜ ਕੌਰ ਕੰਧੋਲਾ ਜੇਤੂ ਰਹੇ।

    9 ਕਾਂਗਰਸ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਜੇਤੂ ਰਹੇ।

    10 ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਰਾਣੀ ਜੇਤੂ ਰਹੇ।

    11 ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਬਾਜਵਾ ਜੇਤੂ ਰਹੇ।

    12 ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿੰਦਰੋ ਦੇਵੀ ਜੇਤੂ ਰਹੇ।

    13 ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨੀ ਗੁਪਤਾ ਜੇਤੂ ਰਹੇ।

  • 10:41 AM, May 29 2026
    ਸਰਹੰਦ ਨਗਰ ਕੌਂਸਲ ਚੋਣਾਂ ਦੇ ਪਹਿਲੇ ਰੁਝਾਨ

    ਚਾਰ ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ 

    ਤਿੰਨ ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ 

    ਵਾਰਡ ਨੰਬਰ ਇੱਕ ਤੋਂ ਆਮ ਆਦਮੀ ਪਾਰਟੀ 

    ਵਾਰਡ ਨੰਬਰ ਦੋ ਤੋਂ ਕਾਂਗਰਸ ਪਾਰਟੀ, ਵਾਰਡ ਨੰਬਰ ਤਿੰਨ ਤੋਂ ਆਮ ਆਦਮੀ ਪਾਰਟੀ,

     ਵਾਰਡ ਨੰਬਰ ਚਾਰ ਤੋਂ ਆਮ ਆਦਮੀ ਪਾਰਟੀ,

     ਵਾਰਡ ਨੰਬਰ ਪੰਜ ਤੋਂ ਕਾਂਗਰਸ ਪਾਰਟੀ,

     ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ,

    ਵਾਰਡ ਨੰਬਰ ਸੱਤ ਤੋਂ ਕਾਂਗਰਸ ਪਾਰਟੀ

  • 10:37 AM, May 29 2026
    ਬਰਨਾਲਾ ਨਗਰ ਨਿਗਮ ਦੇ 50 ਚੋਂ 8 ਵਾਰਡਾਂ ਦੇ ਆਏ ਨਤੀਜੇ
    • ਹੁਣ ਤੱਕ 8 ਵਾਰਡਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ
    • ਵਾਰਡ ਨੰਬਰ 1, 2, 3,4,5,6,7,8 ਦੇ ਨਤੀਜੇ ਹੋਏ ਸਾਫ਼
    • ਰਾਜਪੁਰਾ ਦੇ ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਉਮੀਦਵਾਰ ਜਸਬੀਰ ਸਿੰਘ ਜੱਸੀ ਜਿੱਤੇ 
    • ਧਾਰੀਵਾਲ ਨਗਰ ਕੌਂਸਲ ਦੇ 13 ਵਾਰਡਾਂ ਦੇ ਨਤੀਜਾ ਆਇਆ ਸਾਹਮਣੇ
    • ਆਪ-7, ਸ਼੍ਰੋਮਣੀ ਅਕਾਲੀ ਦਲ ਦੇ 2 ਤੇ ਕਾਂਗਰਸ ਦੇ ਵੀ 2 ਉਮੀਦਵਾਰ ਜਿੱਤੇ 
  • 10:06 AM, May 29 2026
    ਬਰਨਾਲਾ ਨਗਰ ਨਿਗਮ
    • ਕੁੱਲ ਵਾਰਡ - 50
    • ਆਪ - 8
    • ਕਾਂਗਰਸ -
    • ਭਾਜਪਾ -
    • ਅਕਾਲੀ ਦਲ -
    • ਆਜ਼ਾਦ
  • 09:55 AM, May 29 2026
    ਰਾਏਕੋਟ ਨਗਰ ਕੌਂਸਲ ਦੇ ਵਾਰਡ ਨੰਬਰ 2 ਤੋਂ ਕਾਂਗਰਸ ਉਮੀਦਵਾਰ ਸੁਖਵਿੰਦਰ ਕੌਰ ਜੇਤੂ


  • 09:55 AM, May 29 2026
    ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਨਤੀਜੇ ਆਉਣੇ ਹੋਏ ਸ਼ੁਰੂ
    • ਵਾਰਡ ਨੰਬਰ 1 ਅਕਾਲੀ ਜਿੱਤੇ 
    • ਵਾਰਡ ਨੰਬਰ 2 ਆਮ ਆਦਮੀ ਪਾਰਟੀ 
    • ਵਾਰਡ ਨੰਬਰ 3 ਰਾਣਾ ਧੜਾ ਅੱਗੇ 
    • ਵਾਰਡ ਨੰਬਰ 4 ਰਾਣਾ ਧੜਾ ਜਿੱਤੇ 
    • ਵਾਰਡ ਨੰਬਰ 5 ਰਾਣਾ ਧੜਾ ਜਿੱਤੇ 
    • ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਜਿੱਤੇ 
    • ਵਾਰਡ ਨੰਬਰ 7 ਰਾਣਾ ਧੜਾ ਜਿੱਤੇ 
    • ਵਾਰਡ ਨੰਬਰ 8 ਰਾਣਾ ਧੜਾ ਜਿੱਤੇ 
    • ਵਾਰਡ ਨੰਬਰ 9 ਆਮ ਆਦਮੀ ਪਾਰਟੀ 
    • ਵਾਰਡ ਨੰਬਰ 10 ਆਮ ਆਦਮੀ ਪਾਰਟੀ 
    • ਵਾਰਡ ਨੰਬਰ 11 ਰਾਣਾ ਧੜਾ 
    • ਵਾਰਡ ਨੰਬਰ 12 ਆਮ ਆਦਮੀ ਪਾਰਟੀ ਅੱਗੇ 
    • ਵਾਰਡ ਨੰਬਰ 13 ਰਾਣਾ ਧੜਾ ਜਿੱਤੇ
  • 09:47 AM, May 29 2026
    ਪਾਇਲ ਨਗਰ ਕੌਂਸਲ ਚੋਣਾਂ ਦੀ ਹੋ ਰਹੀ ਗਿਣਤੀ ਵਿਚ ਰੁਝਾਨ ਆਉਣੇ ਸ਼ੁਰੂ

    ਪਾਇਲ ਨਗਰ ਕੌਂਸਲ ਚੋਣਾਂ ਦੀ ਹੋ ਰਹੀ ਗਿਣਤੀ ਵਿਚ ਰੁਝਾਨ ਆਉਣੇ ਸ਼ੁਰੂ, ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ ਇੱਕ ਤੋਂ ਕਾਂਗਰਸ, ਵਾਰਡ ਨੰਬਰ ਦੋ ਤੋਂ ਅਕਾਲੀ ਦਲ (ਬ), ਵਾਰਡ ਨੰਬਰ ਤਿੰਨ ਤੋਂ ਅਜਾਦ, ਵਾਰਡ ਨੰਬਰ ਚਾਰ ਤੋਂ ਕਾਂਗਰਸ, ਵਾਰਡ ਨੰਬਰ ਪੰਜ ਤੋਂ ਕਾਂਗਰਸ ਤੇ ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।

  • 09:46 AM, May 29 2026
    ਮੋਗਾ ਨਗਰ ਨਿਗਮ ਤੇ ਨਗਰ ਕੌਂਸਲ

    ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਫਿਲਹਾਲ ਅੱਗੇ ਚੱਲ ਰਹੇ ਹਨ।

    ਵਾਰਡ ਨੰਬਰ 3 ਤੋਂ ਕਾਂਗਰਸ ਉਮੀਦਵਾਰ ਮੰਜੀਤ ਮਾਨ ਫਿਲਹਾਲ ਅੱਗੇ ਹਨ।

    ਵਾਰਡ ਨੰਬਰ 13 ਤੋਂ ਆਪ ਰਾਕੇਸ਼ ਬਜਾਜ ਅੱਗੇ ਚੱਲ ਰਹੇ ਹਨ।

    ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਵਿੰਦਰ ਪੋਪਲੀ ਫਿਲਹਾਲ ਅੱਗੇ ਹਨ।

  • 09:45 AM, May 29 2026
    ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ
    • ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘ 
    • ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੌਰ ਚਹਿਲ 
    • ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ 
    • ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ 
    • ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਨਫ਼ਰੀਆ
    • ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀ ਸ਼ਰਮਾ 
  • 09:33 AM, May 29 2026
    ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਜਿੱਤ ਕੀਤੀ ਪ੍ਰਾਪਤ

    ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਦੋ ਵਾਰਡ ਜਿੱਤੇ। ਇੱਕ ਵਾਰਡ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਵਾਰਡ 5 ਵਿੱਚ 'ਆਪ' ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਸੁਨਾਮ ਵਿੱਚ ਵਾਰਡ 4 ਵਿੱਚ 'ਆਪ' ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਸੁਨਾਮ ਵਿੱਚ ਵਾਰਡ 3 ਵਿੱਚ 'ਆਪ' ਮਹਿਲਾ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।

  • 09:32 AM, May 29 2026
    ਪੰਜਾਬ 'ਚ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਦੀ ਗ੍ਰਾਉਂਡ ਜ਼ੀਰੋ ਤੋਂ PTC News ਦੀ ਸਭ ਤੋਂ ਵੱਡੀ ਕਵਰੇਜ਼

  • 09:32 AM, May 29 2026
    ਅਬੋਹਰ ਨਗਰ ਨਿਗਮ ਦੇ ਸੱਤ ਵਾਰਡਾਂ ਦੇ ਨਤੀਜੇ ਐਲਾਨੇ ਗਏ

    ਅਬੋਹਰ ਨਗਰ ਨਿਗਮ ਦੇ ਸੱਤ ਵਾਰਡਾਂ ਵਿੱਚੋਂ 'ਆਪ' ਨੇ ਪੰਜ ਅਤੇ ਭਾਜਪਾ ਨੇ ਦੋ ਜਿੱਤੇ ਹਨ।

  • 09:25 AM, May 29 2026

    ਨਗਰ ਕੌਂਸਲ ਸਮਰਾਲਾ ਦੇ ਵਾਰਡ ਨੰਬਰ-10 ਅਕਾਲੀ ਦਲ ਦੇ ਸਤਵਿੰਦਰ ਸਿੰਘ ਜੱਸੀ ਜਿੱਤੇ

    ਭਵਾਨੀਗੜ੍ਹ ਨਗਰ ਕੌਂਸਲ ਦੇ ਵਾਰਡ ਨੰਬਰ-1 ਤੋਂ ਅਕਾਲੀ ਦਲ ਦੇ ਰੀਤੂ ਚਹਿਲ ਨੇ ਦਰਜ ਕੀਤੀ ਜਿੱਤ

    ਰੋਪੜ ਨਗਰ ਕੌਂਸ ਦੇ ਵਾਰਡ ਨੰਬਰ 5 ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਮੱਕੜ 363 ਵੋਟਾਂ ਤੋਂ ਜਿੱਤੇ 

  • 09:20 AM, May 29 2026
    ਆਪ ਪਾਰਟੀ ਦੇ ਉਮੀਦਵਾਰ ਪਾਰਸ ਸ਼ਰਮਾ 80 ਵੋਟਾਂ ਤੋਂ ਅੱਗੇ

    ਸਮਾਣਾ ਨਗਰ ਕੌਂਸਲ ਦੇ ਵਾਰਡਾਂ ਦੀ  ਵੋਟਾਂ ਦੀ ਗਿਣਤੀ ਦੇ ਵਿੱਚ ਵਾਰਡ ਨੰਬਰ ਦੋ ਤੋਂ ਆਪ ਪਾਰਟੀ ਦੇ ਉਮੀਦਵਾਰ ਪਾਰਸ ਸ਼ਰਮਾ 80 ਵੋਟਾਂ ਤੋਂ ਅੱਗੇ ਚੱਲ ਰਹੇ ਹਾਂ।

  • 09:15 AM, May 29 2026
    ਨਗਰ ਕੌਂਸਲ ਰਾਜਪੁਰਾ ਦੀਆਂ ਵੋਟਾਂ ਦੀ ਚੱਲ ਰਹੀ ਗਿਣਤੀ


  • 08:51 AM, May 29 2026
    ਹੁਸ਼ਿਆਰਪੁਰ ’ਚ 755 ਉਮੀਦਵਾਰ ਆਪਣੀ ਕਿਸਮਤ ਨੂੰ ਅਜ਼ਮਾ ਰਹੇ

    ਬੀਤੇ ਦਿਨ ਪੰਜਾਬ ਦੇ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ 755 ਉਮੀਦਵਾਰ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ, ਜੇਕਰ ਗੱਲ ਕਰੀਏ ਜਿਲਾ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਵਿੱਚ 6 ਨਗਰ ਕੌਂਸਲ ਤੇ 80 ਵਾਰਡਾਂ ਹਨ ਤੇ 80 ਵਾਰਡਾਂ ਦੇ ਵਿੱਚ ਹਰ ਪਾਰਟੀ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਿਤ ਕਿਸ ਦੇ ਹੱਥ ਲਗਦੀ ਹੈ। ਹੁਣ ਦੇਖਣਾ ਹੋਵੇਗਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਜਿੱਤਦਾ ਸ਼ੇਰਾ ਕਿਸ ਦੇ ਸਿਰ ਵਜਦਾ ਹੈ ਵਜਦਾ ਤੇ ਕਿਸ ਦੇ ਹੱਥ ਹਾਰ ਆਉਂਦੀ ਹੈ। 

  • 08:45 AM, May 29 2026
    ਬਠਿੰਡਾ ਨਗਰ ਪਾਲਿਕਾ ਵਿੱਚ 10 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ, ਆਮ ਆਦਮੀ ਪਾਰਟੀ ਦੇ 9 ਜੇਤੂ

    ਬਠਿੰਡਾ ਨਗਰ ਪਾਲਿਕਾ ਵਿੱਚ ਘੱਟੋ-ਘੱਟ 10 ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੈ, ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 9 ਜਿੱਤਾਂ ਪ੍ਰਾਪਤ ਕੀਤੀਆਂ ਹਨ। ਦੋ ਆਜ਼ਾਦ ਉਮੀਦਵਾਰਾਂ ਨੇ ਵੀ ਅਸੰਤੁਸ਼ਟ ਜਿੱਤਾਂ ਦਰਜ ਕੀਤੀਆਂ।

  • 08:45 AM, May 29 2026
    'ਆਪ' ਦੇ 10 ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ

    ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਨਗਰ ਪਾਲਿਕਾ ਵਿੱਚ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੈ। ਇਸ ਸਮੇਂ ਗਿਣਤੀ ਜਾਰੀ ਹੈ।

  • 08:44 AM, May 29 2026
    ਸਮਾਣਾ ’ਚ ਅੱਜ ਤੱਕ ਸ਼ੁਰੂ ਨਹੀਂ ਹੋਈ ਗਿਣਤੀ

    ਅਜੇ ਵੀ ਲੱਗੇਗਾ ਅੱਧੇ ਘੰਟੇ ਦਾ ਸਮਾਂ

  • 08:43 AM, May 29 2026
    ਬਰਨਾਲਾ ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

    ਬਰਨਾਲਾ ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਐਸ.ਡੀ. ਕਾਲਜ ਵਿਖੇ ਸਥਾਪਤ ਸਟ੍ਰਾਂਗ ਰੂਮ ਵਿੱਚ ਸ਼ੁਰੂ ਹੋਵੇਗੀ। ਚੋਣਾਂ ਲੜ ਰਹੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੱਲ੍ਹ ਵੋਟਾਂ ਦੀ ਗਿਣਤੀ ਤੋਂ ਬਾਅਦ ਕੀਤਾ ਜਾਵੇਗਾ। ਸਾਰੇ ਉਮੀਦਵਾਰਾਂ ਦੇ ਗਿਣਤੀ ਏਜੰਟ ਗਿਣਤੀ ਕੇਂਦਰਾਂ 'ਤੇ ਪਹੁੰਚ ਗਏ ਹਨ।

    ਪ੍ਰਸ਼ਾਸਨ ਨੇ ਗਿਣਤੀ ਕੇਂਦਰਾਂ 'ਤੇ ਸਾਰੇ ਜ਼ਰੂਰੀ ਸੁਰੱਖਿਆ ਅਤੇ ਹੋਰ ਪ੍ਰਬੰਧ ਪੂਰੇ ਕਰ ਲਏ ਹਨ। ਚੋਣ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਹੈ। ਪੂਰਾ ਸ਼ਹਿਰ ਆਉਣ ਵਾਲੇ ਨਤੀਜਿਆਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਚੋਣ ਨਤੀਜਿਆਂ ਅਤੇ ਰਾਜਨੀਤਿਕ ਘਟਨਾਕ੍ਰਮ ਬਾਰੇ ਦਿਨ ਭਰ ਲਗਾਤਾਰ ਖ਼ਬਰਾਂ ਜਾਰੀ ਕੀਤੀਆਂ ਜਾਣਗੀਆਂ।

  • 08:18 AM, May 29 2026
    ਫਾਜ਼ਿਲਕਾ ’ਚ ਸਟ੍ਰਾਂਗ ਰੂਮ ਨੂੰ ਲੈਕੇ ਵਿਵਾਦ
    • ਬਿਨਾ ਕੁੰਡੀ ਲਗਾਏ ਸਟ੍ਰਾਂਗ ਰੂਮ ’ਤੇ ਲੱਗੀ ਸੀਲ- ਬੀਜੇਪੀ 
    • ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਵਾਇਰਲ ਹੋਣ ਤੋਂ ਬਾਅਦ ਵਿਵਾਦ 
    • ਫਾਜ਼ਿਲਕਾ ’ਚ ਮੁੰਡਿਆਂ ਦੇ ਸਰਕਾਰੀ ਮਾਡਲ ਸਕੂਲ ’ਚ ਬਣਾਇਆ ਗਿਆ ਹੈ ਸਟ੍ਰਾਂਗ ਰੂਮ 
  • 08:17 AM, May 29 2026
    ਨਗਰ ਪੰਚਾਇਤ ਖਮਾਣੋਂ ’ਚ ਨਵਾਂ ਵਿਵਾਦ
    • ਸਟ੍ਰਾਂਗ ਰੂਮ ’ਚ CCTV ਬੰਦ ਹੋਣ ਕਾਰਨ ਉੱਠੇ ਸਵਾਲ 
    • ਚੋਣ ਲੜ ਰਹੇ ਉਮੀਦਵਾਰਾਂ ਨੇ ਲਗਾਏ ਗੰਭੀਰ ਇਲਜ਼ਾਮ
    • ਸੀਸੀਟੀਵੀ ਬੰਦ, ਕੀਤੀ ਜਾ ਸਕਦੀ ਹੈ ਧਾਂਦਲੀ- ਉਮੀਦਵਾਰ 
    • CCTV ਕੈਮਰੇ ਬੰਦ ਹੋਣ ਤੇ ਛੇੜਛਾੜ ਦੇ ਇਲਜ਼ਾਮ ਬੇਬੁਨਿਆਦ- SDM
    • ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਆਉਂਦੀ ਹੈ ਨਗਰ ਪੰਚਾਇਤ ਖਮਾਣੋਂ
    • CCTV ਕੈਮਰਿਆਂ ਦੇ ਨਾਲ ਪੁਲਿਸ ਫੋਰਸ ਦਾ ਸਖ਼ਤ ਪਹਿਰਾ-  SDM
  • 08:10 AM, May 29 2026
    ਕਿਸ ਦੀ ਬਣਨ ਜਾ ਰਹੀ ਹੈ ਸ਼ਹਿਰਾਂ ’ਚ ‘ਸਰਕਾਰ’, ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ ਸ਼ੁਰੂ !

  • 08:09 AM, May 29 2026
    Samana Nagar Council ਵੋਟਾਂ ਦੀ Counting ਦਾ ਦਿਨ, ਵੋਟਿੰਗ ਮੌਕੇ ਹੋਇਆ ਸੀ ਸਭ ਤੋਂ ਵੱਧ ਹੰਗਾਮਾ !

  • 08:08 AM, May 29 2026
    MC Election Result: ਮਜੀਠਾ ਤੋਂ ਦੇਖੋ ਹਾਲਾਤ, ਸੁਰੱਖਿਆ ਦੇ ਸਖਤ ਪ੍ਰਬੰਧ, ਚੱਪੇ-ਚੱਪੇ ’ਤੇ ਪੁਲਿਸ !

  • 07:59 AM, May 29 2026
    ਫਰੀਦਕੋਟ ਨਗਰ ਕੌਂਸਲ ਦੇ 24 ਵਾਰਡਾਂ ਲਈ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ

    ਫ਼ਰੀਦਕੋਟ ਦੇ ਬ੍ਰਿਜਿੰਦਰਾ ਕਾਲਜ ਵਿਖੇ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ।

    ਸਾਰੇ ਉਮੀਦਵਾਰਾਂ ਦੇ ਲੇਖਾ ਏਜੰਟ ਅਤੇ ਉਮੀਦਵਾਰ ਗਿਣਤੀ ਕੇਂਦਰ 'ਤੇ ਪਹੁੰਚ ਗਏ ਹਨ।

  • 07:58 AM, May 29 2026
    ਮਲੋਟ ਦੇ ਨਗਰ ਕੌਂਸਲ ਦੇ 27 ਵਾਰਡਾਂ ’ਚ ਹੋਣ ਵਾਲੀ ਚੋਣ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ


  • 07:58 AM, May 29 2026
    ਕੁਝ ਹੀ ਦੇਰ ’ਚ ਸ਼ੁਰੂ ਹੋਣ ਵਾਲੀ ਹੈ ਵੋਟਾਂ ਦੀ ਗਿਣਤੀ

    ਥੋੜੀ ਦੇਰ ’ਚ ਜੰਡਿਆਲਾ ਦੀਆਂ 13 ਵਾਰਡਾਂ ਦੇ 26 ਬੂਥਾਂ ਦੀ ਗਿਣਤੀ ਸ਼ੁਰੂ ਹੋਵੇਗੀ। ਜੰਡਿਆਲਾ ਦੀਆਂ ਕੁੱਲ 15 ਵਾਰਡ ਨੇ ਜਿਹਨਾਂ ਚੋ 2 ਵਾਰਡਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ ਸਨ। 

Punjab MC Elections 2026 Result Live : ਪੰਜਾਬ ਵਿਧਾਨ ਸਭਾ ਚੋਣਾਂ 2027 ਦੀ 'ਛੋਟੀ ਜੰਗ' ਵੱਜੋਂ ਮਸ਼ਹੂਰ ਪੰਜਾਬ ਨਗਰ ਨਿਗਮ (Punjab Nagar Nigam Result) ਤੇ ਨਗਰ ਕੌਂਸਲ ਚੋਣਾਂ (Punjab Council Result) ਦੇ ਨਤੀਜਿਆਂ ਦੀ ਘੜੀ ਆਖਿਰਕਾਰ ਆ ਗਈ ਹੈ। ਚੋਣ ਨਤੀਜਿਆਂ ਲਈ 29 ਮਈ ਨੂੰ ਸ਼ੁੱਕਰਵਾਰ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜੋ ਕਿ ਕੁੱਲ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਦੱਸ ਦਈਏ ਕਿ ਪੰਜਾਬ ਦੀਆਂ ਕੁੱਲ 8 ਨਗਰ ਨਿਗਮ ਤੇ 104 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ, ਜਿਸ ਲਈ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਹੈ। (Punjab Election Result Live)

ਪੰਜਾਬ ਰਾਜ ਚੋਣ ਕਮਿਸ਼ਨਰ (Punjab Election Commission) ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਵੇਂ ਜਿਵੇਂ ਹੀ ਵਾਰਡਾਂ ਦੇ ਦੌਰ ਪੂਰੇ ਹੋ ਜਾਣਗੇ, ਨਤੀਜੇ ਜਨਤਾ ਲਈ ਲਿੰਕ 'ਤੇ ਅਪਡੇਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕ ਪੰਜਾਬ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਲਿੰਕ https://sec.punjab.gov.in/en/ 'ਤੇ ਕਲਿੱਕ ਕਰਕੇ ਘਰ ਬੈਠੇ ਵੇਖ ਸਕਦੇ ਹਨ, ਪਰ ਜਦੋਂ ਤੱਕ ਵਾਰਡ ਦੀ ਗਿਣਤੀ ਪੂਰੀ ਨਹੀਂ ਹੁੰਦੀ, ਉਦੋਂ ਤੱਕ ਨਤੀਜਾ ਵਿਖਾਈ ਨਹੀਂ ਦੇਵੇਗਾ।


12 ਵਜੇ ਤੱਕ ਪੂਰੇ ਚੋਣ ਨਤੀਜੇ ਆਉਣ ਦੀ ਸੰਭਾਵਨਾ 

ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਦੀ ਗਿਣਤੀ ਦੁਪਹਿਰ 12:00 ਵਜੇ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਹਰੇਕ ਗਿਣਤੀ ਕੇਂਦਰ 'ਤੇ 10 ਤੋਂ 14 ਮੇਜ਼ ਲਗਾਏ ਜਾਣਗੇ। ਹਰੇਕ ਮੇਜ਼ 'ਤੇ ਇੱਕ ਗਿਣਤੀ ਸੁਪਰਵਾਈਜ਼ਰ ਅਤੇ ਦੋ ਗਿਣਤੀ ਸਹਾਇਕ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਮਿਊਂਸਪਲ ਚੋਣਾਂ ਦੇ ਨਤੀਜੇ ਆਨਲਾਈਨ ਕੀਤੇ ਜਾ ਰਹੇ ਹਨ, ਪਹਿਲਾਂ, ਸਿਰਫ਼ ਵਿਧਾਨ ਸਭਾ ਅਤੇ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਗਿਣਤੀ ਕੇਂਦਰਾਂ 'ਤੇ ਭੀੜ ਨੂੰ ਰੋਕਣ ਅਤੇ ਲੋਕਾਂ ਨੂੰ ਸਹੀ ਨਤੀਜੇ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਕੁੱਲ 115 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਕੁੱਲ 104 ਨਗਰ ਨਿਗਮਾਂ ਲਈ ਵੋਟਿੰਗ - ਜਿਸ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸ਼ਾਮਲ ਹਨ - 26 ਮਈ ਨੂੰ ਹੋਈ ਸੀ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK